ਨੇ। ਹਾਲਾਂਕਿ ਉਸ ਜਗ੍ਹਾ ਨੇ ਵੀ ਕਿਸੇ ਸਮੇਂ ਖਤਮ ਹੋ ਜਾਣਾ ਹੈ, ਲੇਕਿਨ ਸਿੱਧਾਂ ਨੇ ਉਸ ਜਗ੍ਹਾ ਦਾ ਨਾਮ ਰੱਖਿਆ ਹੈ 'ਅੱਚਲ’ ਤੇ ਸਾਹਿਬ ਕਹਿਣ ਲੱਗੇ ਕਿ ਉਥੇ ਬੜਾ ਭਾਰਾ ਮੇਲਾ ਲੱਗਦਾ ਹੈ, ਚਲੋ ਜਾ ਕੇ ਵੇਖੀਏ। ਸਾਹਿਬ ਇਸ ਕਰਕੇ ਉਥੇ ਨਹੀਂ ਗਏ ਕਿ ਜਾ ਕੇ ਪਕੌੜੇ ਖਾਵਾਂਗੇ, ਮਠਿਆਈ ਖਾਵਾਂਗੇ, ਬਲਕਿ ਸਾਹਿਬ ਉਥੇ ਇਸ ਕਰਕੇ ਜਾਇਆ ਕਰਦੇ ਸਨ ਕਿ ਉਥੇ ਬੜੀ ਦੁਨੀਆਂ ਇਕੱਠੀ ਹੋਈ ਹੋਣੀ ਹੈ ਤੇ ਇਸੇ ਬਹਾਨੇ ਅਸੀਂ ਆਪਣੇ ਮਿਸ਼ਨ ਦਾ ਪ੍ਰਚਾਰ ਵੀ ਕਰ ਪਾਵਾਂਗੇ। ਔਰ ਅਗਰ ਅੱਜ ਦੇ ਤੁਸੀਂ ਕੋਈ ਗੁਰੂ ਬਣੇ ਵੇਖੋਗੇ ਨਾ ਤੇ ਅਗਰ ਉਹਨਾਂ ਕਿਸੇ ਮੁਹੱਲੇ ਪ੍ਰਚਾਰ ਕਰਨ ਜਾਣਾ ਹੋਵੇ ਨਾ ਤਾਂ ਸਭ ਤੋਂ ਪਹਿਲਾਂ ਆਪਣੇ ਚਾਰ ਸਿੱਖ ਭੇਜਣਗੇ। ਫਿਰ ਚਾਰ ਮਾਈਆਂ ਵੀ ਭੇਜਣਗੇ ਤੇ ਕਹਿਣਗੇ ਗੁਰੂ ਨੇ ਆਉਣਾ ਹੈ, ਇਸ ਲਈ ਜਸ਼ਨ ਕਰੋ। ਫਿਰ ਉਹ ਮਾਈਆਂ ਜਿਹੜਾ ਉਥੇ ਉਪਦੇਸ਼ ਕਰਦੀਆਂ ਨੇ, ਸੁਣ ਕੇ ਤਨ-ਮਨ ਸੜ ਜਾਂਦਾ ਹੈ। ਕਹਿੰਦੀਆਂ ਨੇ ਭੈਣ......., ਕੀ ਦੱਸਾਂ ਨਿਰਾ ਹੀ ਗੁਰੂ ਨਾਨਕ ਹੈ। ਉਹ ਇਕ ਮੱਲ-ਮੂਤਰ ਦੇ ਥੈਲੇ ਨੂੰ ਗੁਰੂ ਨਾਨਕ ਬਣਾ ਦਿੱਤਾ ਈ। ਆਖਿਰ ਤੂੰ ਕੀ ਵੇਖ ਕੇ ਗੁਰੂ ਨਾਨਕ ਬਣਾ ਦਿੱਤਾ ਹੈ? ਆਖਿਰ ਕਿਸ ਗੱਲ ਉਤੇ ਤੂੰ ਇੰਨੀ ਖੁਸ਼ਾਮਦ ਕਰ ਰਹੀ ਹੈ? ਅਸੀਂ ਤਾਂ ਨਾਨਕ ਦੇ ਦਰ ਦੇ ਕੂਕਰ ਨਹੀਂ ਬਣ ਸਕਦੇ ਔਰ ਤੂੰ ਕਹਿ ਦਿੱਤਾ ਹੈ ਕਿ ਨਿਰਾ ਹੀ ਗੁਰੂ ਨਾਨਕ ਹੈ। ਫਿਰ ਬੜੇ ਇਸ਼ਤਿਹਾਰ ਨਿਕਲਦੇ ਨੇ, ਬੜੀ ਚਰਚਾ ਹੁੰਦੀ ਹੈ ਤਾ ਜਾ ਕੇ ਗੁਰੂ ਜੀ ਪਹੁੰਚਦੇ ਨੇ। ਲੇਕਿਨ ਅਗਰ ਮੈਂ ਸੱਚੇ ਗੁਰੂ ਵੱਲ ਵੇਖਾਂ ਤਾਂ ਨਾ ਕੋਈ ਇਸ਼ਤਿਹਾਰ, ਨਾ ਹੀ ਕੋਈ Education ਕਰਨ ਵਾਲਾ Educated. ਬਲਕਿ ਚੁੱਪ-ਚੁਪੀਤੇ ਅੱਚਲ ਬਟਾਲੇ ਆ ਗਏ। ਆਉਣ ਦੀ ਹੀ ਦੇਰ ਸੀ ਕਿ ਸਾਰੇ ਮੇਲੇ, ਵਿੱਚ ਅੱਗ ਵਾਂਗੂੰ ਖਬਰ ਫੈਲ ਗਈ ਕਿ ਗੁਰੂ ਨਾਨਕ ਆ ਗਿਆ ਹੈ। ਤ੍ਰਿਪਤਾ ਦਾ ਦੁਲਾਰਾ ਆ ਗਿਆ, ਮਹਿਤਾ ਕਾਲੂ ਚੰਦ ਦਾ ਜਗਤ ਤਾਰਨ ਵਾਲਾ ਕਾਕਾ ਆ ਗਿਆ। ਤਮਾਮ ਦੁਨੀਆਂ ਇਕੱਠੀ ਹੋ ਗਈ। ਟੁੱਟ ਕੇ ਪੈ ਗਈ ਸੱਚੇ ਗੁਰੂ ਦੇ ਦਰਸ਼ਨ ਕਰਨ ਨੂੰ। ਬੜਾ ਭਾਰਾ ਦਰਬਾਰ ਸੱਜਿਆ ਤੇ ਸੱਜੇ ਹੋਏ ਦਰਬਾਰ ਵਿਚ ਨਾਨਕ ਨਿਰੰਕਾਰੀ ਸ਼ੋਭਾ ਕਰ ਰਹੇ ਸਨ ਤੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਗੁਰੂ ਨਾਨਕ ਦੇ ਆਉਣ ਦਾ ਕਿਤੇ ਕੀਰਤਨੀਆਂ ਨੂੰ ਪਤਾ ਲੱਗਾ ਤੇ ਉਹ ਵੀ ਸਾਜ਼ ਲੈ ਕੇ ਆ ਗਏ। ਉਸ ਤੋਂ ਉਪਰੰਤ ਕੀਰਤਨ ਹੋਣ ਲੱਗਾ ਤੇ ਬਾਣੀ ਦਾ ਪ੍ਰਭਾਵ ਲੋਕਾਂ ਉਤੇ ਪੈਣ ਲੱਗ ਪਿਆ। ਕੀਰਤਨ ਦਾ ਅੰਮ੍ਰਿਤ ਰਸ ਪੀ ਕੇ ਲੋਕ ਮਸਤ ਹੋਣ ਲੱਗ ਪਏ।
ਰਾਜ ਲੀਲਾ ਤੇਰੇ ਨਾਮਿ ਬਨਾਈ॥
ਜੋਗੁ ਬਨਿਆ ਤੇਰਾ ਕੀਰਤਨੁ ਗਾਈ॥ ੧॥
ਸਰਬ ਸੁਖਾ ਬਨੇ ਤੇਰੈ ਓਲੈ॥
ਭ੍ਰਮ ਕੇ ਪਰਦੇ ਸਤਿਗੁਰ ਖੋਲੇ॥
(ਪੰਨਾ ੩੮੫)