ਜਾਂਦਾ ਹੈ। ਫਿਰ ਤਰਕਾਲਾਂ ਪੈ ਜਾਂਦੀਆਂ ਨੇ, ਸੂਰਜ ਡੁੱਬਣ ਲੱਗ ਪੈਂਦਾ ਹੈ ਤੇ ਕਮਲ ਫੁੱਲ ਵੀ ਮੀਟਿਆ ਜਾਂਦਾ ਹੈ ਤੇ ਭੌਰਾ ਵਿੱਚੇ ਹੀ ਕੈਦ ਹੋ ਜਾਂਦਾ ਹੈ ਔਰ ਨਿੱਕੀਆਂ-ਨਿੱਕੀਆਂ ਪੱਤੀਆਂ ਉਤੇ ਉਹ ਸਾਰੀ ਰਾਤ ਗੁਜ਼ਾਰਾ ਕਰਦਾ ਹੈ। ਜਿਸ ਤਰ੍ਹਾਂ ਭੌਰਾ ਕਮਲ ਫੁੱਲ ਦੇ ਡੱਬੇ ਵਿੱਚ ਸਮਾਇਆ ਹੋਇਆ ਹੈ, ਇਸੇ ਤਰ੍ਹਾਂ ਖੋਜਣ ਵਾਲਾ ਖੋਜੀ, ਵਾਹਿਗੁਰੂ ਦੇ ਨਾਮ ਦਾ ਪਿਆਸਾ, ਦਿਨੇ-ਰਾਤ ਖੋਜਦਾ ਰਹਿੰਦਾ ਹੈ ਤੇ ਉਨਾ ਚਿਰ ਖੋਜਦਾ ਰਹਿੰਦਾ ਹੈ ਜਿੰਨਾ ਚਿਰ ਪਰਮ-ਪਦਵੀ ਦਸਵੇਂ ਦੁਆਰ ਦੇ ਡੱਬੇ ਵਿਚ ਸਮਾਅ ਨਾ ਜਾਏ। ਇਸ ਲਈ ਗੁਰੂ ਕੇ ਸਿੱਖਾ, ਤੂੰ ਵੀ ਰੋਜ਼ ਗੁਰਦੁਆਰੇ ਆ। ਕਦੇ ਨਾ ਕਦੇ ਕੋਈ ਭਾਗਾਂ ਵਾਲਾ ਦਿਨ ਚੜ੍ਹੇਗਾ ਤੇ ਤੂੰ 'ਸ਼ਬਦ ਕਾ ਰੂਪ’ ਹੋ ਜਾਵੇਂਗਾ।
(੧) “ਜੈਸੇ ਦੀਪ ਦੀਪਤ
ਪਤੰਗ ਲੋਟ ਪੋਟ ਹੋਤ,
ਜਿਸ ਤਰ੍ਹਾਂ ਪਰਿੰਦਾ ਕਿਸੇ ਖੇਤ ਵਿਚ ਚੋਗਾ ਚੁਗਣ ਜਾਂਦਾ ਹੈ। ਰੋਜ਼ ਚੋਗਾ ਚੁਗਣ ਜਾਂਦਾ ਹੈ ਤੇ ਵਾਪਿਸ ਆਪਣੇ ਆਲ੍ਹਣੇ ਵਿੱਚ ਆ ਕੇ ਬੈਠ ਜਾਂਦਾ ਹੈ। ਪਰ :
(੨) ਕਾਹੂ ਦਿਨ ਫਾਸੀ ਫਾਸੈ
ਬਹੁਰਿ ਨ ਆਇ ਹੈ।।“
ਭਾਵ ਕਿ ਜੇਕਰ ਸ਼ਿਕਾਰੀ ਨੂੰ ਪਤਾ ਲੱਗ ਜਾਏ ਤੇ ਉਹ ਉਥੇ ਫਾਹੀ ਲਾ ਦੇਵੇ ਤੇ ਉਹ ਪਰਿੰਦਾ ਉਸ ਫਾਹੀ ਵਿਚ ਫਸ ਜਾਵੇ। ਮੁੜ ਕੇ ਉਹ ਪਰਿੰਦਾ ਆਪਣੇ ਆਲ੍ਹਣੇ ਵਿਚ ਨਹੀਂ ਆਉਂਦਾ, ਕਿਉਂਕਿ ਉਹ ਫਸ ਜੋ ਗਿਆ ਹੈ।
(੩) "ਤੈਸੇ ਗੁਰਬਾਨੀ ਅਵਗਾਹਨ ਕਰਤ ਚਿਤ"
ਇਸੇ ਤਰ੍ਹਾਂ ਜਿਹੜਾ ਮਨ ਰੋਜ਼ ਗੁਰਬਾਣੀ ਦਾ ਅਭਿਆਸ ਕਰਦਾ ਰਹੇ, ਰੋਜ਼ ਨਿਤਨੇਮ ਪੜ੍ਹਦਾ ਰਹੇ, ਰੋਜ਼ ਬਾਣੀ ਪੜ੍ਹਦਾ ਰਹੇ। ਉਹ ਫਿਰ :
"ਕਬਹੂ ਮਗਨ ਹ੍ਵੈ ਸਬਦਿ ਉਰਝਾਇ ਹੈ।।" ੫੯੦॥
ਭਾਵ ਕਿ ਕਿਸੇ ਨਾ ਕਿਸੇ ਦਿਨ ਉਹ ਬਾਣੀ ਵਿਚ ਮਸਤ ਹੋ ਕੇ, ਕਿਸੇ ਨਾ ਕਿਸੇ ਦਿਨ ਉਹ ਬਾਣੀ ਦਾ ਰਸ ਲੈ ਕੇ, ਕਿਸੇ ਨਾ ਕਿਸੇ ਦਿਨ ਉਹ ਬਾਣੀ ਦੇ ਕਮਲ ਫੁੱਲ ਦੇ ਡੱਬੇ ਵਿਚ, ਬਾਣੀ ਦੀ ਪ੍ਰੇਮ ਫਾਹੀ ਵਿਚ ਫਸ ਜਾਵੇਗਾ। ਫਿਰ ਉਹ ਮੁੜ ਕੇ ਕਦੇ ਵੀ ਦੁਨੀਆਂ ਦੇ ਜਾਲ ਵਿਚ, ਧੰਦਿਆਂ ਦੇ ਜਾਲ ਵਿਚ ਨਹੀਂ ਫਸੇਗਾ। ਪਰ ਇਹ ਚਾਂਸ ਮਨੁੱਖ ਨੂੰ ਤਾਂ ਮਿਲੇਗਾ ਜੇਕਰ ਉਹ ਰੋਜ਼ ਆਏ।
(੪) "ਪੇਖਤ ਪੇਖਤ ਜੈਸੇ ਰਤਨ ਪਾਰੁਖੁ ਹੋਤ,
ਇਸ ਤੋਂ ਭਾਵ ਹੈ ਕਿ ਪੱਥਰਾਂ ਨੂੰ ਵੇਖਦਾ-ਵੇਖਦਾ ਆਦਮੀ ਫਿਰ ਹੀਰਿਆਂ ਦਾ ਪਾਰਖੂ ਬਣ ਜਾਂਦਾ ਹੈ। ਜੇ ਇਕੋ ਦਿਨ ਦੋ ਗੀਟੀਆਂ ਵੇਖੇ ਤੇ ਕਹੇ ਕਿ ਮੈਂ ਰਤਨਾਂ ਦਾ