"ਹਰਿ ਦਾਸਨ ਸਿਉ ਪ੍ਰੀਤਿ ਹੈ
ਹਰਿ ਦਾਸਨ ਕੋ ਮਿਤੁ ॥
ਹਰਿ ਦਾਸਨ ਕੈ ਵਸਿ ਹੈ
ਜਿਉ ਜੰਤੀ ਕੈ ਵਸਿ ਜੰਤੁ ॥
ਹਰਿ ਕੇ ਦਾਸ ਹਰਿ ਧਿਆਇਦੇ
ਕਰਿ ਪ੍ਰੀਤਮ ਸਿਉਂ ਨੇਹੁ॥"
(ਪੰਨਾ ੬੫੨)
ਇਸ ਤੋਂ ਭਾਵ ਹੈ ਕਿ ਪਿਆਰ ਨਾਲ ਜਿਹੜੇ ਸਿਮਰਦੇ ਨੇ, ਸ਼ਰਧਾ ਨਾਲ ਜਿਹੜੇ ਸਿਮਰਦੇ ਨੇ, ਤਾਂਕਿ ਇਕ ਨਾ ਇਕ ਦਿਨ ਉਹਨਾਂ ਤੇ ਗੁਰੂ ਦੀ ਰਹਿਮਤ ਹੋ ਈ ਜਾਣੀ ਹੈ। ਕਦੇ ਨਾ ਕਦੇ ਉਹਨਾਂ ਵਾਸਤੇ ਰਹਿਮਤ ਦਾ ਦਰਵਾਜ਼ਾ ਖੁਲ੍ਹ ਹੀ ਜਾਣਾ ਹੈ। ਇਸ ਲਈ ਜਿਹੜਾ ਗੁਰੂ ਕਾ ਸਿੱਖ ਇਹ ਸੋਚੇਗਾ ਕਿ ਮੈਂ ਇਸ ਦਰ ਤੋਂ ਕਦੇ ਪਾਸੇ ਨਹੀਂ ਹੋਣਾ, ਮੈਂ ਇਸ ਦਰ ਤੋਂ ਕਦੇ ਦੂਰ ਨਹੀਂ ਜਾਣਾ। ਫਿਰ ਇਕ ਨਾ ਇਕ ਦਿਨ ਉਸ ਨੂੰ ਗੁਰੂ ਵਲੋਂ ਸਾਰੇ ਪਦਾਰਥਾਂ ਦੀ ਬਖਸ਼ਿਸ਼ ਹੋ ਜਾਵੇਗੀ।
****