ਅੰਮ੍ਰਿਤ ਬਾਣੀ ਦਾ ਅੰਮ੍ਰਿਤ ਰਸ ਕਬੂਲ ਕੇ ਸੰਗਤ ਜਿਹੜੀ ਸੀ ਉਹ ਵੀ ਉਹਨਾਂ ਰਾਗੀਆਂ ਨੂੰ ਪੈਸੇ ਦੇਣ ਲੱਗ ਪਈ। ਔਰ ਉਹਨਾਂ ਕੋਲ ਇਕ ਲੋਟਾ ਸੀ ਤੇ ਉਹ ਸਾਰੇ ਦਾ ਸਾਰਾ ਰੁਪਈਆਂ ਨਾਲ ਭਰ ਗਿਆ ਸੀ। ਇਕ ਉਥੇ ਮਨਚਲੇ ਸੰਤ ਨੇ, ਈਰਖਾਵਾਦੀ ਸੰਤ ਨੇ ਉਥੇ ਇਕ ਮੰਤਰ ਮਾਰਿਆ ਤੇ ਉਹ ਲੋਕਾਂ ਦੀਆਂ ਅੱਖਾਂ ਅੱਗੋਂ ਲੁਕ ਗਿਆ। ਫਿਰ ਲੁਕ ਕੇ ਉਸ ਨੇ ਰਾਗੀਆਂ ਦਾ ਭਰਿਆ ਹੋਇਆ ਲੋਟਾ ਚੁੱਕ ਲਿਆ। ਔਰ ਮੰਤਰ ਦੇ ਬਲ ਨਾਲ ਉਹ ਲੋਟਾ ਕਿਤੇ ਜਾ ਕੇ ਲੁਕਾ ਦਿੱਤਾ। ਕੀਰਤਨ ਕਰਦਿਆਂ-ਕਰਦਿਆਂ ਜਿਸ ਵੇਲੇ ਰਾਗੀ ਦਾ ਧਿਆਨ ਪਿਆ ਤੇ ਉਥੇ ਸਾਹਮਣੇ ਲੋਟਾ ਕੋਈ ਨਾ। ਉਹ ਜਿਸ ਵੇਲੇ ਲੋਟਾ ਨਾ ਲੱਭਾ.... ਰਾਗੀ ਸਿੰਘ ਨੂੰ ਕੀਰਤਨ ਭੁੱਲ ਗਿਆ। ਉਹ ਜਿਹੜੇ ਮਨ ਨੇ ਅਗਲੀ ਤੁੱਕ ਲੱਭਣੀ ਸੀ ਨਾ ਉਹ ਮਨ ਖਸਮੁਖਾਣਾ ਲੋਟਾ ਲੱਭਣ ਚਲਾ ਗਿਆ। ਇਸ ਦੇ ਨਾਲ ਕੀਰਤਨ ਵਿਚ ਬੇਰੱਸੀ ਹੋ ਗਈ ਤੇ ਧੰਨ ਗੁਰੂ ਨਾਨਕ ਜਿਨ੍ਹਾਂ ਨੂੰ ਬੇਰੱਸ ਪਸੰਦ ਨਹੀਂ ਸੀ। ਉਹ ਸਹਿਜੇ ਨਾਲ ਉਠੇ ਤੇ ਜਿਥੇ ਸੰਤ ਨੇ ਲੋਟਾ ਲੁਕਾਇਆ ਸੀ ਨਾ, ਆਪਣੇ ਤੰਤਰ-ਮੰਤਰ ਨਾਲ ਤੇ ਸਾਹਿਬ ਆਰਾਮ ਨਾਲ ਉਥੋਂ ਜਾ ਕੇ ਲੋਟਾ ਚੁੱਕ ਲਿਆਏ। ਔਰ ਲਿਆ ਕੇ ਰਾਗੀਆਂ ਦੇ ਅੱਗੇ ਰੱਖ ਦਿੱਤਾ। ਤੇ ਜਿਸ ਵੇਲੇ ਉਹਨਾਂ ਸੰਤਾਂ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਉਹ ਮਹਾਰਾਜ ਨਾਲ ਆ ਕੇ ਬਹਿਸ ਕਰਨ ਲੱਗ ਪਏ। ਔਰ ਉਥੇ ਹੀ ਦੂਜਾ ਕੌਤਕ ਇਹ ਵਰਤਿਆ ਕਿ ਇਕ ਗਰੀਬੜਾ ਸਿੱਖ, ਇਕ ਕਿਰਤੀ ਸਿੱਖ ਜਿਸਦੀ ਕਿ ਬਿਰਤੀ ਉੱਚੀ ਪਰ ਘਰ ਵਿਚ ਕੰਗਾਲਤਾ, ਘਰ ਵਿਚ ਗਰੀਬੀ, ਘਰ ਵਿਚ ਮੁਫਲਸੀ ਛਾਈ ਹੋਈ। ਪੁਰਾਣੇ ਕੱਪੜੇ ਕਿਤੇ ਧੋ ਕੇ, ਪਹਿਣ ਕੇ ਤੇ ਆਪਣੇ ਅੱਠਾਂ ਵਰ੍ਹਿਆਂ ਦੇ ਕਾਕੇ ਨੂੰ ਨਾਲ ਲੈ ਕੇ ਅੱਚਲ ਬਟਾਲੇ, ਉਹ ਵੀ ਮੇਲਾ ਵੇਖਣ ਆਇਆ ਹੋਇਆ ਸੀ ਤੇ ਆ' ਕੇ ਗੁਰੂ ਸਾਹਿਬਾਂ ਦੇ ਸਾਹਮਣੇ ਖੜਾ ਹੋ ਗਿਆ, ਕਹਿਣ ਲੱਗਾ ਕਿ ਮੇਰੇ ਭਾਗ ਸੁਹੱਲੇ, ਮੇਰੀ ਸੁੱਤੀ ਹੋਈ ਤਕਦੀਰ ਜਾਗ ਪਈ ਕਿ ਮੈਂ ਇਸ ਸਾਲ ਮੇਲਾ ਵੇਖਣ ਆ ਗਿਆ। ਮੇਰੇ ਕਿਤੇ ਪੁਰਾਣੇ ਕਰਮਾਂ ਦੇ ਕੀਤੇ ਹੋਏ ਪੁੰਨ ਜਾਗ ਪਏ ਕਿ ਇਸ ਮੇਲੇ ਵਿਚ ਆ ਕੇ ਮੈਨੂੰ ਤੁਹਾਡੇ ਦਰਸ਼ਨ ਹੋ ਗਏ। ਮੈਂ ਤੁਹਾਡਾ ਦੀਦਾਰ ਕਰ ਲਿਆ, ਮੈਂ ਤੁਹਾਡੇ ਦਰਸ਼ਨਾਂ ਦਾ ਅੰਮ੍ਰਿਤ ਪੀ ਲਿਆ। ਮੇਰੇ ਮਨ ਦਾ ਪਪੀਹਾ ਤੁਹਾਡੇ ਦਰਸ਼ਨਾਂ ਦੀ ਸਵਾਂਤੀ ਬੂੰਦ ਪ੍ਰਾਪਤ ਕਰਕੇ ਤ੍ਰਿਪਤ ਹੋ ਗਿਆ।
ਗਰੀਬ-ਨਿਵਾਜ਼ ਗੁਰੂ! ਮੈਂ ਦੇਖ ਰਿਹਾ ਹਾਂ ਕਿ ਤੇਰੀ ਬਾਣੀ ਦਾ ਸਤਿਕਾਰ ਕਰਨ ਵਾਸਤੇ ਸੁਣਨ ਵਾਲੇ ਸਰੋਤੇ ਰਾਗੀਆਂ ਨੂੰ ਮਾਇਆ ਭੇਟ ਕਰ ਰਹੇ ਨੇ। ਤੁਹਾਡੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ। ਗੁਰੂ ਸਾਹਿਬ, ਮਨ ਤੇ ਮੇਰਾ ਵੀ ਬੜਾ ਕਰਦਾ ਹੈ ਕਿ ਦਾਨ ਦੀ ਭੇਟ ਕੁਝ ਅਰਦਾਸ ਕਰਾਵਾਂ, ਜੀਅ ਮੇਰਾ ਵੀ ਬੜਾ ਕਰਦਾ ਹੈ ਕਿ ਤੁਹਾਡੀਆਂ ਖੁਸ਼ੀਆਂ ਪ੍ਰਾਪਤ ਕਰਾਂ। ਪਰ ਸਾਹਿਬ, ਮੈਂ ਗਰੀਬ ਹਾਂ। ਮੇਰੇ ਪੱਲੇ ਮਾਇਆ ਹੈ ਨਹੀਂ। ਮੈਂ ਦਿਨੇ ਕਿਰਤ ਕਰਦਾ ਹਾਂ ਤੇ ਰਾਤ ਨੂੰ ਢਿੱਡ ਭਰ ਕੇ ਰੋਟੀ ਖਾਂਦਾ ਹਾਂ। ਸਾਹਿਬ ਜੀ ਕੰਗਾਲਤਾਈ ਨੇ ਮੇਰੇ