Back ArrowLogo
Info
Profile

ਅੱਜ ਦੇ ਦਿਨ ਤੱਕ ਮੈਂ ਪਹਿਲੀ ਵਾਰੀ ਅੱਜ ਤੇਰੇ ਚਿਹਰੇ ਤੇ ਲਾਲੀਆਂ ਵੇਖੀਆਂ ਹਨ। ਲੱਬਾਂ ਉਤੇ ਮੁਸਕਰਾਹਟ ਵੇਖੀ ਹੈ, ਦਿਲ ਵਿਚ ਚਾਅ ਉਭਰਿਆ ਵੇਖਿਆ ਹੈ। ਮਹਾਰਾਜ ਤੁਸੀਂ ਇੰਨੇ ਪ੍ਰਸੰਨ ਨਜ਼ਰ ਆ ਰਹੇ ਹੋ, ਇਸ ਦਾ ਕਾਰਨ ਹੈ ਕੋਈ!" ਤਾਂ ਉਹ ਆਪਣੀ ਲੜ ਲੱਗੀ ਹੋਈ ਨੂੰ ਕਹਿਣ ਲੱਗਾ, "ਭਾਗਾਂ ਵਾਲੀਏ ਅੱਜ ਲੱਖ ਰੁਪਏ ਦਾ ਸੌਦਾ ਕਰ ਕੇ ਆਇਆ ਹਾਂ। ਇਸ ਲਈ ਅੱਜ ਖੁਸ਼ੀਆਂ ਦਾ ਦਿਨ ਨਹੀਂ ਹੋਵੇਗਾ ਤੇ ਕਿਹੜਾ ਦਿਨ ਹੋਵੇਗਾ?" ਤਾਂ ਉਸ ਦੀ ਘਰ ਵਾਲੀ ਤੁਅੱਜਬ ਵਿਚ ਆ ਗਈ ਕਿ ਅਸੀਂ ਪੈਸੇ-ਪੈਸੇ ਨੂੰ ਤਰਸਣ ਵਾਲੇ, ਤੇ ਤੁਸੀਂ ਲੱਖਾਂ ਰੁਪਇਆਂ ਦਾ ਸੌਦਾ ਕਰਨ ਦੇ ਯੋਗ ਹੋ ਗਏ। ਤਾਂ ਉਹ ਕਹਿਣ ਲੱਗਾ ਲੱਖ ਤਾਂ ਮੇਰੀ ਜ਼ਬਾਨੋਂ ਨਿਕਲ ਗਿਆ ਹੈ। ਮੈਂ 'ਇਕ ਲੱਖ ਨਹੀਂ, ਬਲਕਿ ਕਈ ਲੱਖਾਂ ਦਾ ਸੌਦਾ ਕਰ ਕੇ ਆਇਆ ਹਾਂ। ਅੱਜ ਦਿਨ ਭਾਗਾਂ ਵਾਲਾ ਚੜ੍ਹਿਆ, ਸੂਰਜ ਭਾਗਾਂ ਵਾਲਾ ਚੜ੍ਹਿਆ। ਇਸ ਲਈ ਅੱਜ ਦਾ ਦਿਨ ਮੁੜ ਕੇ ਆਪਣੀ ਜ਼ਿੰਦਗੀ ਵਿਚ ਨਹੀਂ ਲੱਭਣਾ। ਉਸ ਦਿਨ ਘਰ ਵਾਲੀ ਕਹਿਣ ਲੱਗੀ, ਆਖਿਰ ਮੈਨੂੰ ਵੀ ਦਸੋ ਕਿਹੜਾ ਸੌਦਾ ਕਰ ਕੇ ਆਏ ਹੋ ਤੁਸੀਂ! ਆਖਿਰ ਮੈਂ ਵੀ ਇਸ ਸੌਦੇ ਦੇ ਵਾਧੇ-ਘਾਟੇ ਦੀ ਹੱਕਦਾਰ ਹਾਂ। ਫਿਰ ਜਗਿਆਸੂ ਨੇ ਸਾਰੀ ਕਥਾ ਆਪਣੀ ਘਰ ਵਾਲੀ ਨੂੰ ਸੁਣਾ ਦਿੱਤੀ ਤੇ ਕਹਿਣ ਲੱਗਾ, "ਕਰਮਾਂ ਵਾਲੀਏ ! ਭਲਕੇ ਜਿਹੜਾ ਸੂਰਜ ਚੜ੍ਹਨਾ ਹੈ ਨਾ ਸੁਖਾਂ ਵਾਲਾ ਸੂਰਜ, ਖੁਸ਼ੀਆਂ ਵਾਲਾ ਸੂਰਜ। ਉਸ ਸੂਰਜ ਦੇ ਚੜ੍ਹਦਿਆਂ ਨਾਨਕ-ਨਿਰੰਕਾਰੀ, ਤ੍ਰਿਪਤਾ ਦੇ ਦੁਲਾਰੇ, ਭੈਣ ਨਾਨਕੀ ਦੇ ਵੀਰ ਨੇ ਚੌਹਾਂ ਸਿੱਖਾਂ ਸਮੇਤ ਸਾਡੇ ਘਰ ਪ੍ਰਸ਼ਾਦਿ ਛਕਣ ਆਉਣਾ ਹੈ।" ਜਿਸ ਵੇਲੇ ਉਸਦੀ ਘਰ ਵਾਲੀ ਨੇ ਇਹ ਬਚਨ ਸੁਣੇ ਨਾ ਤੇ ਕਹਿਣ ਲੱਗੀ, "ਧੰਨ ਮੇਰੀ ਮਾਂ, ਧੰਨ ਮੇਰੇ ਪਿਤਾ, ਧੰਨ ਮੇਰੇ ਨਾਨਕੇ-ਦਾਦਕੇ ਜਿਨ੍ਹਾਂ ਮੈਨੂੰ ਤੇਰੇ ਵਰਗੇ ਦੇਵਤਾ ਪਤੀ ਦੇ ਲੜ ਲਾਇਆ। ਇਹ ਤੇਰੇ ਸਦਕਾ ਹੀ ਮੈਨੂੰ ਉਹਨਾਂ ਚਾਰ ਸਿੱਖਾਂ ਤੇ ਨਾਨਕ ਪਾਤਸ਼ਾਹ ਦਾ ਸੇਵਾ ਕਰਨ ਦਾ ਮੌਕਾ ਮਿਲੇਗਾ। ਮੈਂ ਉਹਨਾਂ ਦੇ ਜੂਠੇ ਬਰਤਨ ਸਾਫ ਕਰਾਂਗੀ, ਜਿਸ ਦੇ ਨਾਲ ਮੇਰੇ ਜਨਮ-ਜਨਮਾਂਤਰਾਂ ਦੇ ਪਾਪੀ ਹੱਥ ਪਵਿੱਤਰ ਹੋ ਜਾਣਗੇ। ਐ ਮੇਰੇ ਮਾਲਿਕ, ਐ ਮੇਰੇ ਸਿਰ ਦੇ ਸੁਹਾਗ, ਤੁਸੀਂ ਬੜੀ ਕ੍ਰਿਪਾ ਕੀਤੀ।" ਉਹ ਗਲ ਨਹੀਂ ਪਈ ਉਸ ਦੇ ਕਿ ਘਰ ਖਾਣ ਨੂੰ ਰੋਟੀ ਨਹੀਂ, ਬੈਠਾਉਣ ਨੂੰ ਜਗ੍ਹਾ ਨਹੀਂ ਤੇ ਨਾਨਕ ਦੀਆਂ ਰੋਟੀਆਂ ਕਰਦਾ ਫਿਰਦਾ ਹੈ! ਇਹ ਮਨਮੁੱਖ ਦੀ ਨਿਸ਼ਾਨੀ ਹੈ। ਇਹ ਤੇ ਜਿਹੜੇ ਦੁਨੀਆਂ ਨੂੰ ਆਪਣੀ ਸਮਝ ਬੈਠੇ ਨੇ, ਇਹ ਤਾਂ ਉਹਨਾਂ ਦੀਆਂ ਗੱਲਾਂ ਨੇ। ਗਿ: ਮਾਨ ਸਿੰਘ ਜੀ ਝੌਰ ਦਾ ਕਹਿਣਾ ਹੈ ਕਿ ਮੈਂ ਜਿਸ ਵੇਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਬਚਨ ਕਰਦਾ ਹਾਂ ਤੇ ਸਾਹਿਬ ਇਕ ਹੋਕਾ ਦਿੰਦੇ ਨੇ:

"ਮਨ ਮਿਲਿ ਸੰਤ ਜਨਾ ਜਸੁ ਗਾਇਓ॥

ਹਰਿ ਹਰਿ ਰਤਨੁ

ਰਤਨੁ ਹਰਿ ਨੀਕੋ

49 / 78
Previous
Next