(२) "ਸੁਚਿ ਸਿਰਜਉ ਸੰਸਾਰੁ
ਆਪਿ ਅਭੁਲੁ ਨ ਭੁਲਾਉ॥"
(ਪੰਨਾ ੧੩੮੬)
ਉਹ ਜਿਹੜਾ ਸੱਚਾ ਸੰਸਾਰ ਹੈ, ਜਿਸ ਨੂੰ ਇਹ ਵਾਹਿਗੁਰੂ ਨੇ ਬਣਾਇਆ ਹੈ। ਉਹ ਅਭੁੱਲ ਹੈ, ਭਾਵ ਕਿ ਉਹ ਭੁੱਲਣ ਵਿਚ ਨਹੀਂ ਆਉਂਦਾ। ਵਾਹਿਗੁਰੂ ਦਾ ਨਾਮ ਜੋ ਹੀਰਾ ਰਤਨ ਹੈ, ਇਸ ਦੀ ਕੀਮਤ ਨਹੀਂ ਪਾਈ ਜਾ ਸਕਦੀ, ਕਿਉਂਕਿ ਇਹ ਅਮੋਲਕ ਹੈ। ਇਸੇ ਤਰ੍ਹਾਂ ਭਾਈ ਜੀ ਪ੍ਰਮਾਣ ਦਿੰਦੇ ਹਨ ਕਿ ਅੰਮ੍ਰਿਤ ਅੰਮ੍ਰਿਤ ਕਹਿੰਦੇ ਹਾਂ, ਲੇਕਿਨ ਅੰਮ੍ਰਿਤ ਰਸ ਤੇ ਨਹੀਂ ਨਾ ਆ ਜਾਣਾ, ਜਿੰਨਾ ਚਿਰ ਉਸ ਅੰਮ੍ਰਿਤ ਰਸ ਦਾ ਸਵਾਦ ਨਾ ਚੱਖਿਆ ਜਾਏ।
(੫) "ਬੰਦੀ-ਜਨ ਕੀ ਅਸੀਸ
ਭੂਪਤ ਨ ਹੋਇ ਕੋਊ,
ਇਸ ਪ੍ਰਮਾਣ ਵਿਚ ਦੱਸਿਆ ਗਿਆ ਹੈ ਕਿ 'ਬੰਦੀ-ਜਨ ਕਹਿੰਦੇ ਨੇ ਉਹਨਾਂ ਕਵੀਸ਼ਰਾਂ ਨੂੰ, ਜਿਹੜੇ ਰਾਜੇ ਦੇ ਦਰਬਾਰ ਵਿਚ ਰਾਜਿਆਂ ਦੀ ਝੋਲੀ ਚੁੱਕਣ ਵਾਸਤੇ ਉਹਨਾਂ ਦੀ ਉਪਮਾ ਦੀਆਂ ਕਵਿਤਾਵਾਂ ਪੜ੍ਹਦੇ ਹਨ। ਉਹ ਜਿਹੜੇ 'ਬੰਦੀ-ਜਨ’ ਨੇ, ਜਿਹੜੇ ਕਾਵਿ-ਰਚਨਾ ਜਾਣਦੇ ਨੇ। ਔਰ ਕਾਵਿ-ਰਚਨਾ ਬੜੀ ਅਲੌਕਿਕ ਹੁੰਦੀ ਹੈ ਉਹਨਾਂ ਦੀ, ਕਾਵਿ ਰਚਨਾ ਬੜੀ ਵਚਿੱਤਰ ਹੁੰਦੀ ਹੈ ਉਹਨਾਂ ਦੀ। ਰਾਜਿਆਂ ਮਹਾਰਾਜਿਆਂ ਨੂੰ ਉਹ ਆਪਣੀ ਕਾਵਿ ਰਚਨਾ ਨਾਲ ਮੋਹ ਲੈਂਦੇ ਨੇ। ਪਰ ਜੇ ਉਹ ਬੰਦੀ-ਜਨ, ਜਿਹੜਾ ਚੌਹਾਂ ਰੁਪਇਆਂ ਦੀ ਉਡੀਕ ਵਿਚ ਆਪਣੇ ਰਾਜੇ ਦੀ ਉਪਮਾਂ ਕਰ ਰਿਹਾ ਹੈ, ਆਪਣੇ ਰਾਜੇ ਦੀ ਵਡਿਆਈ ਕਰ ਰਿਹਾ ਹੈ ਤਾਂ ਉਸ ਦੀ ਅਸੀਸ ਨਾਲ ਕੋਈ ਆਦਮੀ ਤਖਤ ਦਾ ਮਾਲਿਕ ਨਹੀਂ ਬਣ ਜਾਵੇਗਾ।
(੫) "ਬੰਦੀ-ਜਨ ਕੀ ਅਸੀਸ
ਭੂਪਤ ਨ ਹੋਇ ਕੋਊ,
ਸਿੰਘਾਸਨ ਬੈਠੇ ਜਉ ਲਉ ਚਕ੍ਰਵੈ ਨ ਭਾਖੀਐ॥"
ਇਸ ਤੋਂ ਭਾਵ ਹੈ ਕਿ ਜਿੰਨਾ ਚਿਰ ਕੋਈ ਸਿੰਘਾਸਣ ਤੇ ਬੈਠ ਨਹੀਂ ਜਾਂਦਾ। ਉਸਦੇ ਰਾਜ-ਸਿੰਘਾਸਣ ਦਾ ਤਿਲਕ ਲੱਗ ਨਹੀਂ ਜਾਂਦਾ ਔਰ ਦਰਬਾਰ ਦਾ ਖਾਸ ਦਰਬਾਰੀ ਜਿੰਨਾ ਚਿਰ ਉਸ ਦੀ ਘੋਸ਼ਣਾ ਨਹੀ ਕਰਦਾ ਕਿ ਅੱਜ ਤੋਂ ਫਲਾਣਾ ਸਾਡਾ ਰਾਜਾ ਹੈ, ਇਹਨਾਂ ਨੂੰ ਤਾਜ ਪਹਿਣਾਇਆ ਗਿਆ ਹੈ। ਇਹ ਸਭ ਕੁਝ ਹੋਣ ਤੋਂ ਬਿਨਾਂ ਤੇ ਰਾਜਾ ਨਹੀਂ ਨਾ ਬਣ ਜਾਣਾ। ਖਾਲੀ ਕਵਿਤਾ ਪੜ੍ਹ ਲੈਣ ਨਾਲ ਤੇ ਕਿਸੇ ਨੇ ਰਾਜਾ ਨਹੀਂ ਨਾ ਬਣ ਜਾਣਾ।
ਜਿਸ ਤਰ੍ਹਾਂ ਕਿਸੇ ਕਵੀ ਦੀ ਅਸੀਸ ਨਾਲ ਕੋਈ ਮੰਗਤਾ ਰਾਜਾ ਨਹੀਂ ਨਾ ਬਣ ਸਕਦਾ, ਉਸੇ ਤਰ੍ਹਾਂ ਕੇਵਲ ਅੰਮ੍ਰਿਤ ਅੰਮ੍ਰਿਤ ਕਹਿ ਦੇਣ ਨਾਲ ਵੀ ਸਾਡੀ ਰਸਨਾ ਨੂੰ