ਗੁਰਿ ਸਤਿਗੁਰਿ ਦਾਨੁ ਦਿਵਾਇਓ॥ ਰਹਾਉ॥
(ਪੰਨਾ ੭੧੯)
ਭਾਵ ਕਿ ਹਰੀ ਪ੍ਰਮਾਤਮਾ ਦਾ ਜਿਹੜਾ ਰਤਨ ਹੈ ਉਹ ਚੰਗਾ ਹੈ। ਅਰਥਾਤ ਉਸ ਦਾ 'ਨਾਮ' ਚੰਗਾ ਹੈ।
ਤਿਸੁ ਜਨ ਕਉ ਮਨੁ ਤਨੁ ਸਭੁ ਦੇਵਉ
ਭਾਵ ਕਿ ਮੈਂ ਉਸ ਗੁਰਮੁਖ ਨੂੰ ਮਨ ਵੀ ਅਰਪਨ ਕਰ ਦੇਵਾਂ, ਤਨ ਵੀ ਅਰਪਨ ਕਰ ਦੇਵਾਂ। ਇਥੋਂ ਤੱਕ ਕਿ ਆਪਣਾ ਆਪ ਸਭ ਨਛਾਵਰ ਕਰ ਦੇਵਾਂ।
ਜਿਨਿ ਹਰਿ ਹਰਿ ਨਾਮੁ ਸੁਨਾਇਓ॥
ਧਨੁ ਮਾਇਆ ਸੰਪੈ ਤਿਸੁ ਦੇਵਉ
ਜਿਨਿ ਹਰਿ ਮੀਤੁ ਮਿਲਾਇਓ॥ ੧॥
(ਪੰਨਾ ੭੧੯)
ਭਾਵ ਕਿ ਸਾਰਾ ਧਨ ਉਸ ਅੱਗੇ ਰੱਖ ਦੇਵਾਂ, ਸਾਰੀ ਮਾਇਆ ਸੰਪਤੀ, ਜਾਇਦਾਦ ਉਸ ਅੱਗੇ ਰੱਖ ਦੇਵਾਂ ਜਿਸ ਨੇ ਮੈਨੂੰ ਮਿਲਾ ਦਿੱਤਾ 'ਸਤਿਨਾਮ ਵਾਹਿਗੁਰੂ' ਨਾਲ। ਬਾਪੂ ਸਾਨੂੰ ਐਵੇਂ ਤਾਂ ਨਹੀਂ ਸਿਖਾਉਂਦਾ:
"ਕੋਈ ਜਨੁ ਹਰਿ ਸਿਉ ਦੇਵੈ ਜੋਰਿ॥"
(ਪੰਨਾ ੭੦੧)
ਭਾਵ ਕਿ ਕੋਈ ਗੁਰੂ ਕਾ ਪਿਆਰਾ ਜਿਹੜਾ ਸਾਨੂੰ ਵਿਛੜਿਆਂ ਹੋਇਆਂ ਨਾਲ ਜੋੜ, ਦੇਵੇ। ਗੁਰੂ ਕੇ ਪਿਆਰਿਓ, ਮਨੁੱਖਾ ਜਨਮ ਮਿਲਿਆ ਹੈ, ਤਰਲਾ ਕਰੋ, ਮਿੰਨਤ ਕਰੋ, ਅੰਦਰ ਤਾਂਘ ਪੈਦਾ ਕਰੋ, ਤਾਂਕਿ ਬਾਅਦ ਵਿਚ ਪਛਤਾਉਣਾ ਨਾ ਪਵੇ। ਚਾਵਾਂ-ਮਲ੍ਹਾਰਾਂ ਨਾਲ ਉਸ ਦਾ ਦਿਨ ਬੀਤਿਆ, ਫਿਰ ਰਾਤ ਦੇ ਖਤਮ ਹੋਣ ਦਾ ਇੰਤਜ਼ਾਰ ਕਰਨ ਲੱਗੀ ਕਿ ਕਦੋਂ ਰਾਤ ਖਤਮ ਹੋਵੇ ਤੇ ਮੈਂ ਸਵੇਰੇ ਨਾਨਕ ਨਿਰੰਕਾਰੀ ਦੇ ਦਰਸ਼ਨ ਕਰਾਂ। ਪਰ ਜਿਸ ਵੇਲੇ ਪ੍ਰਭਾਤ ਵੇਲਾ ਹੋਇਆ ਤਾਂ ਦੋਵੇਂ ਇਸਤਰੀ-ਪਤੀ ਸੋਚਾਂ ਦੇ ਮੰਡਲ ਵਿਚ ਰੁੜ੍ਹ ਗਏ, ਚਿੰਤਾ ਦੇ ਮੰਗਲ ਵਿਚ ਰੁੜ੍ਹ ਗਏ ਤੇ ਕਹਿਣ ਲੱਗੇ ਕਿ ਸਾਡੇ ਘਰ ਤਾਂ ਉਨਾ ਹੀ ਆਟਾ ਸੀ, ਜਿੰਨੇ ਦੀਆਂ ਅਸੀਂ ਰਾਤੀਂ ਦੋ ਰੋਟੀਆਂ ਪਕਾ ਕੇ ਤੇ ਖਾ ਕੇ ਸੌਂ ਗਏ। ਔਰ ਹੁਣ ਤਾਂ ਸਾਡੇ ਵਾਸਤੇ ਖਾਣ ਵਾਸਤੇ ਕੁਝ ਵੀ ਨਹੀਂ ਹੈਗਾ ਤੇ ਅਸੀਂ ਪੰਜ ਸਿੱਖਾਂ ਦੀ ਰੋਟੀ ਕਿਵੇਂ ਤਿਆਰ ਕਰਾਂਗੇ? ਇਹ ਸਭ ਕੁਝ ਸੋਚ ਕੇ ਉਹ ਚਿੰਤਾ ਵਿਚ ਪੈ ਗਏ। ਫਿਰ ਥੋੜੀ ਦੇਰ ਬਾਅਦ ਸਿੱਖ ਨੇ ਆਪਣੀ ਘਰ ਵਾਲੀ ਨੂੰ ਕਿਹਾ ਕਿ ਕਰਮਾਂ ਵਾਲੀਏ ਚਿੰਤਾ ਨਾ ਕਰ, ਮੈਂ ਬਾਜ਼ਾਰ ਵਿਚ ਕਿਸੇ ਨਾਲ ਵਿਗਾੜ ਕੇ ਰੱਖੀ ਨਹੀਂ। ਮੈਂ ਹੁਦਾਰ ਕੁਝ ਜਾ ਕੇ ਲਿਆਉਂਦਾ ਹਾਂ, ਸ਼ਾਇਦ ਰੱਬ ਦਾ ਕੋਈ ਪਿਆਰਾ ਹੁਦਾਰ ਦੇ ਦੇਵੇ। ਇਹ ਚਲਾ ਗਿਆ ਸ਼ੀਦਾ ਮੰਗਣ ਤੇ