ਕਦੇ ਉਤਰ ਨਾ ਜਾਇ ਰਾਮ ਰੰਗ,
ਕਦੇ ਉਤਰ ਨਾ ਜਾਇ...... ।।
"ਜਾ ਕਉ ਹਰਿ ਰੰਗੁ ਲਾਗੋ ਇਸ ਜੁਗ ਮਹਿ
ਸੋ ਕਹੀਅਤ ਹੈ ਸੂਰਾ॥
ਆਤਮ ਜਿਣੈ ਸਗਲ ਵਸਿ ਤਾ ਕੈ
ਜਾ ਕਾ ਸਤਿਗੁਰੁ ਪੂਰਾ॥"
(ਪੰਨਾ ੬੭੯)
ਪਰ ਭੁੱਲੇ ਹੋਏ ਮਨ ਨੇ ਕੀ ਕੀਤਾ ?
"ਹਰਿ ਰਸੁ ਛੋਡਿ ਹੋਛੈ ਰਸਿ ਮਾਤਾ॥"
(ਪੰਨਾ ੩੭੬)
ਭੁੱਲਾ ਹੋਇਆ ਮਨ ਸੱਚੇ ਨਾਮ ਦੀ ਅੰਮ੍ਰਿਤ ਕਥਾ ਤੇ ਨਹੀਂ ਸੁਣਦਾ। ਲੇਕਿਨ ਫੋਕੀਆਂ ਗੱਲਾਂ ਦਾ ਇਹ ਆਸ਼ਿਕ ਬਣ ਗਿਆ। ਜਿਸ ਵੇਲੇ ਮੈਂ "ਭਾਈ ਗੁਰਦਾਸ ਜੀ' ਦੀਆਂ ਵਾਰਾਂ ਪੜ੍ਹਦਾ ਹਾਂ ਨਾ ਤੇ ਭਾਈ ਸਾਹਿਬ ਜੀ ਸਿੱਖੀ ਦਾ ਨਕਸ਼ਾ ਬਿਆਨ ਕਰਦੇ ਹਨ-
(੧)
“ਗੁਰਮੁਖਿ ਹਥਿ ਸਕਥ ਹਨਿ,
ਸਾਧਸੰਗਤਿ ਗੁਰ ਕਾਰ ਕਮਾਵੈ।
ਪਾਣੀ ਪਖਾ ਪੀਹਣਾ ਪੈਰ ਧੋਇ ਚਰਣਾਮਤੁ ਪਾਵੈ।
ਗੁਰਬਾਣੀ ਲਿਖਿ ਪੋਥੀਆ
ਤਾਲ ਮ੍ਰਿਦੰਗ ਰਬਾਬ ਵਜਾਵੈ।
-----------------------
(२)
"ਕਿਰਤਿ-ਵਿਰਤਿ ਕਰਿ ਧਰਮ ਦੀ,
ਹਥਹੁ ਦੇ ਕੈ ਭਲਾ ਮਨਾਵੈ।
ਪਾਰਸੁ ਪਰਸਿ ਅਪਰਸਿ ਹੋਇ,
ਪਰ ਤਨ ਪਰ ਧਨ ਹਥੁ ਨ ਲਾਵੈ।
ਗੁਰ ਸਿਖ ਗੁਰ ਸਿਖ ਪੂਜ ਕੈ,
ਭਾਇ ਭਗਤਿ ਭੈ ਭਾਵਾ ਭਾਵੈ।
ਆਪੁ ਗਵਾਇ ਨ ਆਪੁ ਗਣਾਵੈ ॥੧੨॥
(ਵਾਰ ੬/੧੨)
ਇਹ ਹੈ ਬ੍ਰਹਮ-ਸਿੱਖੀ ਦਾ ਨਕਸ਼ਾ। ਇੰਨਾ ਆਦਰ ਕਰਨਾ ਗੁਰੂ ਦਾ, ਇੰਨਾ ਆਦਰ ਕਰਨਾ ਗੁਰੂ ਦਾ ਕਿ ਉਸ ਤੋਂ ਸਦਕੇ-ਸਦਕੇ ਜਾਣਾ। ਇੰਨੇ ਦੂਰ ਚਲੇ ਗਏ ਹਾਂ