ਭਾਵ ਕਿ ਸਿੱਖ ਨੂੰ ਸਤ ਨਿਸ਼ਚੈ ਕਰਵਾਇਆ, ਸੰਤੋਖ ਨਿਸ਼ਚੈ ਕਰਵਾਇਆ, ਦਇਆ ਨਿਸ਼ਚੈ ਕਰਵਾਈ, ਧਰਮ ਨਿਸ਼ਚੈ ਕਰਵਾਇਆ, ਨਾਮ ਜਪਣਾ ਨਿਸ਼ਚੈ ਕਰਵਾਇਆ। ਫਿਰ ਜਿਹੜੇ ਸਿੱਖ ਨੇ ਇਹ ਸਿੱਖੀ ਕਮਾਈ ਤਾਂ ਮੇਰਾ ਗਰੀਬ-ਨਿਵਾਜ਼ ਸਾਹਿਬ ਸੱਚਾ ਪਾਤਸ਼ਾਹ ਸਿੱਖੀ ਦੀ ਕਮਾਈ ਕਰਨ ਵਾਲੇ ਸਿੱਖ ਨੂੰ ਜਿਸ ਵੇਲੇ ਨੇਤਰਾਂ ਨਾਲ ਵੇਖਦਾ ਹੈ। ਫਿਰ ਦਸਵਾਂ ਜਾਮਾ ਧਾਰ ਕੇ ਆਉਂਦਾ ਹੈ ਤੇ ਜ਼ਬਾਨੇ-ਪਾਕ ਵਿਚੋਂ ਬਦੋ-ਬਦੀ ਨਿਕਲ ਜਾਂਦਾ ਹੈ:
"ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ॥
(ਪਾ: ੧੦)
ਆਪਣੀ ਹੱਥੀਂ ਖਾਲਸਾ ਸਾਜ ਕੇ ਤੇ ਫਿਰ ਸਰਕਾਰ ਨੇ ਸਾਡੇ ਵਰਗੇ ਜੀਵਾਂ ਨੂੰ ਕਿੰਨਾ ਮਾਨ ਬਖਸ਼ਿਆ।
"ਖਾਲਸਾ ਮੇਰੋ ਰੂਪ ਹੈ ਖਾਸ॥
ਖਾਲਸੇ ਮਹਿ ਹੌ ਕਰੌ ਨਿਵਾਸੁ॥
ਖਾਲਸਾ ਮੇਰੋ ਪਿੰਡ ਪਰਾਨ॥
ਖਾਲਸਾ ਮੇਰੀ ਜਾਨ ਕੀ ਜਾਨ॥"
(ਪਾ: ੧০)
ਜਿਸ ਤਰ੍ਹਾਂ ਬੂੰਦ ਵਿੱਚ ਸਮੁੰਦਰ ਇਕ-ਮਿਕ ਹੋ ਜਾਂਦਾ ਹੈ, ਉਸੇ ਤਰ੍ਹਾਂ ਖਾਲਸਾ ਤੇ ਮੈਂ ਇਕ ਰੂਪ ਹੋ ਗਏ। ਮੇਰੇ ਵਿਚ ਤੇ ਖਾਲਸੇ ਵਿਚ ਕੋਈ ਭੇਦ ਨਾ ਰਿਹਾ। ਮੇਰੇ ਵਿਚ ਤੇ ਖਾਲਸੇ ਵਿਚ ਕੋਈ ਅੰਤਰ ਨਹੀਂ ਰਿਹਾ।
"ਜੋਗੀ ਅੱਲਾ ਯਾਰ ਖਾਂ" ਨੇ ਵੀ ਇਕ ਬਚਨ ਲਿਖਿਆ ਹੈ:
“ਚੂੰਮਾਂ ਕਭੀ ਹਲਕੂਮ, ਦਹਿਨ ਚੂਮਨੇ ਬੈਠੇ।"
ਹਜ਼ੂਰ ਕਹਿੰਦੇ ਕਿ ਜਿਨ੍ਹਾਂ ਨੇ ਫਿਰ ਸਿੱਖੀ ਕਮਾਈ। ਉਹਨਾਂ ਦਾ ਰੁਤਬਾ ਕਿੰਨਾ ਕੁ ਉਚਾ ਹੋਵੇਗਾ। ਉਹਨਾਂ ਨਾਲ ਸਤਿਗੁਰ ਫਿਰ ਕਿੰਨਾ ਕੁ ਪਿਆਰ ਕਰਦੇ ਹੋਣਗੇ! ਪਰ ਇਹ ਸਿੱਖੀ ਕਮਾਉਣੀ ਕਿਸ ਤਰ੍ਹਾਂ ਹੈ?
ਸਿੱਖ ਨੇ ਆਪਣਾ ਕਾਕਾ ਗੁਰੂ ਅੱਗੇ ਭੇਟ ਕਰ ਦਿੱਤਾ ਤੇ ਸਿੱਖੀ ਦੀ ਮੰਗ ਕੀਤੀ। ਸ੍ਰੀ ਮਾਨ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਆਪਣੇ "ਨਾਨਕ ਪ੍ਰਕਾਸ਼" ਵਿੱਚ ਇਹ ਅੱਖਰ ਲਿਖੇ ਨੇ :
"ਕੇਤੇ ਕੇ ਬਚਨ ਸੁਣਹਿ ਜਗ ਸਾਂਈ"
ਜਗਤ ਦੇ ਬਾਬੇ ਨਾਨਕ ਨੇ ਉਸ ਸਿੱਖ ਦੇ ਬਚਨ ਸੁਣੇ, ਜਿਸਨੇ ਕਿਹਾ ਕਿ ਮੇਰਾ ਕਾਕਾ ਅਰਦਾਸ ਦੇ ਰੂਪ ਵਿਚ ਤੁਸੀਂ ਲੈ ਲਉ। ਫਿਰ ਸੇਵਕਾਂ ਨੂੰ ਕਹਿ ਕਹਿ ਕੇ ਸੁੱਕੀਆਂ