‘ਗੋਬਿੰਦ ਹਮ ਐਸੇ ਅਪਰਾਧੀ।।‘
"ਗੋਬਿੰਦ ਹਮ ਐਸੇ ਅਪਰਾਧੀ॥"
(ਪੰਨਾ ੯੭੧)
ਸੁਨੀ ਨ ਜਾਈ ਸਚੁ ਅੰਮ੍ਰਿਤ ਕਾਥਾ॥
----------------------------
ਐਸੇ ਗੁਨਹ ਅਛਾਦਿਓ ਪ੍ਰਾਨੀ॥ ੨॥
(ਪੰਨਾ ੩੭੬)
ਗਰੀਬ-ਨਿਵਾਜ਼ ਗੁਰੂ ਕੀ ਸੰਗਤ ਜੀ! ਤੁਸੀਂ ਵੱਡੇ ਭਾਗਾਂ ਵਾਲੇ ਹੋ ਜੋ ਆਪਣਾ ਕੀਮਤੀ ਸਮਾਂ ਕੱਢ ਕੇ ਇਥੇ ਆਉਂਦੇ ਹੋ।
"ਮਾਨ ਸਿੰਘ ਜੀ ਝੌਰ” ਦੱਸਦੇ ਹਨ ਕਿ ਮੈਨੂੰ ਬਹੁਤ ਅਫਸੋਸ ਹੁੰਦਾ ਹੈ ਕਿ ਮੈਨੂੰ ਵਾਜਾ ਵਜਾਉਣਾ ਨਹੀਂ ਆਉਂਦਾ। ਲੇਕਿਨ ਗੁਰੂ ਦੀ ਅਪਾਰ ਕ੍ਰਿਪਾ ਕਿ ਮੇਰੇ ਵਿਦਿਆ ਦਾਤਾ ਨੇ “ਗੁਰੂ ਗ੍ਰੰਥ ਸਾਹਿਬ" ਦੀ ਵਿਦਿਆ ਮੈਨੂੰ ਬਖ਼ਸ਼ੀ। ਉਹਨਾਂ ਮੈਨੂੰ ਬੜਾ ਜ਼ੋਰ ਲਾਇਆ ਕਿ ਮੈਂ "ਲਵੇਰੀ ਵਿਦਿਆ" ਪੜ੍ਹਾਂ। ਫਿਰ ਮੈਂ ਉਹਨਾਂ ਨੂੰ ਇਕ ਦਿਨ ਪੁੱਛ ਬੈਠਾ ਕਿ ਇਹ ਲਵੇਰੀ ਵਿਦਿਆ ਕਿਹੜੀ ਹੁੰਦੀ ਹੈ? ਉਹ ਕਹਿਣ ਲੱਗੇ ਕਿ ਪੈਸੇ ਦਾ ਲੂਣ ਲੈ ਲਈਏ ਕਾਲਾ, ਪੈਸੇ ਦੀ ਅਜਵੈਣ ਲੈ ਲਈਏ, ਪੈਸੇ ਦੀ ਸੁੰਡ ਤੇ ਪੈਸੇ ਦੀਆਂ ਕਾਲੀਆਂ ਮਿਰਚਾਂ ਲੈ ਲਈਏ। ਦੋ ਕੁ ਪੱਤੇ ਨਾਲ ਪੂਦੀਨੇ ਦੇ ਵੀ ਪਾ ਦੇਈਏ ਤੇ ਉਸ ਦੀਆਂ ਗੋਲੀਆਂ ਬਣਾ ਕੇ ਰੱਖ ਦੇਈਏ। ਔਰ ਜਿਹੜਾ ਆਵੇ ਕਿ ਮੇਰੀ ਢਿੱਡ ਪੀੜ ਹੁੰਦੀ ਹੈ ਤੇ ਉਸ ਨੂੰ ਇਕ ਇਹ ਗੋਲੀ ਦੇ ਦੇਈਏ ਤੇ ਇਕ ਰੁਪਇਆ ਉਸ ਕੋਲੋਂ ਮੰਗ ਲਈਏ ਤਾਂ ਉਹ ਮਿੰਟ ਨਹੀ ਲਾਉਂਦਾ। ਰੁਪਇਆ ਦੇ ਕੇ ਤੇ ਗੋਲੀ ਲੈ ਲੈਂਦਾ ਹੈ। ਇਸ ਨੂੰ ਕਹਿੰਦੇ ਨੇ ਲਵੇਰੀ ਵਿਦਿਆ। ਲੇਕਿਨ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਵਿਦਿਆ ਗ੍ਰਹਿਣ ਕੀਤੀ। ਪਰ ਇਸ ਚੀਜ਼ ਦੇ ਗਾਹਕ ਬੜੇ ਵਿਰਲੇ ਹਨ। ਜਿਸ ਦੇ ਅੰਦਰ ਲਗਨ ਹੋਵੇ ਗੁਰਬਾਣੀ ਦੀ, ਜਿਸ ਦੇ ਅੰਦਰ ਸਮਝ ਹੋਵੇ ਗੁਰਬਾਣੀ ਦੀ ਤੇ ਜਿਸ ਦੇ ਅੰਦਰ ਪਿਆਰ ਹੋਵੇ ਕਿ ਮੈਂ ਆਪਣਾ ਜਨਮ ਸਫਲਾ ਕਰਨਾ ਹੈ, ਉਹ ਹੀ ਇਸ ਵਿਚ ਤਵੱਜੋ ਦਿੰਦਾ ਹੈ। ਆਮ ਆਦਮੀ ਵਾਸਤੇ ਇਹ ਮਜ਼ਮੂਨ, ਇਹ ਵਿਸ਼ਾ ਕੋਈ ਮਾਇਨੇ ਨਹੀਂ ਰੱਖਦਾ।
ਮੈਂ ਇਕ ਮੁਸਲਮਾਨ ਦਾ ਬਚਨ ਪੜ੍ਹਿਆ। ਉਹ ਕਹਿੰਦਾ :