Back ArrowLogo
Info
Profile

ਇਹੀ ਮੇਰੇ ਦਿਲ ਦਾ ਸੰਕਲਪ, ਮੇਰੀ ਤਾਂਘ, ਮੇਰੀ ਇੱਛਾ ਹੈ। ਪਰ ਸਾਹਿਬ ਜੀ ਫਿਰ ਮੈਂ ਆਪਣੇ ਵੱਲ ਧਿਆਨ ਮਾਰਿਆ ਕਿ ਮੈਂ ਗਰੀਬ, ਮੈਂ ਕੰਗਲਾ, ਮਾਇਆ ਤੋਂ ਮੁਹਤਾਜ ਹਾਂ ਮੈਂ! ਇਸ ਲਈ ਮੈਂ ਇਹਨਾਂ ਦਾ ਲੰਗਰ ਕਿਸ ਤਰ੍ਹਾਂ ਬਣਾਵਾਂਗਾ? ਜਿਸ ਵੇਲੇ ਮੇਰੇ ਸਾਹਮਣੇ ਸੋਚ ਦੀ ਦੀਵਾਰ ਖੜੀ ਹੋ ਗਈ ਨਾ ਤਾਂ ਮੇਰੇ ਮਨ ਦੀ ਅੰਦਰੋਂ ਆਵਾਜ਼ ਆਈ ਕਿ ਅਜੇ ਦੋ ਕੁ ਦਿਨ ਹੀ ਹੋਏ ਨੇ ਸਤਿਗੁਰ ਨੂੰ ਆਇਆਂ ਨੂੰ ਤੇ ਸੰਗਤਾਂ ਨੂੰ ਵੀ ਪਿਆਰ ਹੈ ਨਵਾਂ-ਨਵਾਂ। ਔਰ ਜਿਉਂ-ਜਿਉਂ ਵਧੇਰੇ ਦਿਨ ਹੁੰਦੇ ਜਾਣੇ ਨੇ ਤੇ ਤਿਉਂ-ਤਿਉਂ ਸੰਗਤਾਂ ਦਾ ਪਿਆਰ ਵੀ ਤੇ ਘਟਦਾ ਹੀ ਜਾਣਾ ਹੈ। ਜਿਸ ਦਿਨ ਸੰਗਤ ਥੋੜੀ ਹੋ ਜਾਏਗੀ ਤੂੰ ਰੋਟੀ ਉਸ ਦਿਨ ਵਰਜ ਲਈਂ। ਇਹ ਮੇਰੇ ਮਨ ਨੇ ਫੈਸਲਾ ਦੇ ਦਿੱਤਾ ਗੁਰਦੇਵ ਜੀ। ਦੇਖੋ ਇਹ ਇਕ ਸਿੱਖੀ ਦੀ ਸਿੱਖੀ ਹੈ ਕਿ ਸੱਚ ਕਿਸ ਤਰ੍ਹਾਂ ਬੋਲ ਰਿਹਾ ਹੈ। ਕੋਈ ਲੁਕਾਅ ਨਹੀਂ ਰੱਖਿਆ ਉਸ ਨੇ। ਫਿਰ ਉਹ ਉਡੀਕ ਵਿਚ ਰਿਹਾ ਕਿ ਕਿਸ ਦਿਨ ਸੰਗਤ ਘਟੇਗੀ। ਪਰ ਇਥੇ ਤਾਂ ਸੰਗਤ ਦਿਨੋ-ਦਿਨ ਵਧੀ ਹੀ ਜਾਵੇ। ਸ਼ਰਧਾਲੂ ਵੱਧ ਤੋਂ ਵੱਧ ਗਿਣਤੀ ਵਿਚ ਆਈ ਜਾਣ। ਮਹਾਰਾਜ, ਇਥੋਂ ਤੱਕ ਤੇ ਜੇ ਮੇਰਾ ਪੁੰਨ ਵਾਲਾ ਹਿੱਸਾ ਤੇ ਪਾਪ ਵਾਲਾ ਹਿੱਸਾ ਇਹ ਜੇ ਕਿ ਕਥਾ ਮੈਂ ਰੋਜ਼ ਸੁਣਦਾ ਸੀ ਤੇ ਆਪਣੀ ਹਾਲਤ ਉਤੇ ਹੀ ਰੋਂਦਾ ਰਹਿੰਦਾ ਸਾਂ ਤੇ ਅੰਦਰੋਂ ਮਾਲਕ ਅੱਗੇ ਇਹ ਅਰਦਾਸ ਵੀ ਕਰਦਾ ਹੁੰਦਾ ਮਾਲਕ ਅੱਗੇ ਕਿ ਇਹੋ ਜਿਹਾ ਭਾਣਾ ਵਰਤਾਅ ਕਿ ਗੁਰੂ ਨਾਨਕ ਦੇਵ ਦੀਆਂ ਸੰਗਤਾਂ ਘੱਟ ਜਾਣ। ਜਾਂ ਕਥਾ ਦੇ ਵੇਲੇ ਮੀਂਹ ਨੂੰ ਆਗਿਆ ਦੇ-ਦੇ ਕਿ ਆਪੇ ਹੀ ਲੋਕੀਂ ਭੱਜ ਜਾਣ। ਕਥਾ ਦੇ ਵੇਲੇ ਕਿਤੇ ਹਨੇਰੀ ਨੂੰ ਆਗਿਆ ਦੇ-ਦੇ, ਤਾਂਕਿ ਦਰੱਖਤ ਪੁੱਟੇ ਜਾਣ ਤੇ ਲੋਕੀਂ ਡਰ ਦੇ ਮਾਰੇ ਨਾ ਆਉਣ। ਸੋ ਗੁਰਦੇਵ ਜੀ ਮੈਂ ਇਹ ਗੁਨਾਹ ਕਰ ਰਿਹਾ ਜੇ ਕਿ ਕਿਸੇ ਤਰ੍ਹਾਂ ਗੁਰੂ ਨਾਨਕ ਦੀਆਂ ਸੰਗਤਾਂ ਘਟਾਅ। ਇਹ ਸਭ ਸੁਣ ਕੇ ਸਾਹਿਬ ਪ੍ਰਸੰਨ ਹੋ ਗਏ ਤੇ ਕਹਿਣ ਲੱਗੇ ਕਿ ਸਿੱਖਾ ਤੂੰ ਧੰਨ ਹੈਂ। ਕਿਉਂਕਿ ਤੈਨੂੰ ਸੱਚ ਬੋਲਣਾ ਆਉਂਦਾ ਹੈ। ਤੇਰੇ ਅੰਦਰ ਧੋਖਾ ਨਹੀਂ, ਤੇਰੀ ਚੋਪੜੀ ਪ੍ਰੀਤ ਨਹੀਂ। ਸੋ ਤੂੰ ਸਾਡੀਆਂ ਸੰਗਤਾਂ ਨਾ ਘਟਾਅ। ਭਲਕੇ ਅਸੀਂ ਤੇਰੇ ਘਰ ਚਾਰ ਸਿੱਖ ਤੇ ਪੰਜਵਾਂ ਮੈਂ ਆਪ ਪ੍ਰਸ਼ਾਦਿ ਛਕਣ ਆਵਾਂਗੇ। ਜਿਸ ਵੇਲੇ ਨਾਨਕ-ਨਿਰੰਕਾਰੀ ਨੇ ਬਚਨ ਦੇ ਦਿੱਤਾ ਨਾ ਕਿ ਭਲਕੇ ਚਾਰ ਸਿੱਖ ਤੇ ਪੰਜਵਾਂ ਮੈਂ ਆਪ ਪ੍ਰਸ਼ਾਦਿ ਛਕਣ ਆਵਾਂਗੇ ਤਾਂ ਉਸ ਵਕਤ ਮੈਨੂੰ ਇੰਝ ਲੱਗਾ ਜਿਵੇਂ ਮੈਂ ਕਰੋੜਾਂ ਖਜ਼ਾਨਿਆਂ ਦਾ ਮਾਲਿਕ ਬਣ ਗਿਆ ਹੋਵਾਂ। ਮੈਨੂੰ ਇੰਝ ਪ੍ਰਤੀਤ ਹੋਇਆ ਕਿ ਸਾਰੇ ਸੁਖਾਂ ਨਾਲ ਮੇਰੀਆਂ ਝੋਲੀਆਂ ਭਰ ਗਈਆਂ ਨੇ। ਚਿਹਰੇ ਤੇ ਲਾਲੀਆਂ ਆ ਗਈਆਂ, ਬਦਨ ਵਿਚ ਫੁਰਤੀ ਆ ਗਈ, ਮਨ ਵਿਚੋਂ ਪਿਆਰ ਦਾ ਸਾਗਰ ਉਭਰਿਆ ਤੇ ਫਿਰ ਪ੍ਰਸ਼ਾਦਿ ਲੈ ਕੇ ਹੱਸਦਾ-ਖੇਡਦਾ ਘਰ ਨੂੰ ਆ ਗਿਆ। ਫਿਰ ਘਰ ਵਾਲੀ ਨੇ ਆਪਣੇ ਗਲ ਵਿਚ ਪੱਲਾ ਪਾ ਕੇ ਤੇ ਚਰਨਾਂ ਤੇ ਨਮਸਕਾਰ ਕਰਦਿਆਂ ਹੋਇਆ ਕਿਹਾ, "ਮਾਲਿਕ ! ਜਿਸ ਦਿਨ ਤੋਂ ਮੈਂ ਤੇਰੇ ਨਾਲ ਜ਼ਿੰਦਗੀ ਦਾ ਸਾਥ ਗੰਢਿਆ ਹੈ, ਨਾਨਕਿਆਂ-ਦਾਦਕਿਆਂ ਦੇ ਸਾਹਮਣੇ ਤੇਰੇ ਨਾਲ ਚਾਰ ਲਾਵਾਂ ਲਈਆਂ ਨੇ ਤੇ ਉਸ ਦਿਨ ਤੋਂ ਲੈ ਕੇ

48 / 78
Previous
Next