Back ArrowLogo
Info
Profile

ਵਾਹਿਗੁਰੂ ਦੇ ਨਾਮ ਦਾ ਹੀਰਾ ਸਭ ਦੇ ਮਨ ਵਿਚ ਵੱਸਦਾ ਹੈ ਔਰ ਇਹ ਸਭ ਤੋਂ ਉੱਚਾ ਤੇ ਸਭ ਤੋਂ ਸ਼੍ਰੋਮਣੀ ਹੈ। ਇਸ ਲਈ ਐ ਮੇਰੇ ਪਿਆਰੇ ! ਜੇ ਤੈਨੂੰ ਪ੍ਰਮਾਤਮਾ ਮਿਲਣ ਦੀ ਇੱਛਾ ਹੈ, ਜੇ ਤੈਨੂੰ ਪ੍ਰਮਾਤਮਾ ਮਿਲਣ ਦੀ ਖੁਆਹਿਸ਼ ਹੈ ਤਾਂ ਫਿਰ ਕਿਸੇ ਦਾ ਮਨ ਨਾ ਦੁਖਾਈਂ। ਕਿਸੇ ਦੇ ਮਨ ਨੂੰ ਠੋਕਰ ਨਾ ਪਹੁੰਚਾਈਂ। ਔਰ ਕਿਸੇ ਦੇ ਅੰਦਰਲੇ ਨੂੰ ਨਾ ਦੁਖਾਈਂ ਤੇ ਜਿਸ ਨੇ ਕਿਸੇ ਦਾ ਅੰਦਰਲਾ ਦੁਖਾ ਦਿੱਤਾ, ਫਿਰ ਉਹਦੇ ਵਾਸਤੇ ਸੂਫੀ ਲੋਕਾਂ ਨੇ ਤਰਜਮਾ ਕੀਤਾ ਹੈ ਕਿ:-

"ਖੁਦਾ ਕੋ ਮਾਨੋ, ਹੰਸੀ ਨਹੀਂ ਜਾਣੋ।

ਨਾ ਮੇਰੇ ਦਿਲ ਪਰ ਜਫਾ ਕਰੋ ਤੁਮ,

ਜ਼ਰਾ ਕੋ ਖੌਫੇ ਖੁਦਾ ਕਰੋ ਤੁਮ।"

ਜੇ ਦਿਲ ਦੁਖਾ ਦੇਵੇਂਗਾ ਤਾਂ ਖੌਫ ਤੇਰਾ ਪਿੱਛਾ ਨਹੀਂ ਛੱਡੇਗਾ। ਇਸ ਲਈ ਕਿਉਂ ਦਿਲ ਦੁਖਾਉਣਾ ਹੈਂ? ਕਿਉਂ ਦੁੱਖ ਦਿੰਦਾ ਹੈਂ? ਸੋ ਹਰੀ ਪ੍ਰਮਾਤਮਾ ਦੇ ਪਿਆਰਿਓ, ਜੇ ਜੀਵਨ ਬਣਾਉਣਾ ਚਾਹੁੰਦੇ ਹੋ ਤਾਂ:-

"ਹਰਿ ਰਸੁ ਪੀਵਹੁ ਪੁਰਖ ਗਿਆਨੀ॥"

(ਪੰਨਾ ੬੧੧)

ਮੈਂ ਐਸਾ ਵੀ ਬਚਨ ਗੁਰੂ ਗ੍ਰੰਥ ਸਾਹਿਬ ਜੀ ਦਾ ਪੜ੍ਹਿਆ ਹੈ ਤੇ ਨੇਤਰਾਂ ਨਾਲ ਵੇਖਿਆ ਵੀ ਹੈ:

"ਮਨ ਮੇਰੇ ਜਿਨਿ ਅਪੁਨਾ ਭਰਮੁ ਗਵਾਤਾ॥

ਤਿਸ ਕੈ ਭਾਣੈ ਕੋਇ ਨ ਭੂਲਾ

ਜਿਨਿ ਸਗਲੋ ਬ੍ਰਹਮੁ ਪਛਾਤਾ॥"

(ਪੰਨਾ ੬੧੦)

ਲੇਕਿਨ ਭੁੱਲਾ ਹੋਇਆ ਮਨ, ਅੰਦਰ ਵੱਸਦੇ ਨੂੰ ਨਹੀਂ ਜਾਣਦਾ। ਇਸ ਲਈ ਤਾਂ ਉਹ ਬਾਹਰ ਨੂੰ ਦੌੜਦਾ ਹੈ।

"ਜੋ ਤੁਧੁ ਭਾਵੈ ਸੋ ਪਰਵਾਣੁ॥

ਤੇਰੇ ਭਾਣੇ ਨੋ ਕੁਰਬਾਣੁ॥"

(ਪੰਨਾ ੬੭੬)

ਬਾਣੀ ਦਾ ਨਸ਼ਾ ਐਸਾ ਹੈ, ਜਿਹੜਾ ਇਕ ਵਾਰੀ ਚੜ੍ਹ ਜਾਏ ਫਿਰ ਉਤਰਦਾ ਨਹੀਂ। ਤਾਰੂ ਸਿੰਘ ਦੀ ਖੋਪੜੀ ਤੇ ਭਾਵੇਂ ਉਤਰ ਗਈ, ਪਰ ਨਸ਼ਾ ਨਹੀਂ ਉਤਰਿਆ। ਭਾਈ ਦਿਆਲੇ ਨੂੰ ਦੇਗ ਵਿਚ ਰਖਿਆ ਗਿਆ ਪਰ ਨਸ਼ਾ ਨਹੀਂ ਉਤਰਿਆ। ਜਿੰਨੇ ਗੁਰੂ ਕੇ ਸਿੱਖ ਹੋ, ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹਮੇਸ਼ਾਂ ਯਾਦ ਰਖਿਓ :

8 / 78
Previous
Next