ਭਾਈ ਗੁਰਦਾਸ ਜੀ ਨੇ ਆਪਣੇ ਕਬਿੱਤ ਸਵੱਈਆਂ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਦਾ ਟੀਕਾ ਕੀਤਾ ਹੈ:
"ਚਿਰੰਕਾਲ ਮਾਨਸ ਜਨਮ ਨਿਰਮੋਲੁ ਪਾਏ,
ਸਫਲ ਜਨਮ ਗੁਰ ਚਰਨ ਸਰਨ ਕੈ॥
ਲੋਚਨ ਅਮੋਲ ਗੁਰ ਦਰਸ ਅਮੋਲ ਦੇਖੇ,
ਸ੍ਰਵਨ ਅਮੋਲ ਗੁਰ ਬਚਨ ਧਰਨ ਕੈ॥
ਨਾਸਕਾ ਅਮੋਲ ਚਰਨਾਰਬਿੰਦ ਬਾਸਨਾ ਕੈ,
ਰਸਨਾ ਅਮੋਲ ਗੁਰ ਮੰਤ੍ਰ ਸਿਮਰਨ ਕੈ॥
ਹਸਤ ਅਮੋਲ ਗੁਰਦੇਵ ਸੇਵ ਕੈ ਸਫਲ,
ਚਰਨ ਅਮੋਲ ਮਰਦਛਨਾ ਕਰਨ ਕੈ॥" ੧੭॥
"ਚਰਣ ਤ ਪਰ ਸਕ੍ਯਥ
ਚਰਣ ਗੁਰ ਅਮਰ ਪਵਲਿ ਰ੍ਯ।।
ਹਥ ਤ ਪਰ ਸਕ੍ਯਥ।।
ਹਥ ਲਗਹਿ ਗੁਰ ਅਮਰ ਪ੍ਯ।।
ਜੀਹ ਤ ਪਰ ਸਕਯਥ ਜੀਹ ਗੁਰ ਅਮਰੁ ਭਣਿਜੈ।।
ਨੈਣ ਤ ਪਰ ਸਕਯਥ ਨਯਣਿ ਗੁਰੁ ਅਮਰੁ ਪਿਖਿਜੈ॥
ਸ੍ਰਵਣ ਤ ਪਰ ਸਕਯਥ ਸ੍ਰਵਣਿ ਗੁਰੁ ਅਮਰੁ ਸੁਣਿਜੈ॥
ਸਕਯਥ ਸੁ ਹੀਉ ਜਿਤੁ ਹੀਅ ਬਸੈ
ਗੁਰ ਅਮਰਦਾਸੁ ਨਿਜ ਜਗਤ ਪਿਤ॥"
(ਪੰਨਾ ੧੩੯੪ )
ਭਾਵ ਕਿ ਜਿਸ ਵੇਲੇ ਅਸੀਂ ਗੁਰਦੁਆਰੇ ਆਵਾਂਗੇ, ਸਾਡਾ ਅੰਗ-ਅੰਗ ਸਫਲਾ ਹੋ ਜਾਵੇਗਾ। ਸਾਡਾ ਅੰਗ-ਅੰਗ ਪਵਿੱਤਰ ਹੋ ਜਾਵੇਗਾ। ਅੰਗ-ਅੰਗ ਵਿਚੋਂ ਗੁਰਮਤਿ ਦੀ ਸੁਗੰਧੀ ਪ੍ਰਾਪਤ ਹੋਵੇਗੀ। ਕਿਉਂਕਿ ਇਹ ਰੋਜ਼ ਦੇ ਸਤਿਸੰਗ ਦਾ ਲਾਭ ਹੁੰਦਾ ਹੈ।
ਭਾਈ ਜੀ ਦੱਸਦੇ ਹਨ ਕਿ ਮੈਂ ਇਤਿਹਾਸ ਪੜ੍ਹਿਆ ਹੈ ਕਿ ਜਦੋਂ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਏ ਨੇ ਨਾ ਕਸ਼ਮੀਰ ਤਾਂ ਛੇ-ਛੇ ਕੋਹ ਮੀਲ ਦੂਰ ਤੋਂ ਲੋਕੀਂ ਸਾਹਿਬਾਂ ਦੀ ਕਥਾ ਸੁਣਨ ਵਾਸਤੇ ਆਉਂਦੇ ਸਨ। ਉਥੇ ਇਕ ਬਿਰਧ ਮਾਈ ਰੋਜ਼ ਲੰਘਦੀ ਹੈ। ਔਰ ਉਥੇ ਇਕ ਦੀਵਾਨਾ ਮਸਤਾਨਾ ਸਿੱਖ ਰਾਹ ਦੇ ਕੰਢੇ ਉਤੇ ਬੈਠਾ ਹੋਇਆ ਹੁੰਦਾ ਹੈ। ਤੇ ਉਹ ਬਿਰਧ ਮਾਈ ਰੋਜ਼ ਉਸਦੇ ਲਾਗਿਓਂ ਦੀ ਲੰਘ ਜਾਂਦੀ ਹੈ। ਅੱਜ ਮਾਈ ਥੋੜੀ ਜਿਹੀ ਲੇਟ ਹੋ ਗਈ ਤੇ ਬੜੀ ਤੇਜ਼ ਰਫਤਾਰ ਨਾਲ ਉਹ ਆ ਰਹੀ ਸੀ ਤੇ ਉਸ ਦੀਵਾਨੇ-ਮਸਤਾਨੇ ਦੇ ਲਾਗੋਂ ਦੀ ਲੰਘਣ ਲੱਗੀ ਤੇ ਉਸ ਨੇ ਪੁੱਛਿਆ, "ਮਾਂ, ਤੂੰ ਰੋਜ਼ ਜਾਨੀ ਹੈਂ,