ਗੁਰਮਤੀਆਂ 'ਚ ਹੋਇਓਂ? ਪਰ ਮੈਨੂੰ ਉਹ ਕਿਤੇ ਘਰ ਵਿਚ ਤੁਰਦਾ ਫਿਰਦਾ ਨਜ਼ਰ ਨਹੀਂ ਆ ਰਿਹਾ। ਇਸ ਲਈ ਮੈਨੂੰ ਤੇਰਾ ਘਰ ਅਧੂਰਾ ਲਗਦਾ ਹੈ ਜਗਤੂ ! ਇਸ ਲਈ ਜਾਹ ਪਹਿਲਾਂ ਆਪਣੇ ਕਾਕੇ ਨੂੰ ਲਿਆ। ਫਿਰ ਉਹ ਕਰਮਾਂ ਵਾਲੀ ਨੂੰ ਕਹਿਣ ਲੱਗਾ ਕਿ ਮਾਂ ਨੂੰ ਹੀ ਪਤਾ ਹੈ ਨਾ ਕਿ ਬੱਚੇ ਦਾ ਕਿਸ ਘਰ ਵਿਚ ਆਉਣ ਜਾਣ ਹੈ ਤੇ ਜਾਹ, ਜਾ ਕੇ ਕਾਕੇ ਨੂੰ ਬੁਲਾ ਕੇ ਲਿਆ, ਕਿਉਂਕਿ ਬਾਬਾ ਨਾਨਕ ਸਾਡੇ ਕਾਕੇ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਔਰ ਮਾਂ ਨੂੰ ਤਾਂ ਸਾਰੀ ਘਟਨਾ ਦਾ ਪਤਾ ਸੀ। ਦਾਨੀ ਸੀ, ਸਿਆਣੀ ਵੀ ਸੀ ਤੇ ਮਾਲਿਕ ਦੇ ਸਾਹਮਣੇ ਝੁਕ ਗਈ ਤੇ ਕਹਿਣ ਲੱਗੀ, "ਮਾਲਿਕ, ਅੱਗੇ ਸੀ ਕਾਕਾ ਨਿਆਣਾ, ਹੁਣ ਹੋ ਗਿਆ ਹੈ ਸਿਆਣਾ ਤੇ ਉਹ ਆਪਣੇ ਹਮਜੋਲੀਆਂ, ਆਪਣੇ ਦੋਸਤਾਂ ਨਾਲ ਆਪਣੇ ਦੇਸ਼ ਵਿਚ ਗਿਆ ਹੋਇਆ ਹੈ। ਆਪਣੇ ਯਾਰਾਂ-ਦੋਸਤਾਂ ਨਾਲ ਖੇਡਦਾ ਹੋਵੇਗਾ, ਇਸ ਲਈ ਹੁਣ ਉਹ ਸਾਡੀ ਪਹੁੰਚ ਵਿਚ ਨਹੀਂ ਰਿਹਾ। ਇਸ ਲਈ ਉਹ ਮੇਰੇ ਕੋਲੋਂ ਲੱਭਿਆ ਨਹੀਂ ਜਾਣਾ।" ਦਾਨੀ ਮਾਂ ਨੇ ਸਾਰੀ ਗੱਲ ਸਮਝਾ ਦਿੱਤੀ ਪਰ ਜਗਤੂ ਦੀ ਸਮਝ ਵਿਚ ਨਾ ਆਈ। ਫਿਰ ਨਾਨਕ-ਨਿਰੰਕਾਰੀ ਸਾਹਿਬ ਬੋਲ ਉਠੇ ਕਿ ਜਗਤੂ, ਨਾ ਤੂੰ ਜਾਂਦਾ ਹੈਂ ਕਾਕਾ ਲੱਭਣ ਤੇ ਨਾ ਤੇਰੀ ਘਰ ਵਾਲੀ ਜਾਂਦੀ ਹੈ। ਇਸ ਲਈ ਮੈਂ ਤੇਰੇ ਘਰ ਵਿਚ ਬੈਠ ਕੇ ਪ੍ਰਤਿਗਿਆ ਕਰਦਾ ਹਾਂ ਕਿ ਓਨਾ ਚਿਰ ਮੈਂ ਰੋਟੀ ਦੀ ਗਰਾਹੀ ਮੂੰਹ ਵਿਚ ਨਹੀਂ ਪਾਵਾਂਗਾ ਜਿੰਨਾ ਚਿਰ ਤੇਰਾ ਕਾਕਾ ਮੈਨੂੰ ਖੇਡਦਾ ਨਜ਼ਰ ਨਹੀਂ ਆਵੇਗਾ। ਭਾਈ ਜਗਤੂ ਸਭ ਕੁਝ ਸੁਣ ਰਿਹਾ ਹੈ, ਲੇਕਿਨ ਜਦੋਂ ਬਾਬੇ ਨਾਨਕ ਨੇ ਦੁਬਾਰਾ ਕਿਹਾ ਤਾਂ ਜਗਤੂ ਫਿਰ ਕਰੜਾ ਹੋ ਕੇ ਬੋਲਿਆ ਘਰ ਵਾਲੀ ਨੂੰ, "ਕਿਉਂ ਨਹੀਂ ਲੱਭ ਕੇ ਲਿਆਉਂਦੀ? ਕਿਉਂ ਨਹੀਂ ਆਵਾਜ਼ ਮਾਰਦੀ ? ਜਾਹ ਜਾ ਕੇ ਕੋਠੇ ਤੋਂ ਆਵਾਜ਼ ਮਾਰ !" ਤੇ ਘਰ ਵਾਲੀ ਦੇ ਇਹ ਸਭ ਕੁਝ ਸੁਣ ਕੇ ਨੇਤਰ ਬਰਸ ਪਏ ਤੇ ਕਹਿਣ ਲੱਗੀ ਕਿ "ਕਾਕਾ ਹੁਣ ਦੂਜੇ ਦੇਸ਼ ਚਲਾ ਗਿਆ ਹੈ ਤੇ ਉਥੇ ਮੇਰੀ ਆਵਾਜ਼ ਨਹੀਂ ਪਹੁੰਚਣੀ। ਤੇਰਾ ਕਾਕਾ ਉਸ ਦੇਸ਼ ਵਿਚ ਚਲਾ ਗਿਆ ਹੋਇਆ ਹੈ ਜਿਥੇ ਕਦੀ ਵੀ ਕੋਈ ਮੁੜ ਕੇ ਵਾਪਿਸ ਨਹੀਂ ਆਇਆ। ਤੇ ਤੂੰ ਆਖਦਾ ਹੈਂ ਲੱਭ ਕੇ ਲਿਆ। ਐ ਮੇਰੇ ਸਿਰ ਦੇ ਸੁਹਾਗ-ਭਾਗ, ਕਾਕਾ ਉਸ ਨੀਂਦ ਵਿਚ ਸੌਂ ਗਿਆ ਹੈ, ਜਿਹੜੀ ਨੀਂਦ ਵਿਚ ਸੁੱਤਾ ਕਦੇ ਕੋਈ ਨਹੀਂ ਜਾਗਿਆ। ਇਸ ਲਈ ਤੁਸੀਂ ਉਸਦੀ ਚਿੰਤਾ ਨਾ ਕਰੋ। ਆਉ, ਰਲ ਮਿਲ ਕੇ ਸਾਹਿਬਾਂ ਅੱਗੇ ਮਿੰਨਤ ਕਰੀਏ ਕਿ ਪ੍ਰਸ਼ਾਦਿ ਛੱਕ ਲਉ।" ਅਚਨਚੇਤ, ਹੈਰਾਨੀ ਦੇ ਆਲਮ ਚੋਂ ਨਿਕਲ ਕੇ ਜਗਤੂ ਕਹਿੰਦਾ ਹੈ ਕਿ ਹੈਂ! ਕਾਕਾ ਮਰ ਗਿਆ ਤੇ ਕਿਸੇ ਨੇਕ ਕੁੱਖ ਦੀ, ਚੰਗੀ ਮਾਂ ਦਾ ਦੁੱਧ ਪੀਣ ਵਾਲੀ, ਜਗਤੂ ਦੀ ਸਿੱਖਣੀ ਨੇ ਆਖਿਆ ਕਿ ਭਲਾ ਜੇ ਉਹ ਮਰ ਹੀ ਗਿਆ ਹੈ, ਤਿਆਗ ਹੀ ਗਿਆ ਹੈ, ਜੇ ਕੂਚ ਕਰ ਹੀ ਗਿਆ ਹੈ। ਲੇਕਿਨ ਮੇਰੀ ਇਕ ਗੱਲ ਯਾਦ ਰੱਖਣਾ ਕਿ ਤੁਸੀਂ ਰੋਜ਼ ਕਥਾ ਸੁਣਨ ਜਾਂਦੇ ਹੋ, ਤੇ ਜਿਸ ਘਰ ਵਿਚ ਆਏ ਹੋਇਆਂ ਨੇ ਤੁਹਾਨੂੰ ਨਿਵਾਜਿਆ ਹੈ ਨਾ ਤੇ ਉਸੇ ਬਾਪੂ ਦਾ ਹੁਕਮ ਹੈ: