ਪਾਰਖੂ ਬਣ ਗਿਆ, ਇਹ ਕਦੇ ਵੀ ਨਹੀਂ ਹੋ ਸਕਦਾ।
ਸੁਨਤ ਸੁਨਤ ਜੈਸੇ ਪੰਡਿਤ ਪ੍ਰਬੀਨ ਹੈ॥"
ਹੁਣ ਇਸ ਦਾ ਅਰਥ ਵੀ ਉਸੇ ਤਰ੍ਹਾਂ ਹੈ ਕਿ ਜਿਹੜਾ ਪੰਡਤ ਰੋਜ਼ ਕਥਾ ਸੁਣਦਾ ਹੈ। ਫਿਰ ਉਹ ਕਿਸੇ ਨਾ ਕਿਸੇ ਦਿਨ ਬੜਾ ਪ੍ਰਬੀਨ ਭਾਵ ਕਿ ਬੜਾ ਚਤੁਰ, ਬੜਾ ਸਿਆਣਾ ਪੰਡਿਤ ਉਹ ਇਕ ਦਿਨ ਆਪ ਬਣ ਜਾਂਦਾ ਹੈ। ਪਰ ਜਿਹੜਾ ਦੋ ਦਿਨ ਕਥਾ ਸੁਣ ਕੇ ਕਹੇ ਕਿ ਹਮ ਭੀ ਪੰਡਿਤ ਹੈਂ ਤੋ ਯਹ ਬਾਤ ਗਲਤ ਹੈ।
(੫) "ਸੂੰਘਤ ਸੂੰਘਤ ਸੌਧਾ
ਜੈਸੇ ਤਉ ਸੁਬਾਸੀ ਹੋਤ,
ਇਸ ਤੋਂ ਭਾਵ ਹੈ ਕਿ ਫੁੱਲਾਂ ਨੂੰ ਸੁੰਘਦਾ-ਸੁੰਘਦਾ, ਖੁਸ਼ਬੂਆਂ ਨੂੰ ਸੁੰਘਦਾ-ਸੁੰਘਦਾ ਕਈ ਵਰ੍ਹਿਆਂ ਤੱਕ ਉਹ ਫਿਰ ਖੁਸ਼ਬੂਆਂ ਨੂੰ ਸੁੰਘਣ ਵਾਲਾ ਮਸ਼ਹੂਰ ਹੋ ਜਾਂਦਾ ਹੈ। ਅਰਥਾਤ ਕਿ ਉਹ ਜਾਣਨ ਲਗਦਾ ਹੈ ਕਿ ਇਹ ਫੁੱਲ ਵਿਚੋਂ ਕਿਸ ਤਰ੍ਹਾਂ ਦੀ ਸੁਗੰਧੀ, ਕਿਸ ਤਰ੍ਹਾਂ ਦੀ ਮਹਿਕ ਪ੍ਰਾਪਤ ਹੋਵੇਗੀ। ਪਰ ਅਗਰ ਉਹ ਇਕ ਦਿਨ ਕਿਸੇ ਫੁੱਲ ਦੀ ਸੁਗੰਧ ਲੈ ਕੇ ਇਹ ਕਹੇ ਕਿ ਮੈਨੂੰ ਸਾਰੇ ਫੁੱਲਾਂ ਦੀ ਸੁਗੰਧੀ ਦਾ ਗਿਆਨ ਹੋ ਗਿਆ ਹੈ ਤਾਂ ਇਹ ਕਦੇ ਹੋ ਨਹੀਂ ਸਕਦਾ। ਕਿਉਂਕਿ ਹਰ ਚੀਜ਼ ਦੇ ਬਾਰੇ ਗਿਆਨ ਲੈਣ ਲਈ ਕਾਫੀ ਸਮਾਂ ਲੱਗਦਾ ਹੈ। ਇਸੇ ਤਰ੍ਹਾਂ
(੬) ਗਾਵਤ ਗਾਵਤ ਜੈਸੇ
ਗਾਇਨ ਗੁਨੀਨ ਹੈ॥"
ਰੋਜ਼ ਗਾਉਂਦਾ ਰਹੇ, ਰੋਜ਼ ਗਾਉਂਦਾ ਰਹੇ। ਇਥੋਂ ਤੱਕ ਕਿ ਰੋਜ਼ ਕੀਰਤਨ ਕਰਦਾ ਰਹੇ, ਰੋਜ਼ ਹਰੀ ਰਸ ਕਰਦਾ ਰਹੇ ਤਾਂ ਫਿਰ ਉਹ ਬੜਾ ਵੱਡਾ ਰਾਗੀ ਬਣ ਜਾਵੇਗਾ। ਔਰ ਅਗਰ ਇਕ ਦਿਨ ਉਹ ਆ ਕੇ ਇਕ ਸੁਰ ਕੱਢ ਕੇ ਚਲਾ ਗਿਆ ਤੇ ਕਹੇ ਕਿ ਮੈਂ ਬੜਾ ਵੱਡਾ ਰਾਗੀ ਬਣ ਗਿਆ ਹਾਂ ਤਾਂ ਉਸ ਦੇ ਕਹਿਣ ਨਾਲ ਹੀ ਇਹ ਸਭ ਹੋ ਨਹੀਂ ਜਾਣਾ। ਕਿਉਂਕਿ ਇਸ ਤੇ ਕਈ ਸਾਲਾਂ ਤੱਕ ਮਿਹਨਤਾਂ ਕਰਨੀਆਂ ਪੈਂਦੀਆਂ ਨੇ, ਕਈ ਸੁਰਾਂ ਦਾ ਗਿਆਨ ਹਾਸਿਲ ਕਰਨਾ ਪੈਂਦਾ ਹੈ, ਤਾਂ ਜਾ ਕੇ ਉਹ ਇਕ ਚੰਗਾ ਗਵੱਈਆ ਬਣਦਾ ਹੈ।
(੭) “ਲਿਖਤ ਲਿਖਤ ਲੇਖ ਜੈਸੇ ਤਉ ਲੇਖਕ ਹੋਤ,
ਇਸੇ ਤਰ੍ਹਾਂ ਜਿਹੜਾ ਰੋਜ਼ ਲਿਖਦਾ ਹੈ, ਰੋਜ਼ ਲਿਖਦਾ ਹੈ, ਫਿਰ ਲਿਖਦਿਆਂ-ਲਿਖਦਿਆਂ ਪੰਜਾਂ-ਛੇਆਂ ਵਰ੍ਹਿਆਂ ਬਾਅਦ ਉਹ ਚੰਗਾ ਲਿਖਾਰੀ ਬਣ ਜਾਂਦਾ ਹੈ। ਉਹ "ਭਾਈ ਵੀਰ ਸਿੰਘ" ਵਰਗਾ ਚੰਗਾ ਲਿਖਾਰੀ ਬਣ ਜਾਂਦਾ ਹੈ। ਔਰ ਅਗਰ ਇਕ ਦਿਨ ਐਵੇਂ ਉਹ ਚਿੜੀ ਕਾਂ ਦੀ ਕਹਾਣੀ ਲਿਖ ਲਵੇ ਤਾਂ ਉਹ ਕੋਈ ਬੜਾ ਵੱਡਾ ਲਿਖਾਰੀ ਤਾਂ ਨਹੀਂ ਬਣ ਜਾਵੇਗਾ!