ਸਿੱਖੀ ਦਾਨ ਬਖਸ਼ੋ। ਗੁਰੂ ਕੇ ਸਿੱਖੋ ! ਤੁਸੀਂ ਇਹ ਅਹਿਸਾਸ ਕਰ ਸਕਦੇ ਹੋ ਨਾ ਕਿ ਆਖਿਰ ਸਿੱਖੀ ਕਿੰਨਾ ਕੁ ਅਨਮੋਲ ਹੀਰਾ ਹੈ।
"ਗੁਰਸਿਖੀ ਭਾਣਾ ਮੰਨਿਆ ਗੁਰੁ ਪੂਰਾ ਪਾਰਿ ਲੰਘਾਏ॥
ਗੁਰਸਿਖਾਂ ਕੀ ਹਰਿ ਧੂੜਿ ਦੇਹਿ ਹਮ ਪਾਪੀ ਭੀ ਗਤਿ ਪਾਂਹਿ॥"
(ਪੰਨਾ ੧੪੨੪)
ਵਾਹਿਗੁਰੂ ਜਾਣੇ ਕਿ ਸਿੱਖੀ ਰੁਤਬਾ ਕਿੰਨਾ ਕੁ ਉੱਚਾ ਹੋਵੇਗਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੰਜਵਾਂ ਬਾਪੂ ਹੋਕਾ ਦੇ ਰਹੇ ਨੇ :
(੧) "ਮੈਂ ਬਧੀ ਸਚੁ ਧਰਮ ਸਾਲ ਹੈ॥"
(ਪੰਨਾ ੭੩)
ਸੱਚ ਦਾ ਪ੍ਰਚਾਰ ਕਰਨ ਲਈ ਮੈਂ "ਸ੍ਰੀ ਹਰਿਮੰਦਰ ਸਾਹਿਬ ਬਣਾਇਆ। ਔਰ ਜਿਸ ਵੇਲੇ ਹਰਿਮੰਦਰ ਸਾਹਿਬ ਪੂਰਾ ਬਣ ਗਿਆ।
(੨) "ਗੁਰਸਿਖਾ ਲਹਦਾ ਭਾਲਿ ਕੈ॥"
(ਪੰਨਾ ੭੩)
ਮੈਂ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਨੂੰ ਲੱਭ-ਲੱਭ ਕੇ, ਭਾਲ ਕਰ-ਕਰ ਕੇ ਚੁਣ ਚੁਣ ਕੇ ਹਰਿਮੰਦਰ ਸਾਹਿਬ ਵਿਚ ਲਿਆਉਣ ਲੱਗ ਪਿਆਂ ਤੇ ਜਿਹੜੇ ਮੇਰਾ ਕਹਿਣਾ ਮੰਨ ਕੇ ਸ੍ਰੀ ਹਰਿਮੰਦਰ ਸਾਹਿਬ ਆ ਗਏ।
(੩) "ਪੈਰ ਧੋਵਾ ਪਖਾ ਫੇਰਦਾ”
ਮੈਂ ਫਿਰ ਉਹਨਾਂ ਸਿੱਖਾਂ ਦੇ ਪੈਰ ਧੋਂਦਾ ਸੀ। ਮੈਂ ਫਿਰ ਉਹਨਾਂ ਸਿੱਖਾਂ ਦੇ ਪੱਖਾ ਝੁਲਾਉਂਦਾ ਸੀ। ਫਿਰ ਉਹਨਾਂ ਵਾਸਤੇ ਇਸ਼ਨਾਨ-ਪਾਨ ਦਾ ਪ੍ਰਬੰਧ ਕਰਦਾ ਸੀ। ਫਿਰ ਮੈਂ ਨਾਨਕ ਦੇ ਸਿੱਖਾਂ ਨੂੰ ਮੱਥੇ ਟੇਕਦਾ ਸੀ ਤੇ ਇਹ ਕਹਿੰਦਾ ਸੀ ਕਿ ਐ ਨਾਨਕ ਦੇ ਘਰੋਂ ਆਏ ਹੋਏ ਮਹਾਂਪੁਰਸ਼ੋ, ਮੈਨੂੰ ਤੁਹਾਡੀ ਚਰਨ ਧੂੜ ਚਾਹੀਦੀ ਹੈ। ਇਸ ਤੋਂ ਇਹੀ ਪਤਾ ਚਲਦਾ ਹੈ ਕਿ ਸਿੱਖੀ ਕਿੰਨੀ ਉੱਚੀ ਹੈ। ਸਿੱਖੀ ਕਿੰਨੀ ਕੁ ਪਿਆਰੀ ਹੈ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਸਿੱਖੀ ਦਾ ਨਕਸ਼ਾ ਖਿਚਿਆ ਹੈ:
"ਗੁਰਮੁਖਿ ਹਥਿ ਸਕਥ ਹਨਿ ਸਾਧਸੰਗਤਿ ਗੁਰ ਕਾਰ ਕਮਾਵੈ।
ਪਾਣੀ ਪਖਾ ਪੀਹਣਾ ਪੈਰ ਧੋਇ ਚਰਣਾਮਤੁ ਪਾਵੈ।
ਗੁਰਬਾਣੀ ਲਿਖਿ ਪੋਥੀਆ ਤਾਲ ਮ੍ਰਿਦੰਗ ਰਬਾਬ ਵਜਾਵੈ।
ਨਮਸਕਾਰ ਡੰਡਉਤ ਕਰਿ ਗੁਰਭਾਈ ਗਲਿ ਮਿਲਿ ਗਲਿ ਲਾਵੈ।
ਕਿਰਤ ਵਿਰਤਿ ਕਰਿ ਧਰਮ ਦੀ ਹਥਹੁ ਦੇ ਕੈ ਭਲਾ ਮਨਾਵੈ।
ਪਾਰਸੁ ਪਰਸਿ ਅਪਰਸਿ ਹੋਇ ਪਰ ਤਨ ਪਰ ਧਨ ਹਥੁ ਨ ਲਾਵੈ।