Back ArrowLogo
Info
Profile

ਸੁੱਕੀਆਂ ਲੱਕੜਾਂ ਦਾ ਖੁੱਲ੍ਹੇ ਮੈਦਾਨ ਵਿੱਚ ਵੱਡਾ ਸਾਰਾ ਢੇਰ ਲੁਆ ਦਿੱਤਾ। ਜਦੋਂ ਇਹ ਫੇਰ ਉਚਾ ਹੋ ਗਿਆ ਤਾਂ ਸੁੱਕੀਆਂ ਹੋਈਆਂ ਲੱਕੜਾਂ ਨੂੰ ਸਰਕਾਰ ਨੇ ਅੱਗ ਲੁਆ ਦਿੱਤੀ। ਔਰ ਜਿਸ ਵੇਲੇ ਅੱਗ ਭੜਕੀ ਤੇ ਉਸ ਦੇ ਸੇਕ ਤੋਂ ਡਰਦੇ ਹੋਏ ਲੋਕ ਦਸ-ਦਸ ਕਦਮ ਪਿਛਾਂਹ ਵੱਲ ਨੂੰ ਚਲੇ ਗਏ। ਫਿਰ ਸਾਹਬ ਨੇ ਅੱਠਾਂ ਵਰ੍ਹਿਆਂ ਦੇ ਕਾਕੇ ਨੂੰ ਬਚਨ ਉਚਾਰਿਆ। ਕਿਹਾ ਕਿ ਤੇਰਾ ਪਿਉ ਤੈਨੂੰ ਭੇਟ ਚਾੜ੍ਹ ਕੇ, ਤੈਨੂੰ ਮੱਥਾ ਟੇਕ ਕੇ, ਤੈਨੂੰ ਗੁਰਬਾਣੀ ਦੀ ਭੇਟ ਅਰਦਾਸ ਕਰਾ ਕੇ ਆਪ ਸਿੱਖੀ ਲੈਣੀ ਚਾਹੁੰਦਾ ਹੈ। ਕਾਕਾ ! ਜੇ ਆਪਣੇ ਪਿਉ ਨੂੰ ਸਿੱਖੀ ਲੈ ਕੇ ਦੇਣੀ ਆ ਨਾ ਤੇ ਬਲਦੀ ਹੋਈ ਅੱਗ ਵਿਚ ਛਲਾਂਗ ਮਾਰ ਦੇ। ਜਿਸ ਵੇਲੇ ਕਾਕੇ ਨੇ ਇਹ ਬਚਨ ਸੁਣਿਆ ਨਾ ਤੇ ਕਹਿਣ ਲੱਗਾ, "ਸਾਹਿਬ, ਇਹ ਕਰਮ ਫਿਲਾਸਫੀ ਹੈ। ਇਸਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਪਤਾ ਨਹੀਂ ਕਿੰਨੀ ਕੁ ਵਾਰੀ ਇਹ ਮੇਰਾ ਪਿਉ ਬਣਿਆ ਹੋਵੇ ਤੇ ਪਤਾ ਨਹੀਂ ਕਿੰਨੀ ਕੁ ਵਾਰੀ ਮੈਂ ਇਸਦਾ ਪਿਉ ਬਣਿਆ ਹੋਵਾਂ। ਕਰਮ ਦੀ ਗਤੀ ਜੋ ਹੋਈ। ਲੇਕਿਨ ਅਗਰ ਇਸ ਜਾਮੇ ਵਿਚ ਮੇਰੇ ਅੱਗ ਵਿਚ ਪੈ ਕੇ ਸੜ ਕੇ ਸਵਾਹ ਹੋਇਆਂ ਮੇਰੇ ਪਿਤਾ ਨੂੰ ਤੇਰੀ ਸਿੱਖੀ ਮਿਲ ਜਾਏ ਤਾਂ ਮੈਂ ਸਮਝਾਂਗਾ ਕਿ ਸੌਦਾ ਸਸਤਾ ਹੈ। ਮੈਂ ਸਮਝਾਂਗਾ ਕਿ ਮੇਰਾ ਜਨਮ ਸਫਲਾ ਹੋ ਜਾਵੇਗਾ। ਮੈਂ ਇਹ ਸਮਝਾਂਗਾ ਕਿ ਮੇਰਾ ਪਿਤਾ ਮੇਰੇ ਬਦਲੇ ਵਿਚ ਤੁਹਾਡੇ ਚਰਨੀ ਲੱਗ ਕੇ ਸਿੱਖ ਬਣ ਗਿਆ। ਇਹ ਸੌਦਾ ਕੋਈ ਮਹਿੰਗਾ ਨਹੀਂ। ਇੰਨੀ ਗੱਲ ਕਹਿ ਕੇ, ਅਰਦਾਸ ਕਰਕੇ, ਨਿਰੰਕਾਰ ਦਾ ਆਸਰਾ ਲੈ ਕੇ, ਧੰਨ ਨਿਰੰਕਾਰੀ ਦੇ ਚਰਨਾਂ ਦੀ ਓਟ ਲੈ ਕੇ ਕਾਕੇ ਨੇ ਅੱਗ ਵਿਚ ਛਲਾਂਗ ਮਾਰ ਦਿੱਤੀ। ਇਹ ਹੈ ਸਪੁੱਤਰ ਪੁੱਤਰ। ਪਿਤਾ ਦਾ ਕਹਿਣਾ ਮੰਨ ਕੇ ਫਿਰ ਉਸ ਤੋਂ ਕਦੇ ਪਿਛਾਂਹ ਨਾ ਹਟਣਾ। ਜਿਸ ਵੇਲੇ ਕਾਕੇ ਨੇ ਛਲਾਂਗ ਮਾਰ ਦਿੱਤੀ ਨਾ ਤੇ ਉਥੇ ਜਿਹੜੀਆਂ ਕੋਮਲ ਦਿਲ ਦੀਆਂ ਮਾਈਆਂ ਬੈਠੀਆਂ ਸਨ ਨਾ ਉਥੇ ਨਰਮ ਦਿਲ ਦੀਆਂ ਜਿਹੜੀਆਂ ਮਾਈਆਂ ਬੈਠੀਆਂ ਸਨ ਨਾ। ਉਹ ਉਠ ਕੇ ਗੁਰੂ ਨਾਨਕ ਦੇ ਚਰਨੀਂ ਢਹਿ ਪਈਆਂ ਤੇ ਕਹਿਣ ਲੱਗੀਆਂ ਬਾਬਾ, ਇਹ ਕੀ ਕੀਤਾ ਈ? ਕਿਸੇ ਮਾਂ ਦਾ ਇਕੋ ਇਕ ਕਾਕਾ ਅੱਗ ਵਿਚ ਪਾ ਕੇ ਸਾੜ ਕੇ ਸਵਾਹ ਕਰ ਦਿੱਤਾ ਈ। ਹੇ ਨਾਨਕ ! ਜਦੋਂ ਇਸਦਾ ਪਿਉ ਘਰ ਜਾ ਕੇ ਆਪਣੀ ਪਤਨੀ ਨੂੰ ਦੱਸੇਗਾ ਕਿ ਤੇਰਾ ਪੁੱਤਰ ਨਾਨਕ ਨਿਰੰਕਾਰੀ ਨੇ ਅੱਗ ਵਿਚ ਪਾ ਕੇ ਸਾੜ ਦਿੱਤਾ ਤਾਂ ਨਾਨਕ ਜੀ, ਉਸ ਮਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਏਗੀ। ਉਸ ਮਾਂ ਦਾ ਸਿੱਖਰ ਦੁਪਹਿਰਾਂ ਦਾ ਸੂਰਜ ਡੁੱਬ ਜਾਏਗਾ। ਉਸ ਮਾਂ ਦੀ ਜ਼ਿੰਦਗੀ ਵਿਚ, ਜ਼ਿੰਦਗੀ ਦੇ ਬਗੀਚੇ ਵਿਚ ਬਹਾਰ ਦੀ ਥਾਂ ਪੱਤਝੜ ਆ ਜਾਵੇਗੀ। ਉਸ ਮਾਂ ਦੀ ਜ਼ਿੰਦਗੀ ਆਪਣੇ ਬੱਚੇ ਤੋਂ ਬਿਨਾਂ ਬੇਸਵਾਦੀ ਹੋ ਜਾਏਗੀ। ਇਸ ਤੋਂ ਬੁੱਢੇ ਵੀ ਅੱਗੇ ਹੋਏ ਤੇ ਕਹਿਣ ਲੱਗੇ ਬਾਬਾ, ਬਾਪ ਦੀ ਜ਼ਿੰਦਗੀ ਦਾ ਸਹਾਰਾ ਪੁੱਤਰ ਹੁੰਦਾ ਹੈ ਤੇ ਇਸ ਦਾ ਪੁੱਤਰ ਤੁਸੀਂ ਅੱਗ ਵਿਚ ਪਾ ਕੇ ਸਾੜ ਦਿੱਤਾ। ਬੁੱਢੇ ਵੇਲੇ ਇਸ ਦਾ ਪਿਉ ਕੀ ਕਰੇਗਾ? ਸਿੱਧ ਨਾਥ ਵੀ ਬਾਬੇ ਨਾਨਕ ਦੀ ਦੁਹਾਈ ਦੇ ਕੇ ਨਿੰਦਿਆ ਕਰਨ ਲੱਗ ਪਏ ਕਿ ਇਹ ਹੈ ਤੁਹਾਡਾ ਨਾਨਕ !

39 / 78
Previous
Next