ਦਿੱਤੀ ਕਿ ਧੀਏ, ਬੱਚੀਏ, ਕਾਕੀਏ, ਰਾਣੀਏ।
"ਸਤਿ ਕਰਤਾਰ....."
ਔਰ ਗੁਰੂ ਨਾਨਕ ਦੇ ਨਾਲ ਵੀ ਜੋ ਸਿੱਖ ਆਏ ਸਨ ਤਾਂ ਉਹਨਾਂ ਨੇ ਵੀ ਆਵਾਜ਼ ਦਿੱਤੀ :
"ਭੈਣ ਜੀ, ਸਤਿ ਕਰਤਾਰ........"
ਫਿਰ ਉਸ ਨੇ ਉੱਠ ਕੇ ਤੇ ਗਲ ਵਿਚ ਪੱਲਾ ਪਾਉਂਦਿਆਂ ਆਖਿਆ, ਗੁਰੂ ਨਾਨਕ ਜੀ !
"ਧੰਨ, ਧੰਨ ਤੇਰਾ ਸਤਿ ਕਰਤਾਰ........"
ਸਿੱਖ ਦਾ ਘਰ ਸਤਿ-ਕਰਤਾਰ, ਸਤਿ ਕਰਤਾਰ ਨਾਲ ਭਰ ਗਿਆ। ਫਿਰ ਪੰਜ ਸਿੱਖ ਬੈਠ ਗਏ ਤੇ ਪੰਜ ਥਾਲ ਹੀ ਅੱਗੇ ਪਰੋਸੇ ਗਏ। ਫਿਰ ਹਜੂਰ ਜਿੰਨਾ ਚਿਰ ਗਰਾਈ ਭੰਨ ਕੇ ਮੂੰਹ ਵਿਚ ਨਾ ਪਾਉਣ, ਓਨਾ ਚਿਰ ਬਾਕੀ ਦੇ ਸਿੱਖ ਕਿਥੋਂ ਭੋਜਨ ਛੱਕ ਲੈਣ? ਸਰਕਾਰ, ਬਾਹਾਂ ਗੋਡਿਆਂ ਤੇ ਰੱਖੀਆਂ ਹੋਈਆਂ, ਸਮਾਧੀ ਲਾਈ ਹੋਈ, ਆਪਣੀ ਮਸਤੀ ਵਿਚ ਮਸਤ ਨੇ, ਰੰਗ ਵਿਚ ਰੰਗੇ ਹੋਏ ਨੇ ਤੇ ਸਿੱਖ ਦੇ ਘਰ ਦੀਆਂ ਕੰਧਾਂ ਨੂੰ ਪਵਿੱਤਰ ਕਰਨ ਵਾਸਤੇ ਜ਼ਬਾਨ ਦੀ ਨੋਕ ਬਾਰ-ਬਾਰ ਉਚਾਰਣ ਕਰ ਰਹੀ ਹੈ:
“ਮੇਰੇ ਪਿਆਰਿਆ ਜੀ,
ਰੰਗੁ ਮਾਣਿ ਲੈ ਪਿਆਰਿਆ”
(ਪੰਨਾ ੨੩)
ਲੜਕੇ ਦੇ ਪਿਉ ਦੇ ਦਿਮਾਗ ਵਿੱਚ ਸਾਰਾ ਸ਼ਬਦ ਫਿਰ ਗਿਆ ਤੇ ਫਿਰ ਸਾਰੀਆਂ ਤੁੱਕਾਂ ਸਿੱਖ ਨੇ ਦੁਹਰਾਈਆਂ। ਫਿਰ ਕਰਮਾਂ ਵਾਲੀ ਉੱਠੀ ਤੇ 'ਨਾਨਕ-ਨਿਰੰਕਾਰੀ ਦੇ ਚਰਨਾਂ ਵਿਚ ਸੀਸ ਰੱਖ ਦਿੱਤਾ ਤੇ ਕਹਿਣ ਲੱਗੀ, ਮਹਾਰਾਜ ਕਿ ਮੈਂ ਜਾਣਦੀ ਹਾਂ ਤੁਸੀਂ ਲੱਖਪਤੀਆਂ ਦੇ ਪ੍ਰਾਹੁਣੇ ਤੇ ਤੁਹਾਨੂੰ ਕਈ ਪ੍ਰਕਾਰ ਦੇ ਵੰਨ-ਸੁਵੰਨੇ ਭੋਜਨ ਆਉਂਦੇ ਨੇ, ਲੇਕਿਨ ਮਹਾਰਾਜ ਸਾਡੇ ਕੋਲੋਂ ਤਾਂ ਉਹਨਾਂ ਵੰਨ-ਸੁਵੰਨੇ ਖਾਣਿਆਂ ਦੀ ਉਪਮਾ ਹੀ ਨਹੀਂ ਕੀਤੀ ਜਾਂਦੀ। ਇਸ ਲਈ ਐ ਦੀਨ-ਦੁਨੀਆਂ ਦੇ ਰਾਖੇ ਨਾਨਕ ਜੀ! ਇਹ ਗਰੀਬਾਂ ਦੇ ਘਰ ਦਾ ਭੋਜਨ ਹੈ ਸਿੱਧਾ-ਸਾਧਾ। ਸੋ ਇਸ ਨੂੰ ਸੁਦਾਮੇ ਦੇ ਤੰਦਲ ਜਾਣ ਕੇ ਸਵੀਕਾਰ ਕਰ ਲਉ, ਤਾਂਕਿ ਮੇਰੇ ਪਤੀ ਦੀ ਰੀਝ ਪੂਰੀ ਹੋ ਜਾਵੇ। ਭਿੱਜੇ ਹੋਏ ਬਚਨ, ਰੰਗ ਵਿਚ ਰੰਗੇ ਹੋਏ ਬਚਨ ਸੁਣ ਕੇ ਨਾਨਕ-ਨਿਰੰਕਾਰੀ ਨੇ ਨੇਤਰ ਖੋਲ੍ਹੇ ਤੇ ਸਿੱਖ ਨੂੰ ਬੁਲਾਇਆ ਔਰ ਕਹਿਣ ਲੱਗੇ, ਜਗਤੂ, ਵਾਹਿਗੁਰੂ ਨੇ ਤੈਨੂੰ ਇਕ ਕਾਕਾ ਬਖਸ਼ਿਆ ਹੈ। ਔਰ ਉਸਦੀ ਅੱਠ ਕੁ ਸਾਲ ਦੀ ਉਮਰ ਹੋਣੀ ਚਾਹੀਦੀ ਹੈ ਤੇ ਤੂੰ ਉਸ ਨੂੰ 'ਜਪੁਜੀ’ ਦੀਆਂ ਪੰਜ ਕੁ ਪਉੜੀਆਂ ਸਿਖਾਈਆਂ ਹੋਣਗੀਆਂ, ਤੂੰ ਉਸ ਨੂੰ ਟਹਿਲ ਸੇਵਾ ਦੀ ਜਾਚ ਦੱਸੀ ਹੋਵੇਗੀ, ਕਿਉਂਕਿ