Back ArrowLogo
Info
Profile

ਘਰ ਤੰਬੂ ਲਾਏ ਹੋਏ ਨੇ। ਔਰ ਗਰੀਬੀ ਮੇਰੀਆਂ ਕੰਧਾਂ ਨਾਲ ਚੰਬੜੀ ਹੋਈ ਹੈ।

ਮੇਰੇ ਘਰ ਵਿਚ ਕੰਗਾਲਤਾਈ ਨੇ ਐਸੇ ਡੇਰੇ ਲਾਏ ਹੋਏ ਨੇ, ਐਸੇ ਡੇਰੇ ਲਾਏ ਹੋਏ ਨੇ ਕਿ ਕਿਸੇ ਵੇਲੇ ਕਈ-ਕਈ ਮਹੀਨੇ ਬੀਤ ਜਾਂਦੇ ਨੇ ਪੈਸੇ ਦੀ ਸ਼ਕਲ ਵੇਖਿਆਂ। ਸਾਹਿਬ ਕਈ ਵਾਰੀ ਤਾਂ ਇਹੋ ਜਿਹਾ ਸਮਾਂ ਵੀ ਆ ਜਾਂਦਾ ਹੈ ਕਿ ਅੱਠੀ ਪਹਿਰੀਂ ਰੋਟੀ ਵੀ ਨਸੀਬ ਨਹੀਂ ਹੁੰਦੀ। ਸਾਹਿਬ ਗ੍ਰੰਥ ਸਾਹਿਬ ਜੀ ਦਾ ਬਚਨ ਹੈ:

"ਅੰਮ੍ਰਿਤ ਬਾਣੀ ਘਟ ਤੇ ਉਚਰਉ ਆਤਮ ਕਉ ਸਮਝਾਵਉ॥"

(ਪੰਨਾ ੬੯੩)

ਸਾਧਸੰਗਿ ਜਊ ਤੁਮਹਿ ਮਿਲਾਇਓ ਤਉ ਸੁਨੀ ਤੁਮਾਰੀ ਬਾਣੀ॥

ਅਨਦੁ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ॥

(ਪੰਨਾ ੬੧੪)

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ॥

(ਪੰਨਾ ੯੩੫)

ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ

ਗਾਵਹੁ ਸਚੀ ਬਾਣੀ।।

(ਪੰਨਾ ੯੨੦)

ਮੈਂ ਤੁਹਾਡੀ ਅੰਮ੍ਰਿਤ ਬਾਣੀ ਸੁਣੀ। ਜੀਅ ਗੱਦ-ਗੱਦ ਹੋ ਗਿਆ। ਔਰ ਮਨ ਕਰਦਾ ਹੈ ਕਿ ਮੈਂ ਵੀ ਅਰਦਾਸ ਕਰਾਵਾਂ, ਲੇਕਿਨ ਪੱਲੇ ਕੁਝ ਵੀ ਹੈ ਨਹੀਂ। ਲੇਕਿਨ ਸਾਹਿਬ ਜੀ' ਹੁਣ ਮੈਂ ਮਨ ਬਣਾ ਕੇ ਉਠਿਆ ਹਾਂ, ਫੈਸਲਾ ਕਰ ਕੇ ਉਠਿਆ ਹਾਂ, ਦ੍ਰਿੜ੍ਹ ਕਰ ਕੇ ਉਠਿਆ ਹਾਂ।

ਮਹਾਰਾਜ ! ਮੇਰਾ ਇਕੋ ਇਕ ਕਾਕਾ ਹੈ। ਇਸ ਵੇਲੇ ਉਸ ਦੀ ਅੱਠਾਂ ਕੁ ਵਰ੍ਹਿਆਂ ਦੀ ਉਮਰ ਹੈ। ਔਰ ਮੈਂ ਮਨ ਬਣਾ ਕੇ ਆਪਣੇ ਕਾਕੇ ਦੀ ਉਂਗਲ ਫੜ ਕੇ ਤੁਹਾਡੇ ਕੋਲ ਆ ਗਿਆ ਹਾਂ। ਇਸ ਅੰਮ੍ਰਿਤਮਈ ਬਾਣੀ ਦੀ ਭੇਟ ਮੈਂ ਇਹ ਕਾਕਾ ਤੁਹਾਨੂੰ ਅਰਦਾਸ ਕਰਾ ਰਿਹਾ ਹਾਂ। ਮੈਂ ਆਪਣਾ ਲਖਤੇ-ਜਿਗਰ, ਮੈਂ ਆਪਣੀਆਂ ਅੱਖਾਂ ਦਾ ਨੂਰ, ਮੈਂ ਆਪਣੇ ਜਿਗਰ ਦਾ ਟੁੱਕੜਾ ਇਹ ਅੱਠਾਂ ਵਰ੍ਹਿਆਂ ਦਾ ਤੁਹਾਨੂੰ ਭੇਟ ਕਰ ਦਿੱਤਾ ਅਰਦਾਸ ਦੇ ਰੂਪ ਵਿਚ। ਤੁਸੀਂ ਇਸ ਨੂੰ ਭਾਵੇਂ ਸੁਖੀ ਰਖੋ ਤੇ ਭਾਵੇਂ ਦੁਖੀ ਰਖੋ। ਇਸ ਨੂੰ ਭਾਵੇਂ ਜ਼ਿੰਦਾ ਰਖੋ ਤੇ ਭਾਵੇਂ ਮੋਇਆ ਰਖੋ। ਕਿਉਂਕਿ ਮੇਰਾ ਹੁਣ ਇਸ ਦੇ ਨਾਲ ਕੋਈ ਵਾਸਤਾ ਨਹੀਂ। ਔਰ ਮੈਂ ਅਰਪਣ ਕਰ ਦਿੱਤਾ ਆਪਣਾ ਕਾਕਾ ਹਜ਼ੂਰ ਦੀ ਬਾਣੀ ਨੂੰ। ਗਰੀਬ-ਨਿਵਾਜ਼! ਇਹ ਮੇਰੀ ਛੋਟੀ ਜਿਹੀ ਭੇਟਾ ਹੈ, ਇਸ ਲਈ ਤੁਸੀਂ ਇਸ ਨੂੰ ਕਬੂਲ ਕਰੋ। ਔਰ ਮੈਂ ਝੋਲੀ ਅੱਡ ਕੇ ਖੈਰ ਮੰਗਦਾ ਹਾਂ ਪਾਤਸ਼ਾਹ ਕਿ ਮੇਰੀ ਝੋਲੀ ਵਿਚ "ਸਿੱਖੀ ਦਾ ਹੀਰਾ" ਪਾ ਦਿਉ। ਇਸ ਕਾਕੇ ਦੇ ਬਦਲੇ ਮੈਨੂੰ ਆਪਣਾ ਸਿੱਖ ਬਣਾ ਲਉ ਮੇਰੀ ਛੋਟੀ ਜਿਹੀ ਭੇਟਾ ਸਵੀਕਾਰ ਕਰਕੇ ਮੈਨੂੰ

35 / 78
Previous
Next