ਲੇਕਿਨ ਅੱਜ ਤੇਰੀ ਰਫਤਾਰ ਬੜੀ ਤੇਜ਼ ਹੈ। ਇਸ ਲਈ ਮਾਂ ਤੂੰ ਕਿਥੇ ਜਾਂਦੀ ਹੈ?" ਫਿਰ ਮਾਂ ਨੇ ਆਖਿਆ, "ਤੈਨੂੰ ਨਹੀਂ ਪਤਾ ਕਿ ਦੀਨ-ਦੁਨੀਆਂ ਦਾ ਮਾਲਿਕ "ਸ੍ਰੀ ਗੁਰੂ ਹਰਿਗੋਬਿੰਦ ਸੱਚਾ ਪਾਤਸ਼ਾਹਾ, ਮੀਰੀ-ਪੀਰੀ ਦਾ ਮਾਲਿਕ ਆਇਆ ਹੋਇਆ ਹੈ। ਮੈਂ ਉਸਦੀ ਕਥਾ ਸੁਣਨ ਤੇ ਦਰਸ਼ਨ ਕਰਨ ਜਾਂਦੀ ਹਾਂ। ਮਸਤਾਨਿਆ, ਰਾਹ ਵਿਚ ਕਿਸੇ ਦਾ ਇੰਤਜ਼ਾਰ ਕਰਦੇ ਹੋਏ ਦੀਵਾਨਿਆ ਮੈਂ ਚੌਦਾਂ ਵੇਰਾਂ ਸਤਿਗੁਰਾਂ ਦੇ ਦਰਸ਼ਨ ਕਰ ਲਏ ਨੇ। ਅੱਜ ਪੰਦਰ੍ਹਵਾਂ ਦਿਨ ਹੈ ਦਰਸ਼ਨ ਕਰਨ ਦਾ, ਇਸ ਲਈ ਤੂੰ ਮੈਨੂੰ ਜਾਣ ਦੇਹ।"
ਫਿਰ ਦੀਵਾਨਾ-ਮਸਤਾਨਾ ਉਠ ਕੇ ਖਲੋ ਗਿਆ ਤੇ ਕਹਿਣ ਲੱਗਾ, ਮਾਂ ਤੂੰ ਇਹ ਚਮੜੇ ਦੀਆਂ ਅੱਖਾਂ ਨਾਲ ਤੂੰ ਚੌਦ੍ਹਾਂ ਵਾਰੀ ਦਰਸ਼ਨ ਕਰ ਲਏ! ਹਾਂ ਬੇਟਾ ਤੇ ਉਹ ਦੀਵਾਨਾ-ਮਸਤਾਨਾ ਸਿੱਖ ਖੜਾ ਹੋ ਗਿਆ ਤੇ ਗਲ ਵਿਚ ਪੱਲਾ ਪਾ ਕੇ ਕਹਿਣ ਲੱਗਾ, ਮਾਂ ਜਿਨ੍ਹਾਂ ਨੇਤਰਾਂ ਨਾਲ ਤੂੰ ਚੌਦ੍ਹਾਂ ਵਾਰੀ ਹਰਿਗੋਬਿੰਦ ਸਾਹਿਬ ਵੇਖੇ ਈ ਨਾ ਤੇ ਉਹਨਾਂ ਨੇਤਰਾਂ ਨਾਲ ਤੂੰ ਇਕ ਵਾਰੀ ਮੈਨੂੰ ਵੇਖ ਛੱਡ। ਉਹਨਾਂ ਨੇਤਰਾਂ ਦੀ ਦ੍ਰਿਸ਼ਟੀ, ਉਹਨਾਂ ਨੇਤਰਾਂ ਦੀ ਨਦਰ ਮਾਂ ਇਕ ਵੇਰਾਂ ਮੇਰੇ ਤੇ ਪਾ ਦੇ। ਕਿਉਂਕਿ ਮੈਂ ਵੀ ਗੁਨਾਹਗਾਰ ਹਾਂ ਤੇ ਇਸ ਤਰ੍ਹਾਂ ਕਰਨ ਨਾਲ ਮੇਰਾ ਵੀ ਬੇੜਾ ਪਾਰ ਹੋ ਜਾਵੇਗਾ। ਔਰ ਤੇਰੀ ਅੰਮ੍ਰਿਤ-ਦ੍ਰਿਸ਼ਟੀ ਨਾਲ ਮੇਰੇ ਪਾਪ ਵੀ ਧੋਤੇ ਜਾਣਗੇ। ਫਿਰ ਬਿਰਧ ਮਾਈ ਕਹਿਣ ਲੱਗੀ ਕਿ ਜੇਕਰ ਤੂੰ ਇੰਨਾ ਪ੍ਰੇਮੀ ਹੈਂ ਤਾਂ ਤੂੰ ਖੁਦ ਜਾ ਕੇ ਗੁਰੂ ਸਾਹਿਬ ਦੇ ਦਰਸ਼ਨ ਕਰ ਆ। ਲੇਕਿਨ ਮਸਤਾਨਾ ਰੋਣ ਲੱਗ ਪਿਆ। ਕਿਉਂਕਿ ਗੁਰੂ ਨੂੰ ਦੇਣ ਵਾਸਤੇ ਉਸ ਕੋਲ ਕੁਝ ਵੀ ਨਹੀਂ ਸੀ। ਫਿਰ ਇਕ ਦਿਨ ਉਥੋਂ ਦੀ ਇਕ ਸਿੱਖ ਸੇਵਾਦਾਰ ਲੰਘਿਆ ਜਿਹੜਾ ਕਿ ਗੁਰੂ ਸਾਹਿਬਾਂ ਵਾਸਤੇ, ਸ਼ਹਿਦ ਲੈ ਕੇ ਜਾਂਦਾ ਸੀ। ਜਦੋਂ ਦੀਵਾਨੇ ਸਿੱਖ ਨੂੰ ਇਹ ਪਤਾ ਲੱਗਾ ਤਾਂ ਉਹ ਸੋਚਣ ਲੱਗਾ ਕਿ ਜਿਹੜਾ ਸ਼ਹਿਦ ਗੁਰੂ ਨੇ ਖਾਣਾ ਹੈ ਕਿਉਂ ਨਾ ਮੈਂ ਵੀ ਗੁਰੂ ਦਾ ਪਿਆਰ ਸਮਝ ਕੇ ਖਾ ਲਵਾਂ, ਤਾਂਕਿ ਮੇਰਾ ਬੇੜਾ ਵੀ ਪਾਰ ਹੋ ਜਾਵੇ। ਦੀਵਾਨੇ ਸਿੱਖ ਨੇ ਉਸ ਕੋਲੋਂ ਤਲੀ ਤੇ ਥੋੜਾ ਜਿਹਾ ਸ਼ਹਿਦ ਮੰਗਿਆ ਕਿ ਇਹੋ ਸ਼ਹਿਦ ਗੁਰੂ ਨੇ ਖਾਣਾ ਹੈ ਤੇ ਮੈਂ ਵੀ ਖਾ ਲੈਂਦਾ ਹਾਂ, ਤਾਂਕਿ ਮੇਰੀ ਵੀ ਰੀਝ ਪੂਰੀ ਹੋ ਜਾਵੇ। ਪਰ ਸ਼ਹਿਦ ਵਾਲਾ ਸਿੱਖ ਕੜਕ ਕੇ ਬੋਲਿਆ ਕਿ ਗੁਰੂ ਹਰਿਗੋਬਿੰਦ ਸਾਹਿਬ ਨੂੰ ਭੋਗ ਲੱਗਣ ਤੋਂ ਪਹਿਲਾਂ ਹੀ ਤੈਨੂੰ ਦੇ ਦੇਵਾਂ ! ਤਾਂ ਦੀਵਾਨੇ ਸਿੱਖ ਨੇ ਫਿਰ ਉਸ ਨੂੰ ਕਿਹਾ ਕਿ ਚੱਲ ਛਟਾਂਕੀ ਕੁ ਨਾ ਦੇ। ਐਵੇਂ ਉਂਗਲੀ ਸ਼ਹਿਦ ਵਿਚ ਲਬੇੜ ਕੇ ਮੇਰੀ ਤਲੀ ਤੇ ਲਗਾ ਦੇ। ਔਰ ਮੈਂ ਵੀ ਕਿਹੜਾ ਪੇਟ ਭਰਨਾ ਹੈ। ਇਹ ਤਾਂ ਮੇਰੇ ਮਨ ਦੀ ਸਿਰਫ ਰੀਝ ਹੈ। ਇਸ ਲਈ ਤੂੰ ਮੈਨੂੰ ਅਧੂਰਾ ਨਾ ਰੱਖ, ਮੈਨੂੰ ਨਿਰਾਸ਼ ਨਾ ਕਰ। ਸ਼ਹਿਦ ਵਾਲੇ ਸਿੱਖ ਨੇ ਫਿਰ ਜਵਾਬ ਦਿੱਤਾ ਕਿ ਜਿੰਨਾ ਚਿਰ ਇਹ ਸ਼ਹਿਦ ਗੁਰੂ ਨੂੰ ਭੋਗ ਨਹੀਂ ਲੱਗੇਗਾ, ਉਨਾ ਚਿਰ ਇਹ ਕਿਸੇ ਦੇ ਹੋਰ ਨਸੀਬ ਨਹੀਂ ਹੋਏਗਾ। ਫਿਰ ਦੀਵਾਨਾ-ਮਸਤਾਨਾ ਕਹਿਣ ਲੱਗਾ ਕਿ ਜੇਕਰ ਗੁਰੂ ਹਰਿਗੋਬਿੰਦ ਸਾਹਿਬ ਨੂੰ ਇਹ ਭੋਗ ਲੱਗ ਜਾਵੇ ਤਾਂ ਫਿਰ ਗੁਰੂ ਦੇਵੇਗਾ ਕੁਝ ! ਸ਼ਹਿਦ ਵਾਲਾ ਸਿੱਖ ਕਹਿਣ ਲੱਗਾ, ਕੀ ਪਤਾ ਕੁਝ ਦੇ ਹੀ