ਬੱਚੇ ਦੀ ਮੌਤ ਦੀ ਪਰਵਾਹ ਨਾ ਕਰਦਿਆਂ ਹੋਇਆਂ ਵੀ ਉਸ ਨੇ ਖੁਸ਼ੀ ਨਾਲ ਸਾਹਿਬਾਂ ਦਾ ਸਵਾਗਤ ਕੀਤਾ। ਲੇਕਿਨ ਗੁਰੂ ਜੀ ਤਾਂ ਸਭ ਕੁਝ ਜਾਣਨ ਵਾਲਿਆਂ ਵਿਚੋਂ ਸੀ। ਉਹਨਾਂ ਨੇ ਉਸ ਦੇ ਮੋਏ ਹੋਏ ਬੱਚੇ ਨੂੰ ਜ਼ਿੰਦਾ ਕਰ ਹੀ ਦਿੱਤਾ ਤੇ ਉਹਨਾਂ ਦੀਆਂ ਸਾਰੀਆਂ ਇੱਛਾਵਾਂ, ਸਾਰੀਆਂ ਆਸਾਂ ਪੂਰੀਆਂ ਕੀਤੀਆਂ। ਕਿਉਂਕਿ ਉਹਨਾਂ ਵਿਚ ਸੱਚੀ ਸ਼ਰਧਾ-ਭਾਵਨਾ ਸੀ ਤੇ ਸੱਚੀ ਗੁਰੂ ਪ੍ਰਤੀ ਲਗਨ ਸੀ। ਔਰ ਸੱਚੀ ਭਾਵਨਾ ਵਾਲਿਆਂ ਨੂੰ ਗੁਰੂ ਕਦੇ ਵੀ ਨਿਰਾਸ਼ਾ ਨਹੀਂ ਦਿੰਦਾ।
-ਸਮਾਪਤ-
ਇਸਤਰੀ ਪੁਰਸ਼ ਵੇਖ ਕੇ ਸਾਰੇ ਹੀ ਹੈਰਾਨ ਸਨ, ਕਿਉਂਕਿ ਉਹਨਾਂ ਨੂੰ ਗੁਰੂ ਦਾ ਕੌਤਕ ਸਮਝ ਨਹੀਂ ਸੀ ਆ ਰਿਹਾ। ਜਿਸ ਵੇਲੇ ਪਿਉ ਨੂੰ ਟਿਕਿਆ ਹੋਇਆ ਵੇਖਿਆ ਤੇ ਬੱਚੇ ਦੀ ਕੋਈ ਚੀਖ ਨਾ ਸੁਣੀ ਤੇ-
'ਅਤ ਪਰਸੀਦ ਭਏ ਗੁਣ ਖਾਨ।"
ਗੁਣਾਂ ਦੀ ਖਾਨ ਬਾਬਾ ਨਾਨਕ ਖੁਸ਼ ਹੋ ਗਿਆ ਉਸ ਲੜਕੇ ਦੇ ਉਤੇ। ਲੜਕੇ ਨੂੰ ਤੇ ਲੜਕੇ ਦੇ ਬਾਪ ਦੇ ਪਰਿਵਾਰ ਨੂੰ ਨਿਹਾਲ ਕਰਨ ਵਾਸਤੇ ਸਰਕਾਰ ਨੇ ਬਚਨ ਬੋਲਿਆ:
"ਦਿਖਸ਼ੋ ਆਵਹੁ ਬਾਹਰ ਕੋ, ਟੂਟ ਗਏ ਜਮ ਜਾਲ॥
ਉਹ ਕਾਕਾ! ਉਹ ਭਾਈ ਸੰਗਤੀਆ, ਛਾਲ ਮਾਰ ਕੇ ਅੱਗ ਵਿਚੋਂ ਬਾਹਰ ਆ ਜਾ। ਕਿਉਂਕਿ ਤੇਰੇ ਜਮਾਂ ਦੀਆਂ ਜਾਲੀਆਂ ਟੁੱਟ ਗਈਆਂ। ਤੇਰੇ ਜਮਾਂ ਦੇ ਜਾਲ ਸੜ ਕੇ ਸਵਾਹ ਹੋ ਗਏ। ਤੇਰਾ ਜੰਮਣ ਮਰਨ ਅੱਜ ਤੋਂ ਕੱਟਿਆ ਗਿਆ।
ਜਨਮ ਮਰਨ ਤੇ ਰਹਿਤ ਭਾਅ
ਜੰਮਣ-ਮਰਨ ਤੋਂ ਤੂੰ ਰਹਿਤ ਹੋ ਗਿਆ।
ਅਬ ਤੇ ਸਦਾ ਨਿਹਾਲ ॥"
"ਹੁਣ ਤੋਂ ਤੂੰ ਤੇ ਸਾਰਾ ਤੇਰਾ ਪਰਿਵਾਰ ਹਮੇਸ਼ਾਂ ਵਾਸਤੇ ਸਦਾ ਲਈ ਨਿਹਾਲ-ਨਿਹਾਲ ਹੋ ਗਿਆ। ਜਿਨ੍ਹਾਂ ਸਿੱਖੀ ਕਮਾਈ ਹੈ ਉਹ ਨਿਹਾਲ ਨੇ, ਗੱਦ-ਗੱਦ ਨੇ। ਉਹਨਾਂ ਦੀ ਅਵਸਥਾ ਉੱਚੀ ਤੇ ਉਹਨਾਂ ਦੀ ਧੂੜ ਨਾਨਕ ਨਿਰੰਕਾਰੀ ਪੰਜਵੇਂ ਜਾਮੇਂ ਵਿਚ ਆ ਕੇ ਮੰਗਦਾ ਹੈ।"
"ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ
ਸੋ ਕਹੀਅਤ ਹੈ ਸੂਰਾ।।
ਆਤਮ ਜਿਣੈ ਸਗਲ ਵਸਿ ਤਾ ਕੈ
ਜਾ ਕਾ ਸਤਿਗੁਰੁ ਪੂਰਾ॥ १॥
ਠਾਕੁਰੁ ਗਾਈਐ ਆਤਮ ਰੰਗਿ ॥
ਸਰਣੀ ਪਾਵਨ ਨਾਮ ਧਿਆਵਨ
ਸਹਜਿ ਸਮਾਵਨ ਸੰਗਿ॥ ੧॥ ਰਹਾਉ॥
ਜਨ ਕੇ ਚਰਨ ਵਸਹਿ ਮੇਰੈ ਹੀਅਰੈ
ਸੰਗਿ ਪੁਨੀਤਾ ਦੇਹੀ॥
ਜਨ ਕੀ ਧੂਰਿ ਦੇਹੁ ਕਿਰਪਾ ਨਿਧਿ
ਨਾਨਕ ਕੈ ਸੁਖੁ ਏਹੀ॥
(ਪੰਨਾ ੬੭੯)