ਪਰਦਾਨੇ ਆਦਮੀ ਨੂੰ ਵੀ ਇਹ ਉਤਪੰਨ ਹੋ ਸਕਦਾ ਹੈ। ਤਾਂ "ਭਾਈ ਗੁਰਦਾਸ ਜੀ" ਲਿਖਦੇ ਹਨ ਕਿ :
(੧) "ਜੈਸੇ ਲਾਖ ਕੋਰਿ ਲਿਖਤ
ਨ ਕਨ ਭਾਰ ਲਾਗੈ,
ਜਿਸ ਤਰ੍ਹਾ ਲੱਖਾਂ, ਕਰੋੜਾਂ, ਅਰਬਾਂ-ਖਰਬਾਂ ਦੀ ਰਕਮ ਕਾਗਜ਼ ਤੇ ਲਿਖਣ ਲੱਗਿਆਂ, ਲਿਖਣ ਵਾਲੇ ਨੂੰ ਚਾਵਲਾਂ ਦੇ ਦਾਣੇ ਜਿੰਨਾ ਭਾਰ ਨਹੀਂ ਨਾ ਜਾਪਦਾ।
(੨) "ਜਾਨਤ ਸੁ ਸ੍ਰਮ ਹੋਇ
ਜਾਂ ਕੈ ਗਨ ਰਾਖੀਐ ॥"
ਲੇਕਿਨ ਇਸ ਦਾ ਭਾਰ ਉਸ ਨੂੰ ਹੀ ਜਾਪਦਾ ਹੈ ਜਿਸ ਦੇ ਸਿਰ ਤੇ ਲੱਖਾਂ-ਕਰੋੜਾਂ ਦੀ ਗੱਠੜੀ ਬੰਨ੍ਹ ਕੇ ਲੱਦ ਦੇਈਏ, ਭਾਵ ਕਿ ਜਿਸ ਦੇ ਸਿਰ ਤੇ ਇਹ ਭਾਰ ਚੁਕਾ ਦੇਈਏ। ਉਹ ਹੀ ਇਹ ਮਹਿਸੂਸ ਕਰਦਾ ਹੈ ਕਿ ਮੈਂ ਭਾਰ ਹੇਠਾਂ ਆਇਆ ਹਾਂ। ਔਰ ਜਿਹੜਾ ਸਿਰਫ ਇਹ ਕਾਗਜ਼ ਤੇ ਲਿਖ ਦੇਵੇ ਉਸ ਨੂੰ ਕੀ ਭਾਰ ਦਾ ਅਹਿਸਾਸ ਹੋਣਾ ਹੈ? ਪ੍ਰਮਾਣ ਦੇ ਰਹੇ ਨੇ ਭਾਈ ਜੀ ਕਿ ਕਾਮਯਾਬੀ ਕਿਸ ਤਰ੍ਹਾਂ ਪ੍ਰਾਪਤ ਹੋਵੇ?
(੩) ਅੰਮ੍ਰਿਤ ਅੰਮ੍ਰਿਤ ਕਹੈ
ਇਸ ਤੋਂ ਭਾਵ ਹੈ ਕਿ ਚੌਂਕੜੀ ਮਾਰ ਕੇ ਸੰਗਤ ਵਿਚ ਬੈਠ ਜਾਈਏ ਜਾਂ ਕਿਤੇ ਹੋਰ ਬੈਠ ਜਾਈਏ ਤੇ ਅੰਮ੍ਰਿਤ ਅੰਮ੍ਰਿਤ ਕਹੀ ਜਾਈਏ। ਲੇਕਿਨ ਅੰਮ੍ਰਿਤ ਅੰਮ੍ਰਿਤ ਕਹਿ ਦੇਣ ਨਾਲ ਅੰਮ੍ਰਿਤ ਤੇ ਨਹੀਂ ਨਾ ਪ੍ਰਾਪਤ ਹੋ ਜਾਣਾ।
(੪) "ਅੰਮ੍ਰਿਤ ਅੰਮ੍ਰਿਤ ਕਹੈ
ਪਾਈਐ ਨ ਅਮਰ ਪਦ
ਜਉ ਲਉ ਜਿਹਵਾ ਕੈ ਸੁਰਸ
ਅੰਮ੍ਰਿਤ ਨ ਚਾਖੀਐ॥"
(ਭਾ: ਗੁਰਦਾਸ ਜੀ, ਕਬਿੱਤ ੫੮੫)
ਇਨ੍ਹਾਂ ਪੰਕਤੀਆਂ ਦਾ ਅਰਥ ਭਾਈ ਗੁਰਦਾਸ ਜੀ ਇਹ ਦੱਸਦੇ ਹਨ ਕਿ ਜਿੰਨਾ ਚਿਰ ਆਪਣੀ ਰਸਨਾ ਨਾਲ ਉਸ ਅੰਮ੍ਰਿਤ ਰਸ ਦਾ ਸਵਾਦ ਨਹੀਂ ਨਾ ਚੱਖਿਆ ਜਾਂਦਾ। ਇਸ ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ:
(৭) "ਸੋ ਜਾਨੈ ਜਿਨਿ ਚਾਖਿਆ
ਹਰਿ ਨਾਮੁ ਅਮੋਲਾ॥
ਕੀਮਤ ਕਹੀ ਨਾ ਜਾਈਐ
ਕਿਆ ਕਹਿ ਮੁਖਿ ਬੋਲਾ॥"
(ਪੰਨਾ ੮੦੮)