Back ArrowLogo
Info
Profile

(৭)

......."ਇਨਸਾਨ ਨਾ ਹੋਂਗੇ

ਜਿਤਨੇ ਖੁਦਾ ਹੈਂ ਖੁਦਾਈ ਮੇਂ।"

ਭਾਵ ਕਿ ਉਹ ਕਹਿੰਦਾ ਹੈ ਕਿ ਐਸ ਵੇਲੇ ਓਨੇ ਬੰਦੇ ਨਹੀਂ ਲੱਭਦੇ ਜਿੰਨੇ ਕਿ ਰੱਬ ਬਣੇ ਹੋਏ ਨੇ।

(२)

.........."ਇਨਸਾਨ ਨਾ ਹੋਂਗੇ

ਜਿਤਨੇ ਖੁਦਾ ਹੈਂ ਖੁਦਾਈ ਮੇਂ।

ਕਿਸ ਕਿਸ ਖੁਦਾ ਕੋ ਭਲਾ

ਸਿੱਜਦਾ ਕਰੇ ਕੋਈ।"

ਗੁਰੂ ਗ੍ਰੰਥ ਸਾਹਿਬ ਦੇ ਪੁਜਾਰੀਓ! ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਅਟੱਲ ਔਰ ਅਮਰ ਬਾਣੀ ਮੰਨਣ ਵਾਲੇ ਸਿੱਖੋ! ਉਹ ਧੰਨ ਹੈ, ਉਹ ਮੁਬਾਰਕ ਹੈ ਕਿ ਜਿਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਪਿਆਰਾ ਲੱਗਾ ਕਿ ਅੱਜ ਤੋਂ ਤੁਹਾਡਾ ਰੂਹਾਨੀ ਗੁਰੂ ਹੈ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ।“ ਔਰ ਰਾਜਨੀਤਿਕ ਫੈਸਲੇ ਕਰਨ ਵਾਸਤੇ ਵੀ ਆਪ ਹੀ ਗੁਰੂ ਹੈ, ਆਪ ਹੀ ਪੰਥ ਹੈ। ਇਸ ਲਈ ਜਿਹੜੇ-ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਨੂੰ ਮੰਨ ਕੇ ਦਰਬਾਰ ਵਿਚ ਇਕੱਤਰ ਹੋਏ ਹੋ, ਉਹਨਾਂ ਸਾਹਮਣੇ ਮੈਂ ਪੰਜਵੇਂ ਬਾਪੂ ਦਾ ਬਚਨ ਰੱਖ ਰਿਹਾ ਹਾਂ:-

“ਹਰਿ ਰਸੁ ਛੋਡਿ ਹੋਛੈ ਰਸਿ ਮਾਤਾ॥"

(ਪੰਨਾ ੩੭੬)

ਇਸ ਸ਼ਬਦ ਦੀਆਂ ਤੁੱਕਾਂ ਵਿੱਚ, ਇਸ ਸ਼ਬਦ ਦੇ ਅੱਖਰਾਂ ਵਿੱਚ ਸਾਹਿਬ ਨੇ ਇਕ ਭੁੱਲੇ ਹੋਏ ਮਨ ਦੇ ਔਗੁਣ ਚੇਤੇ ਕਰਾਏ ਨੇ ਸਾਨੂੰ। ਸਭ ਤੋਂ ਪਹਿਲਾਂ ਔਗੁਣ ਇਸ ਭੁੱਲੇ ਹੋਏ ਮਨ ਦਾ ਸਾਹਿਬਾਂ ਨੇ ਇਹ ਰਖਿਆ ਹੈ ਕਿ :-

(੧) “ਹਰਿ ਰਸੁ ਛੋਡਿ ਹੋਛੈ ਰਸਿ ਮਾਤਾ॥"

ਭਾਵ ਕਿ ਜਿਹੜਾ 'ਹਰੀ ਪ੍ਰਮਾਤਮਾ' ਦੇ ਨਾਮ ਦਾ ਰਸ ਹੈ ਤੇ ਜਿਸ ਰਸ ਕੋਲ ਹੋਰ ਕੋਈ ਪਹੁੰਚ ਨਹੀਂ ਸਕਦਾ। ਉਸ ਭੁੱਲੇ ਹੋਏ ਮਨ ਨੇ ਇਸ ਰਸ ਨੂੰ ਹੀ ਛੱਡ ਦਿੱਤਾ ਤੇ ਜਿਹੜੇ ਹੋਛੇ ਰਸ ਸੀ ਨਾ, ਜਿਹੜੇ ਝੂਠੇ ਰਸ ਸੀ ਨਾ, ਉਹਨਾਂ ਮਗਰ ਦੌੜਨ ਲੱਗ ਪਿਆ। ਜਿਹੜੇ ਕੁਝ ਕੁ ਮਿੰਟਾਂ ਦੇ ਰਸ ਸਨ ਨਾ, ਉਹਨਾਂ ਮਗਰ ਉਹ ਤੁਰ ਪਿਆ ਤੇ ਜਿਹੜੇ ਪੂਰੀ ਉਮਰ ਖੁਸ਼ੀ ਦੇਣ ਵਾਲੇ ਰਸ ਸੀ, ਉਹਨਾਂ ਨੂੰ ਇਸ ਨੇ ਛੱਡ ਦਿੱਤਾ।

"ਸਭਨਾ ਮਨ ਮਾਣਿਕ"

(ਸਲੋਕ ਫਰੀਦ)

7 / 78
Previous
Next