"ਬਾਲਕੁ ਮਰੈ ਬਾਲਕ ਕੀ ਲੀਲਾ॥
ਕਹਿ ਕਹਿ ਰੋਵਹਿ ਬਾਲੁ ਰੰਗੀਲਾ॥
ਜਿਸ ਕਾ ਸਾ ਸੋ ਤਿਨ ਹੀ ਲੀਆ
ਭੂਲਾ ਰੋਵਣਹਾਰਾ ਹੇ॥
(ਪੰਨਾ ੧੦੨੭)
ਹੁਣ ਤਾਂ ਬਾਲਪੁਣੇ ਵਿਚ ਮਰ ਗਿਆ। ਜੇ ਕਿਤੇ ਭਰ ਜਵਾਨੀ ਵਿਚ ਮਰ ਜਾਏ ਤਾਂ ਫਿਰ ਕੀ ਕਰ ਲੈਣਾ ਹੈ? ਤੇ ਸਾਹਿਬ ਗਰੀਬ-ਨਿਵਾਜ਼ ਦਇਆ ਦੇ ਘਰ ਵਿਚ ਆ ਕੇ ਕਹਿਣ ਲੱਗੇ, "ਬੱਚੀਏ! ਅਸਾਂ ਦਰਸ਼ਨ ਕਰਨੇ ਨੇ। ਜੋ ਕੁਝ ਭਾਣਾ ਵਰਤ ਗਿਆ, ਤੂੰ ਉਸ ਤਰ੍ਹਾਂ ਦੇ ਹੀ ਦਰਸ਼ਨ ਕਰਾ ਦੇ। ਖੱਦਰ ਦੇ ਕੱਪੜੇ ਵਿਚ ਲਬੇਟਿਆ ਕਾਕਾ ਅੰਦਰੋਂ ਚੁੱਕ ਕੇ ਲਿਆਂਦਾ ਤੇ ਸਾਹਿਬਾਂ ਦੇ ਅੱਗੇ ਰੱਖ ਦਿੱਤਾ। ਪਰ ਨਾਨਕ-ਨਿਰੰਕਾਰੀ ਸਾਹਿਬ ਤਾਂ ਗਲੀਂ ਪੈ ਗਏ ਤੇ ਕਹਿਣ ਲੱਗੇ ਜਗਤੂ ਦੇ ਘਰ ਦੇ ਚਿਰਾਗ ਅਜੇ ਤੇਰੇ ਬੁਝਣ ਦਾ ਵੇਲਾ ਨਹੀਂ ਆਇਆ। ਅਜੇ ਤੂੰ ਬੜੇ ਕਾਰਜ ਕਰਨੇ ਨੇ। ਤੇਰੇ ਸਿਰ ਤੇ ਬੜੀਆਂ ਜ਼ਿੰਮੇਵਾਰੀਆਂ ਨੇ। "ਉੱਠ”। ਔਰ ਮਾਂ-ਬਾਪ ਦੇ ਕਲੇਜੇ 'ਚ ਠੰਡ ਪਾ ਤੇ ਰਸਨਾ ਵਿਚੋਂ ਬੋਲ:
"ਸਤਿ-ਕਰਤਾਰ"
ਜਗਤੂ ਦੇ ਬੁਝੇ ਹੋਏ ਘਰ ਦੇ ਚਿਰਾਗ ਫਿਰ ਰਸਨਾ ਨਾਲ ਕਹਿ, "ਸਤਿ ਕਰਤਾਰ"।
ਇਹ ਸਰਕਾਰੇ-ਆਲਮ ਦਾ ਬਚਨ ਸੀ, ਜਿਸ ਕਰਕੇ ਕਾਕੇ ਵਿਚ ਜ਼ਿੰਦਗੀ ਆ ਗਈ। ਔਰ ਸਤਿ-ਕਰਤਾਰ, ਸਤਿ-ਕਰਤਾਰ ਦੀ ਧੁੰਨ ਨਾਲ ਘਰ ਮਹਿਕ ਉਠਿਆ। ' ਸਰਕਾਰ ਉਹਨਾਂ ਦੀਆਂ ਆਸਾਂ ਪੂਰੀਆਂ ਕਰਕੇ, ਪ੍ਰਸ਼ਾਦਿ-ਪਾਣੀ ਛੱਕ ਕੇ ਆਪਣੇ ਆਸਣ ਚਲੇ ਗਏ। ਮੇਰਾ ਬਾਪੂ ਕਹਿੰਦਾ ਹੈ:
"ਜਿਥੈ ਹਰਿ ਆਰਾਧੀਐ
ਤਿਥੈ ਹਰਿ ਮਿਤੁ ਸਹਾਈ।।
ਗੁਰ ਕਿਰਪਾ ਤੇ ਹਰਿ ਮਨਿ ਵਸੈ
ਹੋਰਤੁ ਬਿਧਿ ਲਇਆ ਨ ਜਾਈ॥"
(ਪੰਨਾ ੭੩੩)
ਇਸ ਤੋਂ ਭਾਵ ਹੈ ਕਿ ਅਸੀਂ ਮੁਸੀਬਤ ਦੇ ਵੇਲੇ ਜਿਥੇ ਵੀ ਗੁਰੂ ਨੂੰ ਅਰਾਧਾਂਗੇ, ਉਹ ਗੁਰੂ, ਉਹ ਮਿੱਤਰ ਸਾਡੀ ਉਥੇ ਹੀ ਸਹਾਇਤਾ ਕਰੇਗਾ। ਪਰ ਅਗਰ ਮਨ ਵਿਚ ਸੱਚੀ ਲਗਨ, ਸੱਚੀ ਸ਼ਰਧਾ ਭਾਵਨਾ ਹੋਵੇਗੀ ਤਾਂ ਹੀ ਉਹ ਗੁਰੂ ਮਿੱਤਰ ਬਣ ਕੇ ਸਾਡੀ ਸਹਾਇਤਾ ਕਰੇਗਾ। ਜਿਸ ਤਰ੍ਹਾਂ ਇੰਨੀ ਮੁਸੀਬਤ, ਤਕਲੀਫ ਦੇ ਬਾਵਜੂਦ ਵੀ ਜਗਤੂ ਦੀ ਘਰ ਵਾਲੀ ਨੇ ਸਾਹਿਬਾਂ ਨੂੰ ਲੰਗਰ ਛਕਾਉਣ ਦਾ ਫੈਸਲਾ ਲਿਆ ਹੋਇਆ ਸੀ। ਇਥੋਂ ਤੱਕ ਕਿ ਆਪਣੇ