ਸਵਾਦ ਨਹੀਂ ਆ ਸਕਦਾ। ਇਸੇ ਤਰ੍ਹਾਂ ਜੇ ਲੱਖਾਂ-ਕਰੋੜਾਂ ਦੀ ਰਕਮ ਲਿਖਦਿਆਂ ਕਿਸੇ ਨੂੰ ਭਾਰ ਨਹੀਂ ਵਿਆਪਦਾ।
"ਤੈਸੇ ਲਿਖੇ ਸੁਨੇ ਕਹੇ
ਪਾਈਐ ਨਾ ਗੁਰਮਤਿ,
ਇਸੇ ਤਰ੍ਹਾਂ ਕਿਸੇ ਗੁਰਮਤਿ ਦਾ ਜ਼ਿਕਰ ਲਿਖਿਆ ਹੋਇਆ ਹੈ ਤੇ ਉਹ ਕਿਸੇ ਨੇ ਪੜ੍ਹ ਲਿਆ ਔਰ ਅਸੀਂ ਉਸ ਨੂੰ ਸੁਣ ਲਿਆ। ਕੇਵਲ ਸੁਣਨ ਨਾਲ ਜਾਂ ਪੜ੍ਹ ਲੈਣ ਨਾਲ ਜਾਂ ਕਿਸੇ ਦੇ ਸੁਣਾ ਦੇਣ ਨਾਲ ਸਾਨੂੰ 'ਗੁਰਮਤਿ ਤੇ ਨਹੀਂ ਨਾ ਆ ਸਕਦੀ।
ਸੋ ਜਿੰਨਾ ਚਿਰ ਗੁਰੂ ਕੇ ਅਭਿਆਸ ਦੀ ਜੁਗਤੀ ਨਹੀਂ ਨਾ ਆ ਜਾਂਦੀ ਔਰ ਜਿੰਨਾ ਚਿਰ ਸਾਨੂੰ ਗੁਰੂ ਕੇ ਸ਼ਬਦ ਦੀ ਕਮਾਈ ਕਰਨ ਦਾ ਢੰਗ ਨਹੀਂ ਨਾ ਆ ਜਾਂਦਾ ਤੇ ਜਿੰਨਾ ਚਿਰ ਅਸੀਂ ਸ਼ਬਦ ਵਿਚ ਲੀਨ ਨਹੀਂ ਨਾ ਹੋ ਜਾਂਦੇ, ਉਨਾ ਚਿਰ ਸਾਨੂੰ ਹਰੀ ਪ੍ਰਮਾਤਮਾ ਦਾ ਰਸ ਵੀ ਨਹੀਂ ਆਵੇਗਾ। ਭਾਵੇਂ ਇਹ ਵੀਹ ਵੇਰਾਂ ਲਿਖਿਆ ਹੋਵੇ, ਭਾਵੇਂ ਵੀਹ ਵੇਰਾਂ ਕੋਈ ਪੜ੍ਹ ਕੇ ਸੁਣਾ ਦੇਵੇ ਔਰ ਭਾਵੇਂ ਵੀਹ ਵੇਰਾਂ ਕੋਈ ਸਰੋਤਾ ਸੁਣ ਲਵੇ। ਕੇਵਲ ਪੜ੍ਹਨ ਨਾਲ, ਸੁਣਨ ਨਾਲ ਤੇ ਸੁਣਾਉਣ ਨਾਲ ਗੁਰਮਤਿ ਨਹੀਂ ਆਵੇਗੀ ਜਿੰਨਾ ਚਿਰ ਗੁਰੂ ਕੇ ਸ਼ਬਦ ਦੀ ਜੁਗਤੀ ਨਾ ਹੋਵੇ। ਹੁਣ ਅਗਾਂਹ ਇਕ ਹੋਰ ਸਵਾਲ ਪੈਦਾ ਹੁੰਦਾ ਹੈ ਕਿ ਇਹ ਜੁਗਤ ਕਿਸ ਤਰ੍ਹਾਂ ਪ੍ਰਾਪਤ ਹੋਵੇ? ਇਸ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ:
(੧) “ਜੈਸੇ ਬ੍ਰਿਥਾਵੰਤ ਜੰਤ
ਪੂਛੈ ਬੈਦ ਬੈਦ ਪ੍ਰਤਿ,
ਜਉ ਲਉ ਨ ਮਿਟਤ ਰੋਗ ਤਉ ਲਉ ਬਿਲਲਾਤ ਹੈ॥
ਜੈਸੇ ਬਿਰਥਾਵੰਤ ਤੋਂ ਭਾਵ ਹੈ ਕਿ ਬੀਮਾਰ ਭਾਵ ਕਿ ਕਿਸੇ ਰੋਗ ਤੋਂ ਗ੍ਰਸਿਆ ਹੋਇਆ, ਕਿਸੇ ਪੁਰਾਣੇ ਰੋਗ ਦਾ ਰੋਗੀ। ਫਿਰ ਉਹ ਹਰ ਇਕ ਵੈਦ ਨੂੰ, ਦਵਾਈ ਜਾਣਨ ਵਾਲੇ ਨੂੰ ਪੁੱਛਦਾ ਫਿਰਦਾ ਹੈ। ਲੇਕਿਨ ਕੇਵਲ ਉਸ ਦੇ ਪੁੱਛਣ ਨਾਲ ਤੇ ਰੋਗ ਨਹੀਂ ਨਾ ਹੱਟ ਜਾਣਾ। ਔਰ ਜਿੰਨਾ ਚਿਰ ਉਸ ਦਾ ਰੋਗ ਮਿੱਟ ਨਾ ਜਾਏ, ਹੱਟ ਨਾ ਜਾਏ, ਉਹ ਤੰਦਰੁਸਤ ਨਾ ਹੋ ਜਾਏ, ਉਨਾ ਚਿਰ ਉਹ ਰੋਂਦਾ ਹੀ ਰਹਿੰਦਾ ਹੈ। ਉਨਾ ਚਿਰ ਉਹ ਵਿਰਲਾਪ ਕਰਦਾ ਰਹਿੰਦਾ ਹੈ। ਉਨਾ ਚਿਰ ਹਕੀਮਾਂ ਕੋਲ ਜਾ ਕੇ ਉਹ ਪੁੱਛਦਾ ਰਹਿੰਦਾ ਹੈ। ਉਹ ਆਪਣਾ ਯਤਨ ਜਾਰੀ ਰੱਖਦਾ ਹੈ। ਇਹ ਨਹੀਂ ਕਿ ਇਕ ਕੋਲੋਂ ਪੁੱਛਿਆ ਤੇ ਆਰਾਮ ਨਹੀਂ ਆਇਆ। ਫਿਰ ਪੁੱਛਣੋਂ ਉਹ ਹੱਟ ਗਿਆ! ਨਹੀਂ, ਉਹ ਵੱਖ-ਵੱਖ ਕੋਲੋਂ ਪੁੱਛਦਾ ਹੀ ਰਹਿੰਦਾ ਹੈ। ਫਿਰ ਪੁੱਛਦਿਆਂ-ਪੁੱਛਦਿਆਂ ਕਦੇ ਨਾ ਕਦੇ ਕੋਈ ਮਿਲ ਹੀ ਜਾਂਦਾ ਹੈ। ਕੋਈ ਸੰਨਿਆਸੀ, ਕੋਈ ਮਾਹਿਰ, ਕੋਈ ਨਿਪੁੰਨ ਮਿਲ ਹੀ ਜਾਂਦਾ ਹੈ। ਉਹ ਐਸੀ ਇਕ ਬੂਟੀ ਦੇ ਜਾਂਦਾ ਹੈ ਜਿਸ ਦੇ ਨਾਲ ਉਸ ਦਾ ਰੋਗ ਹੱਟ ਜਾਂਦਾ ਹੈ।