Back ArrowLogo
Info
Profile

ਦੇ। ਤਾਂ ਜਲਾਲ ਵਿੱਚ ਆ ਕੇ ਦੀਵਾਨਾ ਸਿੱਖ ਕਹਿਣ ਲੱਗਾ ਕਿ ਜੋ ਗੁਰੂ ਹਰਿਗੋਬਿੰਦ ਸਾਹਿਬ ਤੈਨੂੰ ਦੇਵੇਗਾ ਨਾ, ਗੁਰੂ ਨਾਨਕ ਦੀ ਕ੍ਰਿਪਾ ਨਾਲ ਉਹੋ ਤੇਰੀ ਝੋਲੀ ਵਿਚ ਪਾ ਦੇਵਾਂਗੇ। ਲੇਕਿਨ ਤੂੰ ਇਕ ਵੇਰਾਂ ਮੇਰੀ ਰੀਝ ਪੂਰੀ ਕਰ ਦੇ। ਕਿਉਂਕਿ ਜਿਹੜੀ ਗੱਦੀ ਨੂੰ ਤੂੰ ਸ਼ਹਿਦ ਭੇਟਾ ਕਰਨ ਚੱਲਿਆ ਹੈਂ ਮੈਂ ਵੀ ਉਹੋ ਗੱਦੀ ਦਾ ਕੂਕਰ ਹਾਂ। ਮੈਂ ਵੀ ਉਸੇ ਦੁਆਰੇ ਦਾ ਪੁਜਾਰੀ ਹਾਂ। ਇਸ ਲਈ ਤੂੰ ਮੈਨੂੰ ਨਿਰਾਸ਼ ਨਾ ਕਰ। ਲੇਕਿਨ ਸਿੱਖ ਨੇ ਗੱਲ ਨਾ ਮੰਨੀ ਤੇ ਉੱਥੋਂ ਚਲਾ ਗਿਆ। ਕਹਿੰਦੇ ਨੇ ਕਿ ਜਾ ਕੇ ਬਰਤਨ ਰੱਖਿਆ, ਕਪੜਾ ਉਤੋਂ ਖੋਲ੍ਹਿਆ ਤੇ ਢੱਕਣ ਲਾਹਿਆ। ਲੇਕਿਨ ਅੰਦਰੋਂ ਕੁਲਬੁਲ ਕੁਲਬੁਲ ਕਰਨ ਕੀੜੇ ਤੇ ਕਿੰਨੀ ਸਾਰੀ ਬਦਬੂ ਆਵੇ। ਇਹ ਵੇਖ ਕੇ ਗੁਰੂ ਜੀ ਕਹਿਣ ਲੱਗੇ, ਓਏ! ਕੀ ਲਿਆਇਆ ਹੈਂ ? ਕਹਿਣ ਲੱਗਾ, ਲਿਆਇਆਂ ਤੇ ਸ਼ਹਿਦ ਸੀ ਪਰ ਪਤਾ ਨਹੀਂ ਕੀ ਭਾਣਾ ਵਰਤ ਗਿਆ ਰਾਹ ਵਿਚ। ਗੁਰੂ ਨੇ ਕਿਹਾ, "ਕਿਸ ਦੇ ਵਾਸਤੇ ਲਿਆਇਆ ਹੈਂ ਸ਼ਹਿਦ ? ਤਾਂ ਕਹਿਣ ਲੱਗਾ ਹਜ਼ੂਰ ਤੁਹਾਡੇ ਵਾਸਤੇ ਹੀ ਲਿਆਇਆ ਹਾਂ ਚਿੱਟੀਆਂ ਮੱਖੀਆਂ ਦਾ ਸ਼ਹਿਦ! ਤਾਂ ਗਰੀਬ-ਨਿਵਾਜ਼ ਨੇ ਆਪਣੀਆਂ ਅੱਖੀਆਂ ਦੀਆਂ ਸਿੱਪੀਆਂ ਵਿਚੋਂ ਦੋ ਮੋਤੀ ਕੇਰ ਕੇ ਕਿਹਾ ਕਿ ਇਥੋਂ ਡੇਢ ਮੀਲ ਦੇ ਫਾਸਲੇ ਤੇ ਮੈਂ ਤੇਰੇ ਕੋਲੋਂ ਹੱਥ ਜੋੜ ਕੇ ਛਟਾਂਕੀ ਕੁ ਸ਼ਹਿਦ ਮੰਗਿਆ ਸੀ। ਮੈਂ ਹੱਥ ਜੋੜ ਕੇ ਤਰਲਾ ਵੀ ਲਿਆ ਸੀ ਕਿ ਉਂਗਲੀ ਕੁ ਲਬੇੜ ਕੇ ਸ਼ਹਿਦ ਮੇਰੀ ਤਲੀ ਤੇ ਲਗਾ ਦੇ। ਇਥੋਂ ਤੱਕ ਕਿ ਮੈਂ ਤੇਰੇ ਨਾਲ ਵਾਅਦਾ ਵੀ ਕੀਤਾ ਕਿ ਤੂੰ ਜੋ ਮੰਗੇਗਾ, ਤੈਨੂੰ ਉਹੀ ਮਿਲੇਗਾ । ਲੇਕਿਨ ਤੇਰਾ ਮਨ ਨਾ ਮੰਨਿਆ। ਇਸ ਲਈ ਜਦੋਂ ਮੈਂ ਮੰਗਦਾ ਸੀ ਉਦੋਂ ਤੂੰ ਨਹੀਂ ਦਿੱਤਾ ਤੇ ਹੁਣ ਇਹ ਮੇਰੇ ਕੰਮ ਦਾ ਨਹੀਂ ਰਿਹਾ। ਤਾਂ ਸਿੱਖ ਨੇ ਆਖਿਆ ਕਿ ਮਹਾਰਾਜ ਉਹ ਤੁਸੀਂ ਨਹੀਂ ਸੀ। ਉਹ ਤੇ ਕੋਈ ਦੀਵਾਨਾ-ਮਸਤਾਨਾ ਸਿੱਖ ਹੈ ਜਿਸ ਦਾ ਨਾਂ ਭਾਈ ਘੱਟੂ ਹੈ ਤੇ ਜਾਤ ਦਾ ਉਹ ਮੁਸਲਮਾਨ ਹੈ। ਐਵੇਂ ਆਵਾਰਾ ਹੀ ਉਹ ਫਿਰਦਾ ਰਹਿੰਦਾ ਹੈ। ਤਾਂ ਗਰੀਬ-ਨਿਵਾਜ਼ ਹੋਰ ਸ਼ਰਧਾ ਵਿਚ ਆ ਗਏ ਤੇ ਕਹਿਣ ਲੱਗੇ ਕਿ ਤੇਰੇ ਭਾਣੇ ਉਹ ਦੀਵਾਨਾ ਹੈ, ਤੇਰੇ ਭਾਣੇ ਉਹ ਮਸਤਾਨਾ ਹੈ, ਤੇਰੇ ਭਾਣੇ ਉਹ ਮੁਸਲਮਾਨ ਹੈ, ਪਰ ਮੇਰੇ ਵਾਸਤੇ ਉਹਦੇ ਤੇ ਮੇਰੇ ਵਿਚ ਕੋਈ ਫਰਕ ਹੈ ਨਹੀਂ। ਅਜੇ ਵੀ ਜੇ ਭੋਗ ਲਵਾਉਣਾ ਹੈ ਗੁਰੂ ਨੂੰ ਤਾਂ ਜਾਹ ਪਹਿਲਾਂ ਜਾ ਕੇ ਕਿਤੇ ਘੱਟੂ ਨੂੰ ਲੱਭ। ਔਰ ਜੇ ਉਹ ਸ਼ਹਿਦ ਖਾ ਲਵੇ ਤਾਂ ਸਮਝੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਭੋਗ ਲੱਗ ਗਿਆ। ਸਮਝੀਂ ਹਰਿਗੋਬਿੰਦ ਸਾਹਿਬ ਨੂੰ ਤੇਰਾ ਸ਼ਹਿਦ ਸਵੀਕਾਰ ਹੋ ਗਿਆ।

ਜਿਨ੍ਹਾਂ ਦੇ ਅੰਦਰ ਉਹ ਹਰਿ-ਰੱਸ ਹੈ, ਜਿਨ੍ਹਾਂ ਦੇ ਅੰਦਰ ਉਹ ਚੀਜ਼ ਦਮਕ ਮਾਰਦੀ ਹੈ ਤੇ ਜਿਨ੍ਹਾਂ ਦੇ ਅੰਦਰ ਉਹ ਚੀਜ਼ ਪ੍ਰਵੇਸ਼ ਕਰ ਗਈ ਹੈ ਤਾਂ ਫਿਰ ਮੇਰੇ ਵਿਚ ਤੇ ਗੁਰੂ ਕੇ ਪਿਆਰਿਆਂ ਵਿਚ ਕੋਈ ਫਰਕ ਨਹੀਂ ਰਹਿੰਦਾ। ਮੇਰਾ ਬਾਪੂ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਨ-

68 / 78
Previous
Next