ਜਵਾਨੀ ਦੇ ਹੁਲਾਰੇ ਵਿਚ ਮਨੁੱਖ ਭੈੜੇ ਤੋਂ ਭੈੜਾ ਕੰਮ ਕਰਨ ਲੱਗਿਆਂ ਵੀ ਲੱਜਾ ਨਹੀਂ ਕਰਦਾ। ਔਰ ਫੁੱਲੜਾ ਤੋਂ ਭਾਵ ਹੈ ਕਿ "ਫੁੱਲ ਦਾ ਖੇੜਾ।" ਫੁੱਲ ਦਾ ਖੇੜਾ, ਜਵਾਨੀ ਦਾ ਹੁਲਾਰਾ ਤੇ ਧਨ ਜਿਸ ਉਪਰ ਤੂੰ ਬੜਾ ਮਾਨ ਕਰ ਰਿਹਾ ਹੈ। ਸਾਹਿਬ ਕਹਿੰਦੇ ਨੇ ਇਹ ਤਿੰਨੇ ਚੀਜ਼ਾਂ ਨੇ 'ਨਾਠੀਅੜੇ'।
ਪੁੰਛ ਦੇ ਇਲਾਕੇ ਵਿੱਚ ਪ੍ਰਾਹੁਣੇ ਨੂੰ ਨਾਠੀ ਕਹਿੰਦੇ ਹਨ। ਪ੍ਰਾਹੁਣਾ ਭਾਵੇਂ ਚਾਰ ਕਰੋੜ ਨਾਲ ਭਰੇ ਘਰ ਵਿਚ ਹੀ ਗਿਆ ਹੋਵੇ। ਉਸ ਨੂੰ ਵੀ ਇਸ ਗੱਲ ਦਾ ਪਤਾ ਹੁੰਦਾ ਹੈ ਕਿ ਮੈਂ ਇਥੇ ਸਦਾ ਨਹੀਂ ਰਹਿਣਾ। ਮੈਂ ਇਥੇ ਇਕ ਨਹੀਂ ਤਾਂ ਦੋ ਦਿਨ ਹੋਰ ਰਹਿ ਲਵਾਂਗਾ। ਪਰ ਮੈਂ ਇਥੋਂ ਚਲੇ ਹੀ ਜਾਣਾ ਹੈ। ਜਿਵੇਂ ਦੂਜੇ ਘਰ ਗਿਆ ਹੋਇਆ ਪ੍ਰਾਹੁਣਾ ਆਪਣੇ ਆਪ ਨੂੰ ਸਮਝਦਾ ਹੈ ਕਿ ਮੈਂ ਇਥੋਂ ਇਕ ਦਿਨ ਚਲੇ ਜਾਣਾ ਹੈ। ਇਸੇ ਤਰ੍ਹਾਂ ਧਨ ਜੋਬਨ ਵੀ ਸਦਾ ਰਹਿਣ ਵਾਲੀਆਂ ਚੀਜ਼ਾਂ ਨਹੀਂ। ਇਨ੍ਹਾਂ ਨੇ ਵੀ ਦੌੜ ਜਾਣਾ ਹੈ, ਨੱਠ ਜਾਣਾ ਹੈ।
'ਕਉ ਕਰ ਪਕੜਿਆ'
ਭਾਵ ਕਿ ਕੋਸ਼ਿਸ਼ ਕਰਕੇ ਵੀ ਤੁਸੀਂ ਇਸਨੂੰ ਪਕੜ ਨਹੀਂ ਸਕਦੇ। ਉਹਨਾਂ ਵਾਸਤੇ ਸਾਹਿਬ ਨੇ ਅੱਖਰ ਵਰਤੇ ਹਨ ਕਿ :
“ਦਿਨ ਚਾਰਿ”।।
ਭਾਵ ਕਿ ਇਹ ਚਾਰ ਕੁ ਦਿਨ ਦਾ ਹੀ ਹੁਲਾਰਾ ਹੈ। ਇਹ ਚਾਰ ਕੁ ਦਿਨ ਦੀ ਮਸਤੀ ਹੈ।
'ਗਿ: ਮਾਨ ਸਿੰਘ ਜੀ ਝੋਰ” ਕਹਿੰਦੇ ਹਨ ਕਿ ਪਾਂਡਵਾਂ ਨੂੰ ਕਿਤੇ ਪੈ ਗਿਆ ਵਖਤ ਤੇ ਉਹਨਾਂ ਨੂੰ ਕਿਤੇ ਭੱਜਣਾ ਪੈ ਗਿਆ। ਔਰ ਫਿਰਦੇ ਫਿਰਦਿਆਂ ਨੂੰ ਪਿਆਸ ਲੱਗੀ ਤੇ ਸਭ ਤੋਂ ਪਹਿਲਾਂ ਅਰਜਨ ਨੂੰ ਪਤਾ ਲੱਗਾ ਕਿ ਫਲਾਣੇ ਥਾਂ ਪਾਣੀ ਹੈ, ਪੀ ਆਈਏ। ਬੜਾ ਜਵਾਨ ਬਹਾਦੁਰ ਸੀ, ਕਰਮਵੀਰ ਸੀ। ਔਰ ਜਦੋਂ ਅਰਜਨ ਪਾਣੀ ਪੀਣ ਲੱਗਾ ਤਾਂ ਕੋਈ ਆਵਾਜ਼ ਆਈ ਕਿ ਰੁਕ ਜਾ, ਪਾਣੀ ਨਾ ਪੀ। ਪਾਣੀ ਉਦੋਂ ਪੀਵੀਂ ਜਦੋਂ ਤੂੰ ਮੇਰੇ ਸਵਾਲਾਂ ਦਾ ਜਵਾਬ ਦੇ ਦੇਵੇਂਗਾ। ਅਰਜਨ ਸੀ ਬੜਾ ਬਹਾਦੁਰ ਤੇ ਉਸ ਨੇ ਉਸ ਆਵਾਜ਼ ਦੀ ਪਰਵਾਹ ਨਾ ਕੀਤੀ ਤੇ ਪਾਣੀ ਪੀ ਲਿਆ। ਨਤੀਜਾ ਇਹ ਨਿਕਲਿਆ ਕਿ ਉਹ ਮਰ ਗਿਆ। ਫਿਰ ਦੂਜਾ ਭਰਾ ਗਿਆ, ਤੀਜਾ ਗਿਆ, ਚੌਥਾ ਗਿਆ, ਲੇਕਿਨ ਜਿਹੜਾ ਪਾਣੀ ਪੀਵੇ, ਉਹ ਮਰ ਜਾਵੇ। ਫਿਰ ਸਾਰੇ ਭਰਾਵਾਂ ਵਿਚੋਂ ਇਕੋ ਹੀ ਇਕ ਯੁਧਿਸ਼ਟਰ ਰਹਿ ਗਿਆ। ਜਦੋਂ ਉਹ ਵੀ ਪਾਣੀ ਪੀਣ ਲੱਗਾ ਤਾਂ ਉਸ ਨੂੰ ਵੀ ਆਵਾਜ਼ ਆਈ ਕਿ ਪਹਿਲਾਂ ਮੇਰੇ ਸਵਾਲਾਂ ਦਾ ਜਵਾਬ ਦੇਹ, ਫਿਰ ਪਾਣੀ ਪੀਵੀਂ। ਤਾਂ ਯੁਧਿਸ਼ਟਰ ਕਹਿਣ ਲੱਗਾ ਕਿ ਜੀਉਣ ਦਾ ਤੇ ਹੁਣ ਕੋਈ ਮਕਸਦ ਨਹੀਂ ਰਿਹਾ। ਘਰੋਂ ਵੀ ਬੇਘਰ ਹੋ ਗਏ ਹਾਂ ਤੇ ਜਿਹੜੇ