ਧੀ ਬਣ ਕੇ ਜੰਮੀ ਹੈ, ਉਸਨੇ ਇਕ ਨਾ ਇਕ ਦਿਨ ਸੌਹਰਿਆਂ ਦੇ ਘਰ ਆਉਣਾ ਹੀ ਹੈ। ਔਰ ਉਸ ਨੂੰ ਆਉਣਾ ਹੀ ਪੈਣਾ ਹੈ।
ਹੇ ਜਗਿਆਸੂ ਰੂਪ ਇਸਤਰੀਏ ! ਸੋਹਣੀਏ, ਕੀ ਤੂੰ ਇਹ ਖਬਰ ਆਪਣੇ ਕੰਨਾਂ ਨਾਲ ਨਹੀਂ ਸੁਣੀ ਕਿ ਕੁੜੀਆਂ ਸਦਾ ਪੇਕਿਆਂ ਦੇ ਘਰ ਨਹੀਂ ਰਹਿੰਦੀਆਂ? ਕੀ ਤੂੰ ਇਹ ਨਹੀਂ ਸੁਣਿਆ ਕਿ ਕੁੜੀਆਂ ਨੂੰ ਇਕ ਨਾ ਇਕ ਦਿਨ ਸੌਹਰੇ ਘਰ ਆਉਣਾ ਹੀ ਪੈਂਦਾ ਹੈ। ਔਰ ਤੈਨੂੰ ਵੀ ਇਹ ਮਾਤ-ਲੋਕ ਛੱਡ ਕੇ ਸੌਹਰੇ ਘਰ ਪਰਲੋਕ ਜਾਣਾ ਹੀ ਪੈਣਾ ਹੈ। ਇਸ ਲਈ ਤੂੰ ਹੋਸ਼ ਕਰ, ਖਬਰਦਾਰ ਹੋ ਤੇ ਆਲਸ ਨੂੰ ਛੱਡ। ਇਹ ਕਥਾ ਅੱਠ ਦਿਨ ਚਲਦੀ ਰਹੀ। ਔਰ ਉਹਨਾਂ ਅਨੰਤ ਸੰਗਤਾਂ ਵਿਚ ਇਕ ਸਿੱਖ ਆਉਂਦਾ ਸੀ, ਜਿਹੜਾ ਬੈਠ ਕੇ ਕਥਾ ਨਹੀਂ ਸੀ ਸੁਣਦਾ ਬਲਕਿ ਉਥੇ ਖਲੋਤਾ ਰਹਿੰਦਾ ਸੀ ਜਿਥੇ ਸਾਧਸੰਗਤ ਜੋੜੇ ਲਾਹੁੰਦੀ ਸੀ। ਅੱਖਾਂ ਉਸ ਦੀਆਂ ਤਪ-ਤਪ ਬਰਸਦੀਆਂ ਰਹਿੰਦੀਆਂ ਸਨ। ਲੇਕਿਨ ਉਥੇ ਹੀ ਖੜੇ ਹੋ ਕੇ ਉਹ ਕਥਾ ਸੁਣਦਾ ਸੀ। ਕਥਾ ਸੁਣਨ ਤਾਂ ਬੜੀ ਦੁਨੀਆਂ ਆਉਂਦੀ ਹੈ, ਸਾਹਿਬਾਂ ਨੇ ਕਿਹਾ, ਲੇਕਿਨ ਤੇਰੇ ਕਥਾ ਸੁਣਨ ਦਾ ਢੰਗ ਅਲੱਗ ਹੀ ਹੈ। ਕਿੰਨਾ ਵੀ ਲੰਬਾ ਸਮਾਂ ਕਥਾ ਕਿਉਂ ਨਾ ਹੁੰਦੀ ਰਹੇ। ਲੇਕਿਨ ਤੂੰ ਸਿਰ ਝੁਕਾ ਕੇ ਸਾਰੀ ਦੀ ਸਾਰੀ ਕਥਾ ਸੁਣਦਾ ਹੈਂ। ਤੇਰੇ ਅੰਦਰ ਕੋਈ ਸੰਕਲਪ ਵੀ ਛੁਪਿਆ ਹੋਇਆ ਹੈ, ਲੇਕਿਨ ਤੂੰ ਦੱਸਦਾ ਨਹੀਂ ਹੈ। ਪਰ ਅੱਜ ਬਾਬੇ ਨਾਨਕ ਨੇ ਆਖਿਆ ਕਿ ਇਹ ਗੱਲ ਮੈਂ ਤੇਰੇ ਕੋਲੋਂ ਆਪ ਪੁੱਛਦਾ ਹਾਂ ਕਿ ਤੂੰ ਕੀ ਆਖਣਾ ਚਾਹੁੰਦਾ ਹੈ? ਫਿਰ ਉਸ ਜਗਿਆਸੂ ਗੁਰਮੁਖ ਪਿਆਰੇ ਨੇ ਸਿਰ ਉਤਾਂਹ ਨੂੰ ਚੁੱਕਿਆ ਤੇ ਸਾਹਿਬਾਂ ਦੇ ਦਰਸ਼ਨ ਕੀਤੇ। ਫਿਰ ਉਸ ਜਗਿਆਸੂ ਨੇ ਕਿਹਾ ਕਿ ਸਾਹਿਬ ਜਿਥੇ ਤੁਹਾਨੂੰ ਇਹ ਪਤਾ ਹੈ ਕਿ ਮੈਂ ਕੁਝ ਕਹਿਣਾ ਚਾਹੁੰਦਾ ਹਾਂ, ਉਥੇ ਤੁਹਾਨੂੰ ਇਹ ਵੀ ਪਤਾ ਹੋਵੇਗਾ ਕਿ ਮੈਂ ਕੀ ਕਹਿਣਾ ਚਾਹੁੰਦਾ ਹਾਂ? ਔਰ ਅਗਰ ਤੁਸੀਂ ਮੇਰੀ ਹੀ ਜ਼ਬਾਨੋਂ ਸੁਣਨਾ ਹੈ ਨਾ ਤੇ ਅਰਜ਼ ਹੈ ਮੇਰੀ ਇਕ, ਲੇਕਿਨ ਹਿੱਸੇ ਹਨ ਉਸ ਦੇ ਦੋ। ਇਕ ਹਿੱਸੇ ਵਿੱਚ ਹੈ 'ਪੁੰਨ'। ਜੇ ਆਖੋ ਤਾਂ ਸੁਣਾ ਦੇਂਦਾ ਹਾਂ। ਸਾਹਿਬਾਂ ਨੇ ਕਿਹਾ ਕਿ ਇਹੋ ਜਿਹਾ ਬਚਨ ਤੇ ਅਵੱਸ਼ਯ ਸੁਣਨਾ ਚਾਹੀਦਾ ਹੈ ਕਿ ਅਰਜ਼ ਇਕ ਤੇ ਹਿੱਸੇ ਉਸਦੇ ਦੋ। ਫਿਰ ਉਸ ਜਗਿਆਸੂ ਨੇ ਕਿਹਾ ਕਿ ਪੁੰਨ ਵਾਲਾ ਹਿੱਸਾ ਤਾਂ ਇਹ ਹੈ ਕਿ ਜਿਸ ਦਿਨ ਮੈਨੂੰ ਤੁਹਾਡੇ ਆਉਣ ਦਾ ਪਤਾ ਲੱਗਾ ਤੇ ਮੈਂ ਆ ਕੇ ਤੁਹਾਡੇ ਦਰਸ਼ਨ ਕੀਤੇ। ਸੰਗਤ ਉਸ ਦਿਨ ਥੋੜੀ ਸੀ ਭਾਵੇਂ ਲੇਕਿਨ ਥੋੜੀ ਦੇਰ ਤੱਕ ਸ਼ਰਧਾਲੂਆਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ। ਤੁਸੀਂ ਗੁਰੂ ਗ੍ਰੰਥ ਸਾਹਿਬ ਵਿਚ ਪੜ੍ਹਦੇ ਹੋ ਕਿ ਉਹ ਧਰਤੀ ਹਰਿਆਵਲੀ ਹੈ ਜਿਥੇ ਸਤਿਗੁਰੂ ਜੀ ਬੈਠ ਜਾਂਦੇ ਹਨ। ਔਰ 'ਪੂਜਾ ਆਸਣੁ ਥਾਪਣਿ ਸੋਆ’ ਬਣ ਜਾਂਦਾ ਹੈ। ਫਿਰ ਗਰੀਬ-ਨਿਵਾਜ਼ ਜੀ, ਮੇਰੇ ਦਿਲ ਵਿਚ ਸੰਕਲਪ ਉਠਿਆ ਕਿ ਮੈਂ ਨਾਨਕ ਨਿਰੰਕਾਰੀ ਮਹਾਰਾਜ ਜੀ ਨੂੰ ਆਪਣੇ ਘਰ ਲੈ ਜਾਵਾਂ। ਫਿਰ ਆਪਣੇ ਚੌਂਕੇ ਬੈਠਾ ਕੇ ਪ੍ਰਸ਼ਾਦਿ ਪਾਣੀ ਛਕਾਵਾਂ ਤੇ ਉਹਨਾਂ ਦੇ ਜੂਠੇ ਬਰਤਨ ਮੈਂ ਸਾਫ ਕਰਾਂ। ਇਸ ਤਰ੍ਹਾਂ ਨਾਲ ਮੇਰਾ ਤੇ ਮੇਰੀ ਘਰ ਵਾਲੀ ਦਾ ਭਲਾ ਹੋ ਜਾਵੇ।