ਲੋਕਾਂ ਦੇ ਲੜਕੇ ਅੱਗ ਵਿਚ ਪਾ ਕੇ ਸਾੜਨ ਵਾਲਾ। ਅਗਰ ਸਾਡੇ ਕੋਲ ਕੋਈ ਆਏ, ਅਸੀਂ ਮੰਤਰ ਪਾ ਕੇ ਉਸਨੂੰ ਤਵੀਤ ਦੇ ਦੇਈਏ ਤੇ ਉਸ ਦੇ ਘਰ ਲੜਕਾ ਜੰਮ ਪਏ। ਉਹ ਔਂਤਰੇ ਤੋਂ ਸੌਂਤਰਾ ਬਣ ਜਾਏ। ਔਰ ਇਹ ਤੁਹਾਡਾ ਗੁਰੂ ਨਾਨਕ ਸੌਂਤਰਿਆਂ ਨੂੰ ਔਂਤਰਿਆ ਕਰਨ ਵਾਲਾ ! ਸਿੱਧ ਨਾਥ ਨਿੰਦਿਆ ਕਰ ਰਹੇ ਸਨ, ਮਾਈ-ਭਾਈ ਰੋ ਰਹੇ ਸਨ ਤੇ ਬਾਬਾ ਨਾਨਕ ਜੀ ਸਮਾਧੀ ਵਿਚ ਲੀਨ ਸਨ। ਜਦੋਂ ਬਹੁਤੀ ਪਰੇਸ਼ਾਨੀ ਵੱਧ ਗਈ ਤੇ ਸਾਹਿਬ ਨੇ ਨੇਤਰ ਖੋਲ੍ਹੇ ਤੇ ਸਭ ਤੋਂ ਪਹਿਲਾਂ ਅੱਗ ਵੱਲ ਧਿਆਨ ਮਾਰਿਆ ਕਿ ਅੱਗ ਵਿਚੋਂ ਕੋਈ ਰੌਲਾ ਆਉਂਦਾ ਹੈ ਕਿ ਨਹੀਂ। ਅੱਗ ਵਿਚੋਂ ਕੋਈ ਚੀਖਾਂ ਆਉਂਦੀਆਂ ਹਨ ਕਿ ਨਹੀਂ। ਅੱਗ ਵਿਚੋਂ ਦੁਹਾਈ ਨਿਕਲਦੀ ਹੈ ਕਿ ਨਹੀਂ। ਲੜਕਾ ਪੁਕਾਰ ਕਰਦਾ ਹੈ ਕਿ ਨਹੀਂ, ਕਿ ਮੈਨੂੰ ਬਚਾਅ ਲਉ, ਮੇਰਾ ਕੋਈ ਨਹੀਂ ਰਿਹਾ। ਮੈਨੂੰ ਅੱਗ ਵਿਚ ਪਾ ਕੇ ਨਾਨਕ ਨੇ ਸਾੜ ਦਿੱਤਾ ਹੈ। ਕੋਈ ਹੈ ਮੇਰਾ ਹਮਦਰਦ ਤੇ ਮੈਨੂੰ ਬਚਾਅ ਲਵੋ। ਲੇਕਿਨ ਇਸ ਤਰ੍ਹਾਂ ਦੀ ਕੋਈ ਵੀ ਆਵਾਜ਼ ਅੱਗ ਵਿਚੋਂ ਦੀ ਨਹੀਂ ਸੀ ਆ ਰਹੀ। ਫਿਰ ਬਾਬੇ ਨਾਨਕ ਨਿਰੰਕਾਰੀ ਨੇ ਸੰਗਤ ਵਲ ਧਿਆਨ ਮਾਰਿਆ ਕਿ ਲੜਕੇ ਦੇ ਪਿਉ ਦਾ ਕੀ ਹਾਲ ਹੈ? ਰੋਂਦਾ ਹੈ ਕਿ ਨਹੀਂ, ਹਾਵੇ-ਹੌਕੇ ਮਾਰਦਾ ਹੈ ਕਿ ਨਹੀਂ, ਸਿਸਕੀਆਂ ਮਾਰਦਾ ਹੈ ਕਿ ਨਹੀਂ। ਜਿਸ ਵੇਲੇ ਸਾਹਿਬ ਨੇ ਧਿਆਨ ਮਾਰ ਕੇ ਵੇਖਿਆ ਤਾਂ ਲੜਕੇ ਦੇ ਪਿਉ ਦੀ ਸਮਾਧੀ ਲੱਗੀ ਹੋਈ ਸੀ, ਅੱਧ-ਖੁਲ੍ਹੇ ਜਿਹੇ ਨੈਣ ਸਨ ਤੇ ਆਪਣੇ ਪਿਆਰੇ ਦੇ ਨਾਮ ਦਾ ਅੰਮ੍ਰਿਤ ਪੀ ਰਿਹਾ ਸੀ। ਉਸ ਨੂੰ ਪਤਾ ਹੀ ਨਹੀਂ ਸੀ ਕਿ ਕਾਕਾ ਅੱਗ ਵਿਚ ਪਿਆ ਹੈ ਕਿ ਨਹੀਂ ਪਿਆ। ਮੇਰਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਕਾ ਦਿੰਦੇ ਨੇ:
"ਅੰਮ੍ਰਿਤ ਪੀਵਹੁ ਸਦਾ ਚਿਰੁ ਜੀਵਹੁ'
(ਪੰਨਾ ੪੯੬)
ਭਾਵ ਕਿ ਪਿਉ ਨਾਮ ਰਸ ਪੀ ਰਿਹਾ ਸੀ, ਅੰਮ੍ਰਿਤ ਦੇ ਪਿਆਲੇ ਪੀ ਰਿਹਾ ਸੀ। ਕੋਈ ਹਾਵਾ-ਹੌਕਾ ਨਹੀਂ, ਕੋਈ ਦੁੱਖ ਨਹੀਂ ਤੇ ਕੋਈ ਦਰਦ ਨਹੀਂ। ਫਿਰ ਭਾਈ ਸਾਹਿਬ ਸੰਤੋਖ ਸਿੰਘ ਜੀ ਨੇ ਅੱਖਰ ਲਿਖੇ ਨੇ ਨਾਨਕ ਪ੍ਰਕਾਸ਼ ਵਿਚ:
"ਸਿੱਖ ਤਿਖਾਣ ਕੋ ਧਾਤ ਹੈ"
ਇਹ ਦੇਖ ਕੇ ਬੜੀ ਅਸਚਰਜਤਾ ਹੁੰਦੀ ਹੈ ਮਨ ਵਿਚ ਕਿ ਸਿੱਖ ਨੇ ਸ਼ਰਧਾ ਨਾਲ ਕਾਕਾ ਭੇਟ ਕੀਤਾ ਤੇ ਹਜ਼ੂਰ ਨੇ ਅੱਗ ਵਿਚ ਪਾ ਕੇ ਸਾੜ ਦਿੱਤਾ। ਇਹ ਕੌਤਕ ਕੀ ਹੈ ?
"ਤਹਿ ਬਾਲਕ ਕੋ ਨਾਂਇ ਸੰਗਤੀਆ, ਪਿਤ ਮੇਂ ਧਰਿਓ॥"
ਉਸ ਅੱਠਾਂ ਵਰ੍ਹਿਆਂ ਦੇ ਕਾਕੇ ਦਾ ਨਾਮ ਉਸ ਰਾਮਗੜ੍ਹੀਏ ਸਿੱਖ ਨੇ ਪਿਆਰ ਨਾਲ "ਭਾਈ ਸੰਗਤੀਆ" ਰਖਿਆ ਸੀ।
ਤਹਿ ਬਾਲਕ ਕੋ ਨਾਂਇ ਸੰਗਤੀਆ, ਪਿਤ ਮੈਂ ਧਰਿਓ॥
ਨਰ ਨਾਰੀ ਬਿਸਮਾਇ, ਗੁਰ ਗਤ ਲਖੀ ਨਾ ਜਾਵਈ॥