ਇਸ ਲਈ ਤੂੰ ਇਹ ਸਭ ਹੋਣ ਤੋਂ ਪਹਿਲਾਂ-ਪਹਿਲਾਂ ਵਾਹਿਗੁਰੂ ਦੇ ਨਾਮ ਦਾ ਰੰਗ ਲੁੱਟ ਲੈ।
ਇਸ ਦਾ ਗੁਰਦੇਵ ਨੂੰ ਮਨੁੱਖ ਨੇ ਜਵਾਬ ਦਿੱਤਾ ਕਿ ਹੇ ਗੁਰੂ ਨਾਨਕ ਜੀ! ਜਿਹੜੇ ਸਾਡੇ ਬੜੇ ਰੰਗੀਨ ਸੱਜਣ ਸਨ, ਬੜੇ ਪਿਆਰੇ ਸੱਜਣ ਸਨ, ਜਿਨ੍ਹਾਂ ਦੇ ਨਾਲ ਬਾਹਾਂ 'ਚ ਬਾਹਾਂ ਪਾ ਕੇ ਫਿਰੀਦਾ ਸੀ, ਉਹਨਾਂ ਨੇ ਹੀ ਆਪਣੇ ਡੇਰੇ ਸ਼ਮਸ਼ਾਨ ਭੂਮੀ ਵਿਚ ਲਗਾ ਲਏ, ਮੜ੍ਹੀਆਂ ਵਿਚ ਲਗਾ ਲਏ।
"ਸਜਣ ਮੇਰੇ ਰੰਗੁਲੇ
ਜਾਇ ਸੁਤੇ ਜੀਰਾਣਿ॥"
(ਪੰਨਾ ੨੩)
ਹੇ ਨਾਨਕ ਜੀ! ਮੇਰਾ ਮਨ ਬੜਾ ਉਦਾਸ ਹੈ। ਔਰ ਮੇਰਾ ਵੀ ਇਹ ਮਨ ਕਰਦਾ ਹੈ ਕਿ ਜਿਥੇ ਮੇਰੇ ਸੱਜਣਾਂ ਮਿੱਤਰਾਂ ਦੀ ਮੜ੍ਹੀ ਨੂੰ ਸਾੜਿਆ ਗਿਆ ਹੈ, ਮੈਂ ਵੀ ਉਥੇ ਜਾ ਕੇ ਧੀਮੀ ਜਿਹੀ ਆਵਾਜ਼ ਵਿੱਚ, ਨਾ ਰੌਲਾ ਪਾਉਣ ਵਾਲੀ ਆਵਾਜ਼ ਵਿਚ ਰੋ ਲਵਾਂ। ਤੇ ਆਪਣੇ ਦਿਲ ਦਾ ਗੁਬਾਰ ਵੀ ਠੰਢਾ ਕਰ ਲਵਾਂ।
'ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਾ' ਜੀ ਦਾ ਇਕ ਹੋਰ ਵਾਕ ਵੀ ਹੈ ਕਿ:
“ਜਿਸੁ ਪਿਆਰੇ ਸਿਉ ਨੇਹੁ
ਤਿਸੁ ਆਗੈ ਮਰਿ ਚਲੀਐ॥"
(ਪੰਨਾ ੮੩)
ਸੰਸਾਰ ਮੰਦਰ ਵਿਚ ਜਿਸ ਪਿਆਰੇ ਨਾਲ ਪਿਆਰ ਪਾਇਆ ਹੈ ਤੇ ਜਿਸ ਨੂੰ ਆਪਣਾ ਮਿੱਤਰ ਬਣਾਇਆ ਹੈ ਤਾਂ ਇਹ ਚਾਹੀਦਾ ਹੈ ਕਿ ਉਸ ਤੋਂ ਪਹਿਲਾਂ ਆਪ ਹੀ ਮਰ ਜਾਈਏ, ਤਾਂਕਿ ਉਸ ਦੇ ਵਿਛੋੜੇ ਦਾ ਦੁੱਖ ਨਾ ਦੇਖਣਾ ਪਵੇ।
ਸੱਜਣ ਮਿੱਤਰ ਤਾਂ ਮਰ ਜਾਣਗੇ, ਲੇਕਿਨ ਉਸ ਤੋਂ ਪਿਛੋਂ ਜਿਹੜਾ ਜੀਉਣਾ ਹੈ ਨਾ, ਉਹ ਲਾਹਨਤ ਦੇ ਕਾਬਿਲ ਹੈ। ਕਿਉਂਕਿ ਮਿੱਤਰਾਂ ਤੋਂ ਬਿਨਾਂ ਕਾਹਦੀ ਜ਼ਿੰਦਗੀ ? ਲੇਕਿਨ ਸਤਿਗੁਰ ਨੇ ਮਿੱਤਰ ਸੱਜਣ ਆਖਿਆ ਹੈ ਅੱਖਾਂ ਨੂੰ।
ਚਬਣ-ਦੰਦ,
ਰਤੰਨ-ਅੱਖਾਂ,
ਸੁਣੀਅਰ-ਕੰਨ,
ਦੁਹਾਈ ਜੇ ਲੋਕੋ ਧੋਖਾ ਦੇ ਗਏ ਨੇ ਮਿੱਤਰ, ਜਿਹੜੇ ਮਾਂ ਦੇ ਗਰਬ ਚੋਂ ਵੀ ਨਾਲ ਆਏ ਸੀ। ਉਹਨਾਂ ਨੇ ਵੀ ਸਾਥ ਛੱਡ ਦਿੱਤਾ।
'ਫਰੀਦਾ ਅਖੀ ਦੇਖਿ ਪਤੀਣੀਆਂ