ਭਰਾ ਸੀ ਉਹ ਵੀ ਮਰ ਗਏ ਹਨ। ਫਿਰ ਵੀ ਤੂੰ ਆਪਣੇ ਸਵਾਲ ਪੁੱਛ ? ਇਤਿਹਾਸ ਵਿੱਚ ਲਿਖਿਆ ਹੈ ਕਿ ਸਤਾਰਾਂ ਸਵਾਲ ਪੁੱਛੇ ਗਏ ਹਨ। ਲੇਕਿਨ ਮਾਨ ਸਿੰਘ ਜੀ ਝੌਰ ਕਹਿੰਦੇ ਮੈਂ ਕੇਵਲ ਇਕ ਸਵਾਲ ਦਾ ਜ਼ਿਕਰ ਕਰਨ ਲੱਗਾ ਹਾਂ। ਉਸ ਆਵਾਜ਼ ਨੇ ਯੁਧਿਸ਼ਟਰ ਕੋਲੋਂ ਇਹ ਸਵਾਲ ਪੁੱਛਿਆ ਕਿ ਦੁਨੀਆਂ ਵਿਚ ਸਭ ਤੋਂ ਅਸਚਰਜ ਤੇ ਹੈਰਾਨ ਕਰ ਦੇਣ ਵਾਲੀ ਗੱਲ ਕਿਹੜੀ ਹੈ? ਅਸੀਂ ਕਦੀ ਇਨ੍ਹਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੱਤਾ, ਲੇਕਿਨ ਇਹ ਦਾਨਿਆਂ-ਪਰਦਾਨਿਆਂ ਦੇ ਕੀਮਤੀ ਹੀਰੇ ਹਨ। ਸੋ ਧਨ ਦਾ ਕੋਲ ਹੋਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਤੇ ਧਨ ਦਾ ਕੋਲੋਂ ਚਲੇ ਜਾਣਾ ਵੀ ਕੋਈ ਹੈਰਾਨੀ ਦੀ ਗੱਲ ਨਹੀਂ। ਇਸੇ ਤਰ੍ਹਾਂ ਜਵਾਨੀ ਵੀ ਆਈ ਤੇ ਚਲੀ ਵੀ ਗਈ। ਇਸ ਵਿਚ ਵੀ ਕੋਈ ਹੈਰਾਨੀ ਨਹੀਂ। ਔਰ ਜਿਹੜੇ ਲੋਕੀਂ ਮੌਤ ਤੋਂ ਡਰਦੇ ਹਨ ਪਰ ਮੌਤ ਨੇ ਵੀ ਇਕ ਦਿਨ ਆਉਣਾ ਹੈ ਤੇ ਇਨਸਾਨ ਨੇ ਵੀ ਜਾਣਾ ਹੈ। ਇਸ ਵਿਚ ਵੀ ਕੋਈ ਹੈਰਾਨੀ ਵਾਲੀ ਗੱਲ ਨਹੀਂ। ਇਸ ਲਈ ਯੁਧਿਸ਼ਟਰ ਤੂੰ ਮੈਨੂੰ ਦੱਸ ਕਿ ਦੁਨੀਆਂ ਤੇ ਸਭ ਤੋਂ ਹੈਰਾਨ ਕਰ ਦੇਣ ਵਾਲੀ ਗੱਲ ਕਿਹੜੀ ਹੈ? ਫਿਰ ਯੁਧਿਸ਼ਟਰ ਕਹਿਣ ਲੱਗਾ ਕਿ ਦੁਨੀਆਂ ਤੇ ਸਭ ਤੋਂ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਮਨੁੱਖ ਪੜ੍ਹ ਰਿਹਾ ਹੈ ਪੁਰਾਣੇ ਇਤਿਹਾਸ ਨੂੰ। ਇਥੇ ਬੜੇ-ਬੜੇ ਵੱਡੇ ਰਾਜੇ-ਮਹਾਰਾਜੇ, ਬੜੀਆਂ ਜ਼ਮੀਨਾਂ ਦੇ ਮਾਲਿਕ ਤੇ ਚੱਕਰਵਰਤੀ ਵੀ ਆਏ, ਲੇਕਿਨ ਇਥੇ ਰਿਹਾ ਕੋਈ ਨਹੀਂ। ਇਹ ਸਭ ਪੜ੍ਹ ਰਿਹਾ ਹੈ ਮਨੁੱਖ। ਔਰ ਹੁਣ ਮੌਜੂਦਾ ਟਾਈਮ ਵਿਚ ਇਹ ਆਪਣੇ ਨੇਤਰਾਂ ਨਾਲ ਵੇਖ ਰਿਹਾ ਹੈ ਕਿ ਜਿਹੜੇ ਮੇਰੇ ਸੰਗੀ-ਸਾਥੀ ਨੇ ਉਹ ਮੇਰੇ ਵੇਖਦਿਆਂ ਹੀ ਤੁਰੀ ਜਾ ਰਹੇ ਹਨ। ਇਹ ਸਭ ਕੁਝ ਦੇਖਦਿਆਂ ਹੋਇਆਂ ਵੀ ਉਹ ਜੀਉਣ ਦੀ ਆਸ ਰੱਖਦਾ ਹੈ। ਦੁਨੀਆਂ ਤੇ ਸਭ ਤੋਂ ਹੈਰਾਨ ਕਰ ਦੇਣ ਵਾਲੀ ਗੱਲ ਇਹੋ ਹੈ।
ਮਨੁੱਖ ਇਹ ਸਭ ਕੁਝ ਆਪਣੇ ਜੀਵਨ ਦੇ ਬਾਰੇ ਜਾਣਦੇ ਹੋਏ ਵੀ ਖਾਣ ਦੀ ਖਾਹਿਸ਼ ਜ਼ਿਆਦਾ ਰੱਖਦਾ ਹੈ। ਔਰ ਅਜੇ ਵੀ ਲੰਬੀ ਉਮਰ ਦੀ ਖਾਹਿਸ਼ ਰੱਖਦਾ ਹੈ। ਇਸ ਲਈ ਗਰੀਬ-ਨਿਵਾਜ਼ ਜੀ ਲੋਕਾਂ ਦੇ ਭਲੇ ਵਾਸਤੇ ਇਹ ਬਚਨ ਕਰ ਰਹੇ ਹਨ:
"ਧਨੁ ਜੋਬਨੁ ਅਰੁ ਫੁਲੜਾ
ਨਾਠੀਅੜੇ ਦਿਨ ਚਾਰਿ ।।"
(ਪੰਨਾ ੨੩)
ਇਸ ਲਈ ਸਾਹਿਬਾਂ ਨੇ ਪ੍ਰਮਾਣ ਵੀ ਦਿੱਤਾ ਹੈ:
"ਪਬਣਿ ਕੇਰੇ ਪਤ ਜਿਉ"
ਸੰਸਕ੍ਰਿਤ ਵਿਚ ਪਬਣਿ ਦਾ ਅਰਥ ਹੈ ਕਮਲ ਫੁੱਲ। ਔਰ ਪੰਜਾਬੀ ਅਤੇ ਮੁਲਤਾਨੀ ਵਿਚ ਇਸਦਾ ਰੂਪ ਬਦਲ ਗਿਆ ਹੈ ਪੱਬਣੀ। ਇਸ ਲਈ ਉਹ ਜਿਹੜਾ ਪੱਬਣ ਹੈ ਨਾ ਕਮਲ ਫੁੱਲ, ਇਹ ਪਾਣੀ ਵਿਚ ਪੈਦਾ ਹੁੰਦਾ ਹੈ। ਇਸਦੇ ਜਿਹੜੇ ਪੱਤੇ ਨੇ ਉਹ ਪਾਣੀ ਵਿਚੋਂ ਹੀ ਜੰਮਦੇ ਨੇ। ਔਰ ਜਿਸ ਵੇਲੇ ਪਾਣੀ ਢੱਲ ਜਾਂਦਾ ਹੈ ਤਾਂ ਕਮਲ ਫੁੱਲ ਦੇ ਪੱਤੇ ਫਿਰ