ਇਸ ਤੋਂ ਭਾਵ ਹੈ ਕਿ ਫਰੀਦਾ! ਵੇਖਦਿਆਂ ਵੇਖਦਿਆਂ ਤੇਰੀਆਂ ਅੱਖਾਂ ਪਤਲੀਆਂ ਹੋ ਗਈਆਂ, ਕਮਜ਼ੋਰ ਹੋ ਗਈਆਂ। ਭਾਵ ਕਿ ਅੱਖਾਂ ਨੇ ਤੈਨੂੰ ਧੋਖਾ ਦੇ ਦਿੱਤਾ।
ਸੁਣਿ ਸੁਣਿ ਰੀਣੇ ਕੰਨ॥"
(ਪੰਨਾ ੧੩੭੮)
ਅਰਥਾਤ ਲੋਕਾਂ ਦੀਆਂ ਚੰਗੀਆਂ ਮਾੜੀਆਂ ਸੁਣ ਸੁਣ ਕੇ ਵੀ ਤੇਰੇ ਕੰਨ ਸੁਣਨ ਸ਼ਕਤੀ ਤੋਂ ਖਾਲੀ ਹੋ ਗਏ।
"ਮੇਰੇ ਪਿਆਰਿਆ ਜੀ......,
ਰੰਗੁ ਮਾਣਿ ਲੈ ਪਿਆਰਿਆ”
ਤੇ ਸਰਕਾਰ ਦੇ ਜੀਵਨ-ਚਰਿੱਤਰ ਵਿਚ ਇਹ ਅੱਖਰ ਆਏ ਹਨ ਕਿ "ਬਾਬਾ ਬੁੱਢਾ ਜੀ' ਦੇ ਵੇਲੇ ਇਕ ਪੁਸਤਕ ਲਿਖੀ ਗਈ ਹੈ ਜਿਸਦਾ ਨਾਂ ਹੈ "ਗੁਰਸਿੱਖ ਜੀਵਨ”। ਸ੍ਰੀ ਪਰਮ ਸਨਮਾਨਯੋਗ ਬੜੇ ਘਾਲੀ, ਗੁਰਮਤਿ ਦੀ ਰਹਿਤ ਵਿੱਚ ਪੱਕੇ, ਪੂਰਨ ਅਕਾਲੀ ਕੌਰ ਸਿੰਘ ਸਾਹਿਬ ਜੀ ਕਸ਼ਮੀਰ ਵਾਲੇ। ਗੁਰੂ ਹਰਿਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਦਿਹਾੜੇ ਤੇ ਉਸ ਪੁਸਤਕ ਦਾ ਜ਼ਿਕਰ ਕੀਤਾ। ਉਸ ਪੁਸਤਕ ਦੇ ਹਵਾਲੇ ਨਾਲ ਹੀ ਇਹ ਅੱਖਰ ਅੰਕਿਤ ਕੀਤੇ ਗਏ "ਖਾਲਸਾ ਸਮਾਚਾਰ' ਵਿੱਚ, ਕਿ ਬਾਬਾ ਨਾਨਕ ਕਥਾ ਕਰਦੇ ਰਹੇ ਤੇ ਇਸ ਸ਼ਬਦ ਦੀ ਵਿਆਖਿਆ ਅੱਠ ਦਿਨ ਹੁੰਦੀ ਰਹੀ।
"ਕੀ ਨ ਸੁਣੇਹਿ ਗੋਰੀਏ
ਆਪਣ ਕੰਨੀ ਸੋਇ।
ਲਗੀ ਆਵਹਿ ਸਾਹੁਰੈ
ਨਿਤ ਨ ਪੇਈਆ ਹੋਇ॥“
(ਪੰਨਾ ੨੩)
ਜਿਹੜੀ ਲੜਕੀ ਮਾਪਿਆਂ ਦੇ ਘਰ ਲੜਕੀ ਬਣ ਕੇ ਜੰਮੀ ਹੈ, ਬੇਟੀ ਬਣ ਕੇ ਜਿਸ ਨੇ ਜਨਮ ਲਿਆ ਤਾਂ ਉਸ ਨੇ ਨਿੱਤ ਪੇਕਿਆਂ ਦੇ ਘਰ ਨਹੀਂ ਰਹਿਣਾ। ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ:
"ਸਭਨਾ ਸਾਹੁਰੈ ਵੰਞਣਾ" ਭਾਵ ਕਿ ਉਸ ਨੇ ਸੌਹਰੇ ਘਰ ਆਉਣਾ ਹੀ ਹੈ।
"ਸਭਨਾ ਸਾਹੁਰੈ ਵੰਞਣਾ
ਸਭਿ ਮੁਕਲਾਵਣਹਾਰੁ ॥"
(ਪੰਨਾ ੫੦)
ਉਹ ਕੁੜੀਆਂ ਭਾਗਾਂ ਵਾਲੀਆਂ ਨੇ ਜਿਸਨੂੰ ਆਪਣੇ ਪੇਕੇ ਘਰ ਹੀ ਪਤੀ ਦਾ ਖਿਆਲ ਆ ਜਾਂਦਾ ਹੈ ਕਿ ਮੈਂ ਉਸ ਦੀ ਖਿਦਮਤ ਕਰਨੀ ਹੈ। ਜਿਹੜੀ ਪੇਕਿਆਂ ਦੇ ਘਰ