ਤੁੱਕ ਵਿੱਚ ਕਹਿੰਦੇ ਹਨ ਕਿ:
"ਹਰਿ ਧਨੁ ਸੰਚੀਐ ਭਾਈ॥"
(ਪੰਨਾ ੭੩੪)
ਭਾਵ ਕਿ ਹੇ ਭਾਈ, ਹੇ ਮਿੱਤਰ, ਹੇ ਵੀਰ! ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਵਾਹਿਗੁਰੂ ਦੇ ਨਾਮ ਦਾ ਧਨ ਇਕੱਠਾ ਕਰੀਏ। ਜਿਥੇ ਅਸੀਂ ਦੁਨੀਆਂ ਦਾ ਧਨ ਇਕੱਠਾ ਕਰਨ ਵਾਸਤੇ ਬੜੀ ਸੂਝ-ਬੂਝ ਲੈਂਦੇ ਹਾਂ, ਬੜੀ ਡੂੰਘਿਆਈ ਨਾਲ ਸੋਚਦੇ ਹਾਂ ਤਾਂ ਉਥੇ ਸਾਡਾ ਮਨ ਇਹੋ ਜਵਾਬ ਦਿੰਦਾ ਹੈ ਕਿ ਮਨਾ ! ਚਾਰ ਕੌਡੀਆਂ ਇਕੱਠੀਆਂ ਕਰ ਲੈ। ਧੀਆਂ-ਪੁੱਤ ਵਿਆਹੁਣੇ ਨੇ ਤੇ ਰਿਸ਼ਤੇਦਾਰਾਂ ਨੂੰ ਮਿਲਣਾ ਹੈ। ਸਾਹਿਬ ਕਹਿੰਦੇ ਨੇ ਕਿ ਜਿਸ ਤਰ੍ਹਾਂ ਤੁਸੀਂ ਕੌਡੀ-ਕੌਡੀ ਇਕੱਠੀ ਕਰਕੇ ਸੰਸਾਰੀ ਧਨ ਜਮ੍ਹਾਂ ਕਰ ਲੈਂਦੇ ਹੋ, ਉਸੇ ਹੀ ਤਰ੍ਹਾਂ ਕਿਰਸ ਕਰਕੇ ਥੋੜ੍ਹਾ-ਥੋੜ੍ਹਾ ਨਾਮ ਦਾ ਧਨ ਵੀ ਇਕੱਤਰ ਕਰੋ।
ਹਰਿ ਧਨੁ ਸੰਚੀਐ ਭਾਈ॥
ਜਿ ਹਲਤਿ ਪਲਤਿ ਹਰਿ ਹੋਇ ਸਖਾਈ॥"
(ਪੰਨਾ ੭੩੪)
'ਹਲਤਿ’ ਤੋਂ ਭਾਵ ਹੈ ਕਿ ਇਹ ਦੁਨੀਆਂ ਤੇ ‘ਪਲਤਿ' ਤੋਂ ਭਾਵ ਹੈ ਕਿ ਦੂਜੀ ਦੁਨੀਆਂ ਅਰਥਾਤ ਦੂਜਾ ਜਨਮ। ਜਿਹੜਾ ਇਸ ਜਨਮ ਵਿਚ ਵੀ ਤੇ ਅਗਲੇ ਜਨਮ ਵਿਚ ਵੀ ਸਾਡੀ ਸਹਾਇਤਾ ਕਰੇ, ਉਸ ਧਨ ਨੂੰ ਇਕੱਠਾ ਕਰੋ।
ਸਾਹਿਬ "ਨਾਨਕ-ਨਿਰੰਕਾਰੀ” ਪਾਤਸ਼ਾਹ ਜੀ ਦੇ ਜੀਵਨ ਵੱਲ ਜ਼ਰਾ ਕੁ ਧਿਆਨ ਮਾਰੀਏ ਤਾਂ ਆਪ ਭਗਵੇਂ ਕੱਪੜੇ ਪਾ ਕੇ ਜਗਤ ਦੇ ਭਲੇ ਵਾਸਤੇ ਆਪਣਾ ਸਾਰਾ ਸੁੱਖ-ਆਰਾਮ ਛੱਡ ਕੇ ਘਰੋਂ ਚਲੇ ਗਏ। ਔਰ ਜਦੋਂ ਲੋਕਾਂ ਨੂੰ ਇਹ ਪਤਾ ਲੱਗਾ ਕਿ ਪਿਤਾ ਕਾਲੂ ਦਾ ਦੁਲਾਰਾ ਆ ਗਿਆ ਹੈ ਤਾਂ ਲੋਕੀਂ ਹੁੰਮ-ਹੁੰਮਾ ਕੇ ਦਰਸ਼ਨ ਕਰਨ ਲਈ ਆ ਗਏ। ਫਿਰ ਸੰਗਤ ਬੇਅੰਤ ਜਮ੍ਹਾਂ ਹੋਣ ਦੇ ਕਾਰਨ ਸਾਹਿਬਾਂ ਨੇ ਅਕਾਲ ਪੁਰਖ ਦਾ ਬਚਨ, ਕਲਿਆਣਕਾਰੀ ਬਚਨ, ਸ਼ਾਂਤੀ ਦੇਣ ਵਾਲਾ ਬਚਨ ਲੋਕਾਂ ਦੇ ਭਲੇ ਵਾਸਤੇ ਆਪਣੇ ਮੁੱਖ ਤੋਂ ਉਚਾਰਣ ਕੀਤਾ:
"ਮੇਰੇ ਪਿਆਰਿਆ ਜੀ...
ਰੰਗੁ ਮਾਣਿ ਲੈ ਪਿਆਰਿਆ"
ਸਾਹਿਬਾਂ ਦੀ ਰਸਨਾ ਤੋਂ ਇਹ ਬਚਨ ਨਿਕਲੇ ਨੇ:
"ਧਨੁ ਜੋਬਨੁ ਅਰੁ ਫੁਲੜਾ”
(ਪੰਨਾ ੨੩)
ਇਕ ਹੈ ਕੱਚਾ ਧਨ, ਦੁਨਿਆਵੀ ਧਨ ਔਰ ਇਕ ਹੈ ਜੋਬਨ-ਜਵਾਨੀ। ਜਿਸ