ਪਤੀਬਰਤਾ ਇਸਤਰੀ ਆਪਣੇ ਪਿਆਰੇ ਨਾਲ ਜੁੜ ਗਈ। ਔਰ ਕਹਿਣ ਲੱਗੀ ਆਪਣੇ ਪਿਆਰੇ ਨੂੰ ਕਿ ਹੇ ਸਿਰਜਣਹਾਰ ! ਜੇ ਮੇਰਾ ਪਤੀਬਰਤਾ ਧਰਮ ਸੱਚਾ ਹੈ ਤੇ ਮੇਰਾ ਪਤੀ ਖਾਲੀ ਨਾ ਆਏ, ਨਿਰਾਸ਼ਾ ਨਾ ਆਏ। ਮੇਰੇ ਪਤੀ ਨੂੰ ਕਿਤੋਂ ਨਾ ਕਿਤੋਂ ਹੁਦਾਰ ਸ਼ੀਦਾ ਮਿਲ ਜਾਵੇ ਤੇ ਮੇਰੇ ਪਤੀ ਦੀ ਲਾਜ ਰਹਿ ਜਾਏ। ਇਹ ਸੀ ਪਤੀਬਰਤਾ ਦੀ ਅਰਦਾਸ। ਇਕ ਅੰਮ੍ਰਿਤ ਬਚਨ ਆਇਆ ਸੀ ਕੀਰਤਨ ਵਿਚ :
"ਨਾਨਕ ਤਿਨਾ ਬਸੰਤੁ ਹੈ
ਜਿਨ ਘਰਿ ਵਸਿਆ ਕੰਤੁ ॥
(ਪੰਨਾ ੭੯੧)
ਜਿਹੜੀ ਪਤੀਬਰਤਾ ਇਸਤਰੀ ਦਾ ਪਤੀ ਘਰ ਨਹੀਂ, ਉਹ ਸੜਦੀ ਹੈ ਵਿਛੋੜੇ ਵਿਚ। ਉਸ ਦੀ ਯਾਦ ਵਿਚ। ਪਤੀਬਰਤਾ ਇਸਤਰੀ ਵਾਸਤੇ ਉਹਦਾ ਜਹਾਨ, ਉਸਦੀ ਦੁਨੀਆਂ, ਉਸਦੇ ਰੰਗ-ਤਮਾਸ਼ੇ ਉਸ ਦਾ ਪਤੀ ਹੀ ਹੈ। ਉਸਦੇ ਬਿਨਾਂ ਉਸ ਵਾਸਤੇ ਇਹ ਜਗਤ ਬੇਰੱਸ ਹੈ। ਪਤੀਬਰਤਾ ਦੀ ਅਰਦਾਸ ਕਬੂਲ ਹੋ ਗਈ ਤੇ ਹੁਦਾਰ ਲੈਣ ਗਏ ਹੋਏ ਨੂੰ ਸ਼ੀਦਾ ਵੀ ਮਿਲ ਗਿਆ। ਜਿਸ ਵੇਲੇ ਘਰ ਆਇਆ ਤੇ ਘਰ ਵਾਲੀ ਉਸ ਨੂੰ ਦੇਖ ਕੇ ਪ੍ਰਸੰਨ ਹੋਈ। ਫਿਰ ਪ੍ਰਸ਼ਾਦਿ ਪੱਕਣਾ ਸ਼ੁਰੂ ਹੋ ਗਿਆ ਤੇ ਮਿੰਟ ਰਹਿ ਗਏ ਪ੍ਰਸ਼ਾਦ ਦੀ ਤਿਆਰੀ ਵਿੱਚ। ਔਰ ਪਤੀਬਰਤਾ ਕਹਿਣ ਲੱਗੀ, ਜਾਹ, ਜਾ ਕੇ ਲਿਆ ਨਾਨਕ-ਨਿਰੰਕਾਰੀ ਨੂੰ, ਉਸ ਨੂੰ ਦੇਖਣ ਵਾਸਤੇ ਤਾਂ ਨੇਤਰ ਤਰਸ ਗਏ ਹਨ। ਪਤੀਦੇਵ ਸੱਦਣ ਚਲੇ ਗਏ ਤੇ ਇਹ ਖਾਣਾ ਬਣਾਉਣ ਵਿਚ ਰੁਝੀ ਰਹੀ। ਗੁਰੂ ਨੇ ਇਕ ਕਾਕਾ ਵੀ ਬਖਸ਼ਿਆ ਸੀ ਤੇ ਮਾਂ ਕਿਤੇ ਅੰਦਰ ਲੈਣ ਚਲੀ ਗਈ ਛੰਨਾ ਤੇ ਕਾਕੇ ਨੇ ਕਿਤੇ ਬਲਦੀ ਹੋਈ ਲੱਕੜੀ ਹਿਲਾ ਦਿੱਤੀ ਤੇ ਉਸ ਵਿਚੋਂ ਕੋਲਾ ਉੱਡ ਕੇ ਕਾਕੇ ਦੇ ਕੱਪੜਿਆਂ ਉਤੇ ਡਿੱਗਿਆ। ਜਦੋਂ ਤੱਕ ਮਾਂ ਅੰਦਰੋਂ ਛੰਨਾ-ਭਾਂਡਾ ਲੈ ਕੇ ਆਈ, ਉਦੋਂ ਤੱਕ ਕਾਕੇ ਦੀ ਕਾਇਆਂ 'ਚੋਂ ਭੌਰ-ਮੁਸਾਫਿਰ ਉੱਡ ਚੁੱਕਾ ਸੀ। ਕਾਇਆਂ ਸੜ ਕੇ ਸਵਾਹ ਹੋ ਗਈ ਹੋਈ ਸੀ। ਜਿਸ ਮਾਂ ਦਾ ਇਕੋ-ਇਕ ਪੁੱਤ ਹੋਵੇ ਤੇ ਉਹ ਵੀ ਕੋਲੇ ਦੇ ਨਾਲ ਬਲ ਕੇ ਮਰ ਗਿਆ ਹੋਵੇ, ਉਦੋਂ ਮਾਂ ਦਾ ਜਹਾਨ ਸੁੰਨਾ ਹੋ ਜਾਂਦਾ ਹੈ। ਉਸ ਦੇ ਚਾਰ-ਚੁਫੇਰੇ ਹਨੇਰਾ ਛਾ ਜਾਂਦਾ ਹੈ। ਮਾਂ ਸੋਚੀਂ ਪੈ ਗਈ ਕਿ ਜੇ ਮੈਂ ਪਾਏ ਲੰਮੇ-ਲੰਮੇ ਵੈਨ, ਕਰਨ ਲੱਗ ਪਈ ਸਿਆਪਾ ਤੇ ਦੁਨੀਆਂ ਨੇ ਇਕੱਠਿਆਂ ਹੋ ਜਾਣਾ ਹੈ। ਔਰ ਫਿਰ ਬਾਬੇ ਨਾਨਕ ਨੇ ਮੇਰਾ ਪੁੱਤ ਮੋਇਆ ਹੋਇਆ ਜਾਣ ਕੇ ਸਾਡੇ ਘਰ ਦਾ ਪ੍ਰਸ਼ਾਦਿ ਨਹੀਂ ਛੱਕਣਾ ਤੇ ਮੇਰੇ ਪਤੀ ਦੀ ਰੀਝ ਵੀ ਪੂਰੀ ਨਹੀਂ ਹੋਣੀ। ਮੇਰੇ ਪਤੀ ਦੇ ਚਾਅ ਮਲ੍ਹਾਰ ਅਧੂਰੇ ਰਹਿ ਜਾਣੇ ਨੇ। ਸੋਚਾਂ ਸੋਚ-ਸੋਚ ਕੇ ਕਹਿਣ ਲੱਗੀ ਕਿ ਇਹ ਜ਼ਿੰਦਗੀ ਦਾ ਰੋਣਾ ਫਿਰ ਰੋ ਲਿਆ ਜਾਵੇ, ਬਲਕਿ ਮੈਂ ਪਹਿਲਾਂ ਸੇਵਾ ਕਰ ਲਵਾਂ। ਸੇਵਾ ਕਰਦੀ ਰਹੀ, ਕੰਮ ਵਿਚ ਜੁੱਟੀ ਰਹੀ ਔਰ ਬਾਬਾ ਨਾਨਕ ਵੀ ਆ ਗਿਆ ਤੇ ਪੈਰ ਰੱਖਦਿਆਂ ਹੀ ਵਿਹੜੇ 'ਚ ਚਰਨ ਪਾਉਂਦਿਆਂ ਹੀ ਰੋਟੀ ਪਕਾਉਣ ਵਾਲੀ ਨੂੰ ਆਵਾਜ਼