(੨) "ਜੈਸੇ ਬ੍ਰਿਥਾਵੰਤ ਜੰਤ
ਪੂਛੈ ਬੈਦ ਬੈਦ ਪ੍ਰਤਿ
ਜਉ ਲਉ ਨ ਮਿਟਤ ਰੋਗ ਤਉ ਲਉ ਬਿਲਲਾਤ ਹੈ॥
(ਭਾਈ ਗੁਰਦਾਸ, ਕਬਿੱਤ ੫੮੭)
ਜੈਸੇ ਭੀਖ ਮਾਂਗਤ ਭਿਖਾਰੀ ਘਰਿ ਘਰਿ ਡੋਲੈ,
ਜਿਸ ਤਰ੍ਹਾਂ ਭਿੱਖਿਆ ਮੰਗਣ ਵਾਲਾ ਭਿਖਾਰੀ, ਪੀਰ, ਮੰਗਤਾ, ਭਿੱਖਿਆ ਮੰਗਦਾ-ਮੰਗਦਾ, ਦੁਆਰੇ-ਦੁਆਰੇ ਡੋਲਦਾ ਫਿਰਦਾ ਹੈ। ਕੋਈ ਉਸ ਨੂੰ ਝਿੜਕਾਂ ਦਿੰਦਾ ਹੈ। ਕੋਈ ਉਸ ਨੂੰ ਗਾਲ੍ਹਾਂ ਕੱਢਦਾ ਹੈ ਤੇ ਕੋਈ ਉਸ ਨੂੰ ਤਾਹਨੇ ਵੀ ਮਾਰਦਾ ਹੈ। ਪਰ ਉਹ ਭੀਖ ਮੰਗੀ ਹੀ ਜਾਂਦਾ ਹੈ। ਉਹ ਅਲਖ ਜਗਾਈ ਹੀ ਜਾਂਦਾ ਹੈ। ਔਰ ਉਨਾ ਚਿਰ ਉਹ ਭੀਖ ਮੰਗੀ ਹੀ ਜਾਂਦਾ ਹੈ, ਜਿੰਨਾ ਚਿਰ ਉਸ ਨੂੰ ਆਪਣੇ ਢਿੱਡ ਭਰਨ ਜੋਗਾ ਕੁਝ ਮਿਲ ਨਾ ਜਾਏ। ਇਕ ਤੀਸਰਾ ਪ੍ਰਮਾਣ ਭਾਈ ਸਾਹਿਬ ਜੀ ਦਿੰਦੇ ਹਨ:-
(੩) "ਜੈਸੇ ਬਿਰਹਨੀ ਜੌਨ ਸਗਨ ਲਗਨ ਸਗਨ ਸੋਧੈ,
ਬਿਰਹਨੀ ਤੋਂ ਭਾਵ ਹੈ "ਵਿਛੜੀ ਹੋਈ। ਭਾਵ ਕਿ ਆਪਣੇ ਪਤੀ ਨਾਲੋਂ ਵਿਛੜੀ ਹੋਈ ਤੇ ਜਿਸਦਾ ਪਤੀ ਕਿਸੇ ਕਾਰਨ ਪਰਦੇਸ ਚਲਿਆ ਗਿਆ ਹੋਵੇ। ਔਰ ਇਹ ਪਤੀ ਦੀ ਭਗਤਨੀ ਹੈ। ਇਹ ਪਤੀ ਨੂੰ ਪਰਮੇਸ਼ਰ ਜਾਣ ਕੇ ਪੂਜਣ ਵਾਲੀ ਹੈ। ਉਹ ਜਿਹੜਾ ਪਤੀ ਦਾ ਵਿਛੋੜਾ ਵਿਆਪ ਰਿਹਾ ਹੈ, ਉਸ ਦੇ ਬਾਰੇ ਉਹ ਜੋਤਸ਼ੀਆਂ ਨੂੰ ਪੁੱਛਦੀ ਹੈ। ਉਹ ਚੰਗੇ-ਚੰਗੇ ਦਾਨੇ-ਸਿਆਣਿਆਂ ਨੂੰ ਪੁਛਦੀ ਫਿਰਦੀ ਹੈ। ਕਦੋਂ ਤੱਕ ? ਜਦੋਂ ਤੱਕ ਉਸ ਦਾ ਪਤੀ ਮਿਲ ਨਾ ਜਾਏ, ਜਦੋਂ ਤੱਕ ਉਸ ਦੇ ਸਿਰ ਦਾ ਸਾਂਈਂ ਮਿਲ ਨਾ ਜਾਏ।
ਜਿਸ ਤਰ੍ਹਾਂ ਪਤੀਬਰਤਾ ਇਸਤਰੀ ਦਾ ਪਤੀ ਜਿੰਨਾ ਚਿਰ ਵਿਹੜੇ ਚਰਨ ਨਾ ਪਾ ਦੇਵੇ ਉਸ ਨੂੰ ਚੈਨ ਨਹੀਂ ਆਉਂਦਾ। ਇਸੇ ਤਰ੍ਹਾਂ ਜਿੰਨਾ ਚਿਰ ਰੋਗੀ ਦਾ ਰੋਗ ਮਿਟ ਨਾ ਜਾਵੇ ਉਨਾ ਚਿਰ ਉਹ ਪੁਛਣੋਂ ਨਹੀਂ ਹੱਟਦਾ। ਔਰ ਜਿੰਨਾ ਚਿਰ ਭਿਖਾਰੀ ਨੂੰ ਆਪਣੇ ਢਿੱਡ ਭਰਨ ਜੋਗਾ ਅੰਨ ਮਿਲ ਨਾ ਜਾਏ, ਉਨੀ ਦੇਰ ਤੱਕ ਉਹ ਦੁਆਰੇ-ਦੁਆਰੇ ਅਲਖ ਜਗਾਉਂਦਾ ਰਹਿੰਦਾ ਹੈ। ਇਹ ਤਿੰਨ ਪ੍ਰਮਾਣ ਦੇ ਕੇ ਭਾਈ ਜੀ ਚੌਥੀ ਤੁੱਕ ਵਿਚ ਕਹਿੰਦੇ ਨੇ:
ਤੈਸੇ ਖੋਜੀ ਖੋਜੈ ਅਲਿ ਕਮਲ ਕਮਲ ਗਤਿ,
ਜਉ ਲਉ ਨ ਪਰਮ ਪਦ ਸੰਪੁਟ ਸਮਾਤ ਹੈ॥"
(ਭਾਈ ਗੁਰਦਾਸ, ਕਥਿੱਤ ੫੮੭)
ਇਨ੍ਹਾਂ ਪੰਕਤੀਆਂ ਤੋਂ ਭਾਵ ਹੈ ਕਿ ਵਾਹਿਗੁਰੂ ਦਾ ਖੋਜੀ ਵਾਹਿਗੁਰੂ ਨੂੰ ਖੋਜਦਾ ਹੈ। ਜਿਸ ਤਰ੍ਹਾਂ ਭੌਰਾ ਹਰ ਇਕ ਫੁੱਲ ਤੇ ਬੈਠਦਾ ਹੈ, ਉਡਦਾ ਹੈ। ਲੇਕਿਨ ਕਿਸੇ ਇਕ ਫੁੱਲ ਤੇ ਉਹ ਐਸੀ ਬਹਿਣੀ ਬੈਠਦਾ ਹੈ ਕਿ ਮਕਰੰਦ ਰਸ ਆ ਜਾਂਦਾ ਹੈ ਤੇ ਉਹ ਮਸਤ ਹੋ