ਲੇਕਿਨ ਇਸ ਦੀ ਪ੍ਰਾਪਤੀ ਸਾਧਸੰਗਤ ਵਿਚੋਂ ਹੀ ਹੁੰਦੀ ਹੈ।
"ਹਰਿ ਰਸ ਕੀ ਕੀਮਤਿ ਕਹੀ ਨ ਜਾਇ ॥...
ਲਾਖ ਕਰੋਰੀ ਮਿਲੈ ਨ ਕੇਹ॥
ਭਾਵ ਕਿ ਲੱਖਾਂ ਨਾਲ, ਕਰੋੜਾਂ ਨਾਲ ਅਰਬਾਂ-ਖਰਬਾਂ ਰੁਪਇਆਂ ਨਾਲ 'ਹਰੀ ਦਾ ਨਾਮ’ ਨਹੀਂ ਮਿਲ ਸਕਦਾ, ਹਰੀ ਕਾ ਨਾਮ ਪ੍ਰਾਪਤ ਨਹੀਂ ਹੋ ਸਕਦਾ। ਬੜੇ-ਬੜੇ ਰਿਆਸਤਾਂ ਦੇ ਮਾਲਿਕ ਇਸ ਨੂੰ ਪ੍ਰਾਪਤ ਕਰਨ ਲਈ ਪਏ ਨੇ, ਪਰ ਨਾਮ ਉਹਨਾਂ ਕੋਲ ਹੈ ਨਹੀਂ।
"ਜਿਸਹਿ ਪਰਾਪਤਿ ਤਿਸ ਹੀ ਦੇਹਿ॥"
(ਪੰਨਾ ੩੭੭)
ਇਥੇ ਆ ਕੇ ਕਈ-ਕਈ ਦਾਨੇ ਉਲਝਣ ਵਿਚ ਪੈ ਜਾਂਦੇ ਨੇ ਕਿ ਜਿਸ ਨੂੰ ਨਾਮ ਪ੍ਰਾਪਤ ਹੈ, ਵਾਹਿਗੁਰੂ ਨਾਮ ਉਹਨਾਂ ਨੂੰ ਹੀ ਦਿੰਦਾ ਹੈ। ਲੇਕਿਨ ਦੇਖਿਆ ਜਾਵੇ ਤਾਂ ਇਸਦਾ ਕੋਈ ਅਰਥ ਬਣਿਆ ਨਹੀਂ ਕਿ ਵਾਹਿਗੁਰੂ ਨਾਮ ਉਹਨਾਂ ਨੂੰ ਹੀ ਦਿੰਦਾ ਹੈ ਜਿਨ੍ਹਾਂ ਨੂੰ ਨਾਮ ਦੀ ਪ੍ਰਾਪਤੀ ਹੈ। ਉਹ ਜਿਸ ਨੂੰ ਨਾਮ ਅੱਗੇ ਹੀ ਪ੍ਰਾਪਤ ਹੈ, ਉਸ ਨੂੰ ਹੋਰ ਕੀ ਦੇਣਾ ਹੈ?
ਇਸ ਤੇ ਮੇਰੇ ਵਿਦਿਆਦਾਤਾ ਨੇ ਮੈਨੂੰ ਇਹ ਸਮਝਾਇਆ ਕਿ ਇਸ ਪੰਕਤੀ ਦਾ ਮਤਲਬ ਇਹ ਹੈ ਕਿ ਜਿਸ ਨੂੰ ਸਾਧ-ਸੰਗਤ ਪ੍ਰਾਪਤ ਹੈ, ਜਿਸ ਨੂੰ ਸਾਧ-ਸੰਗਤ ਹਾਸਿਲ ਹੈ ਔਰ ਜਿਹੜਾ ਸਾਧ-ਸੰਗਤ ਵਿਚ ਆ ਕੇ ਜੁੜ ਗਿਆ ਤੇ ਜਿਸਨੂੰ ਸਾਧ-ਸੰਗਤ ਪਿਆਰੀ ਲੱਗਦੀ ਹੈ ਨਾ, ਉਸ ਨੂੰ ਹੀ ਵਾਹਿਗੁਰੂ ਇਹ ਨਾਮ ਦਿੰਦਾ ਹੈ।
"ਜਿਸਹਿ ਪਰਾਪਤਿ"
ਭਾਵ ਕਿ ਜਿਸ ਨੂੰ ਸਾਧ-ਸੰਗਤ ਪ੍ਰਾਪਤ ਹੈ ਤੇ ਜਿਹੜਾ ਸਾਧ-ਸੰਗਤ ਵਿਚ ਆ ਕੇ ਇਕਾਗਰ-ਚਿੱਤ ਹੋ ਕੇ ਗੁਰੂ ਕਾ ਬਚਨ ਸੁਣਦਾ ਹੈ, ਉਸ ਨੂੰ ਇਹ ਹਰੀ ਕੇ ਨਾਮ ਦਾ ਰਸ ਪ੍ਰਾਪਤ ਹੁੰਦਾ ਹੈ।
"ਜਿਸਹਿ ਪਰਾਪਤਿ ਤਿਸ ਹੀ ਦੇਹਿ॥"
ਇਹ ਨਾਮ ਲੱਖਾਂ-ਕਰੋੜਾਂ ਰੁਪਇਆਂ ਨਾਲ ਨਹੀਂ, ਬਲਕਿ ਜਿਸ ਨੂੰ 'ਸਾਧ-ਸੰਗਤ’ ਪ੍ਰਾਪਤ ਹੈ, ਉਸ ਨੂੰ ਹਰੀ ਕੇ ਨਾਮ ਦੀ ਪ੍ਰਾਪਤੀ ਹੋ ਸਕਦੀ ਹੈ। ਵਰਨਾ ਇਹ ਨਾਮ ਕਿਸੇ ਦੇ ਹੱਥ ਵਿਚ ਨਹੀਂ ਆ ਸਕਦਾ। ਜਿਸ ਵੇਲੇ ਨਾਮ-ਨਾਮ ਦਾ ਜ਼ਿਕਰ ਕਰਦੇ ਜਾਈਏ ਤਾਂ ਖਾਹਮਖਾਹ ਇਕ ਸਵਾਲ ਪੈਦਾ ਹੋ ਜਾਂਦਾ ਹੈ ਕਿ ਇਸ ਨਾਮ ਵਿਚ ਕਾਮਯਾਬੀ ਕਿਸ ਤਰ੍ਹਾਂ ਪ੍ਰਾਪਤ ਹੋਵੇ ? ਇਹ ਸਵਾਲ ਸਾਧਾਰਣ ਆਦਮੀ ਨੂੰ ਵੀ ਉਤਪੰਨ ਹੋ ਸਕਦਾ ਹੈ, ਦਾਨੇ-