Back ArrowLogo
Info
Profile

ਫਿਰ ਤੇ ਉਹਨਾਂ ਦੇ ਚਰਨਾਂ ਦੀ ਧੂੜ ਹਜੂਰ ਤਲਬ ਕਰਦੇ ਨੇ। ਫਿਰ ਤੇ ਉਹਨਾਂ ਦੇ ਚਰਨਾਂ ਦੀ ਧੂੜ ਹਜ਼ੂਰ ਮੰਗਦੇ ਨੇ ਜਿਨ੍ਹਾਂ ਨੇ ਸਿੱਖੀ ਕਮਾਈ ਹੈ।

ਗੁਰੂ ਕੇ ਸਿੱਖਾ, ਤੇਰੇ ਭਾਗ ਸੁਹੱਲੇ ਹੋ ਜਾਣਗੇ। ਜੇਕਰ :

"ਲਖ ਚਉਰਾਸੀਹ ਭ੍ਰਮਤਿਆ

ਦੁਲਭ ਜਨਮੁ ਪਾਇਓਇ॥

ਨਾਨਕ ਨਾਮੁ ਸਮਾਲਿ ਤੂੰ

ਸੋ ਦਿਨੁ ਨੇੜਾ ਆਇਓਇ॥"

(ਪੰਨਾ ੫੦)

ਇਸ ਤੋਂ ਭਾਵ ਹੈ ਕਿ ਚੌਰਾਸੀ ਲੱਖ ਜੂਨਾਂ ਵਿੱਚ ਭਰਮਦੀਆਂ ਟੱਕਰਾਂ ਮਾਰਦਿਆਂ ਹੋਇਆ ਤੈਨੂੰ ਇਹ ਮਨੁੱਖਾ ਜਨਮ ਮਿਲਿਆ ਹੈ। ਖਸਮ ਦੀ ਸੰਭਾਲ ਕਰ ਤੇ ਸੰਸਾਰ ਦੇ ਦੁਨਿਆਵੀ ਕੰਮਾਂ ਵਿਚ ਜ਼ਿਆਦਾ ਨਾ ਰੁਝਣ ਦੀ ਬਜਾਇ ਗੁਰੂ ਵਾਲਾ ਬਣ। ਕਿਉਂਕਿ ਸਭ ਸੁੱਖਾਂ ਦੀ ਪ੍ਰਾਪਤੀ ਨਾਮ ਬਾਣੀ ਵਿਚ ਹੈ। ਇਸ ਲਈ ਹੇ ਮਨੁੱਖਾ ! ਤੈਨੂੰ ਇਹ ਜਨਮ ਇਸੇ ਲਈ ਮਿਲਿਆ ਹੈ ਤਾਂਕਿ ਤੂੰ ਆਪਣੇ ਜੰਮਣ ਮਰਨ ਦੇ ਗੇੜ ਵਿਚੋਂ ਮੁਕਤ ਹੋ ਸਕੇਂ। ਤੂੰ ਇਹ ਜੰਮਣ ਮਰਨ ਦੇ ਜੰਜਾਲ ਚੋਂ ਨਿਕਲ ਸਕੇਂ। ਲੇਕਿਨ ਇਹ ਸਭ ਕੁਝ ਤਾਂ ਹੀ ਹੋ ਸਕਦਾ ਹੈ ਜੇਕਰ ਤੂੰ ਸਿੱਖੀ ਦਾ ਹੀਰਾ ਪ੍ਰਾਪਤ ਕਰ ਲਵੇਂ। ਜੇਕਰ ਤੂੰ ਇਹ ਅਨਮੋਲ ਸਿੱਖੀ ਦੀ ਦਾਤ ਪ੍ਰਾਪਤ ਕਰ ਲਵੇਂ, ਤਾਂ ਹੀ ਤੇਰਾ ਇਹ ਲੋਕ ਪਰਲੋਕ ਸੁਹੇਲਾ ਹੋ ਸਕਦਾ ਹੈ ਤੇ ਤੂੰ ਸਦੀਵੀ ਸੁਖ ਪ੍ਰਾਪਤ ਕਰ ਸਕਦਾ ਹੈਂ।

"ਵਾਹਿਗੁਰੂ ਜੀ ਕਾ ਖਾਲਸਾ,

ਵਾਹਿਗੁਰੂ ਜੀ ਕੀ ਫਤਹਿ ॥

***

56 / 78
Previous
Next