Back ArrowLogo
Info
Profile

ਗੁਰ ਸਿਖ ਗੁਰ ਸਿਖ ਪੂਜ ਕੈ ਭਾਇ ਭਗਤਿ ਭੈ ਭਾਣਾ ਭਾਵੈ।

ਆਪੁ ਗਵਾਇ ਨ ਆਪੁ ਗਣਾਵੈ ॥੧੨॥

 

ਗੁਰਮੁਖਿ ਪੈਰ ਸਕਾਰਥੇ ਗੁਰਮੁਖਿ ਮਾਰਗਿ ਚਾਲ ਚਲੰਦੇ।

ਗੁਰੂ ਦੁਆਰੈ ਜਾਨਿ ਚਲਿ ਸਾਧਸੰਗਤਿ ਜਲਿ ਜਾਇ ਬਹੰਦੇ।

'ਧਾਵਨ ਪਰਉਪਕਾਰ ਨੋ ਗੁਰ ਸਿਖਾ ਨੋ ਖੋਜਿ ਲਹੰਦੇ।

ਦੁਬਿਧਾ ਪੰਥਿ ਨ ਧਾਵਨੀ ਮਾਇਆ ਵਿਚਿ ਉਦਾਸੁ ਰਹੰਦੇ।

ਬੰਦਿ ਖਲਾਸੀ ਬੰਦਗੀ ਵਿਰਲੇ ਕੇਈ ਹੁਕਮੀ ਬੰਦੇ।

ਗੁਰ ਸਿਖਾ ਪਰਦਖਣਾ ਪੈਰੀ ਪੈ ਰਹਰਾਸਿ ਕਰੰਦੇ।

ਗੁਰ ਚੇਲੇ ਪਰਚੈ ਪਰਚੰਦੇ॥੧੩॥

(ਵਾਰ ੬/੧੨-੧੩)

ਤੇਰੇ ਸਿੱਖਾ ਪੈਰ ਕਦੋਂ ਸਫਲੇ ਹੋਣੇ ਨੇ।

ਜਦੋਂ ਗੁਰੂ ਕਾ ਸਿੱਖ ਮਿਲ ਪਏ, ਉਸ ਦੀਆਂ ਪ੍ਰਕਰਮਾਂ ਕਰਨੀਆਂ। ਭਾਵ ਕਿ ਚਾਰ-ਚੁਫੇਰੇ ਫਿਰਨਾ। ਜਿਵੇਂ ਆਪਣੇ ਇਸ਼ਟ ਦੀ ਪੁਜਾਰੀ ਪੂਜਾ ਕਰਦਾ ਹੈ। ਇਸ ਤਰ੍ਹਾਂ ਗੁਰੂ ਕੇ ਸਿੱਖ ਦੀ ਵੀ ਪੂਜਾ ਕਰਨੀ ਹੈ।

"ਗੁਰ ਸਿਖਾ ਪਰਦਖਣਾ ਪੈਰੀ ਪੈ ਰਹਰਾਸਿ ਕਰੰਦੇ।"

ਵਾਹਿਗੁਰੂ ਜਾਣੇ ਕਿੰਨੀ ਕੁ ਉੱਚੀ ਹੋਈ ਸਿੱਖੀ? ਨਿਰੰਕਾਰ ਜਾਣੇ ਕਿੰਨਾ ਕੁ ਪਿਆਰ, ਹੋਵੇ ਸਿੱਖੀ ਵਿਚ। ਭਾਈ ਸਾਹਿਬ ਨੇ ਇਕ ਥਾਂ ਹੋਰ ਬਚਨ ਲਿਖਿਆ ਹੈ:

ਧੰਨੁ ਧੰਨੁ ਸਤਿਗੁਰ ਪੁਰਖੁ ਨਿਰੰਕਾਰਿ ਆਕਾਰੁ ਬਣਾਇਆ।

ਧੰਨੁ ਧੰਨੁ ਸਤਿਗੁਰ ਸਿਖ ਸੁਣਿ ਚਰਣਿ ਸਰਣਿ ਗੁਰਸਿਖ ਜੁਆਇਆ।

ਗੁਰਮੁਖਿ ਮਾਰਗੁ ਧੰਨੁ ਹੈ ਸਾਧਸੰਗਤਿ ਮਿਲਿ ਸੰਗੁ ਚਲਾਇਆ।

ਧੰਨੁ ਧੰਨੁ ਸਤਿਗੁਰ ਚਰਣ ਧੰਨੁ ਮਸਤਕੁ ਗੁਰ ਚਰਣੀ ਲਾਇਆ।

ਸਤਿਗੁਰ ਦਰਸਨੁ ਧੰਨ ਹੈ ਧੰਨੁ ਧੰਨੁ ਗੁਰਸਿਖ ਪਰਸਣਿ ਆਇਆ।

ਭਾਉ ਭਗਤਿ ਗੁਰਸਿਖ ਵਿਚਿ ਹੋਇ ਦਇਆਲੁ ਗੁਰੁ ਮੁਹਿ ਲਾਇਆ।

ਗੁਰਮਤਿ ਦੂਜਾ ਭਾਉ ਮਿਟਾਇਆ॥ ੧੬॥

(ਵਾਰ ੬/੧੬)

ਕਾਮੁ ਕਰੋਧੁ ਵਿਰੋਧੁ ਹਰਿ ਲੋਭੁ ਮੋਹੁ ਅਹੰਕਾਰੁ ਭਜਾਇਆ।

ਦਇਆਲੂ ਹੋ ਕੇ ਗੁਰੂ ਨੇ ਸਿੱਖ ਵਿਚੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਕੱਢ ਕੇ ਇਕ ਪਾਸੇ ਰੱਖ ਦਿੱਤੇ ਤੇ-

"ਸਤੁ ਸੰਤੋਖੁ ਦਇਆ ਧਰਮੁ ਨਾਮੁ ਦਾਨੁ ਇਸਨਾਨੁ ਦ੍ਰਿੜਾਇਆ।

(ਵਾਰ ੧੧/३)

37 / 78
Previous
Next