ਬਾਣੀ ਚੀਜ਼ ਕਿਆ ਹੈ ?
ਤੁਧੁ ਆਗੈ ਅਰਦਾਸਿ ਹਮਾਰੀ
ਜੀਉ ਪਿੰਡੁ ਸਭੁ ਤੇਰਾ ॥
ਕਹੁ ਨਾਨਕ ਸਭ ਤੇਰੀ ਵਡਿਆਈ
ਕੋਈ ਨਾਉ ਨ ਜਾਣੈ ਮੇਰਾ॥
(ਪੰਨਾ ੩੮੩)
"ਗਿ: ਮਾਨ ਸਿੰਘ ਜੀ ਝੌਰ" ਦਾ ਕਹਿਣਾ ਹੈ ਕਿ ਮੈਂ ਜਦੋਂ ਆਪਣੇ ਡੇਰੇ ਵਿੱਚ ਪੜ੍ਹਦਾ ਹੁੰਦਾ ਸੀ ਤਾਂ ਉਦੋਂ ਬੜੇ ਸੰਤ-ਮਹਾਤਮਾ ਇਕੱਤਰ ਹੁੰਦੇ ਸਨ। ਇਕ ਵੇਰਾਂ ਦਾ ਜ਼ਿਕਰ ਮੈਨੂੰ ਅਜੇ ਵੀ ਯਾਦ ਹੈ 'ਬਾਣੀ’ ਦੇ ਸਬੰਧ ਵਿਚ ਕਿ "ਬਾਣੀ ਚੀਜ਼ ਕਿਆ ਹੈ?"
‘ਤੇਜ ਭਰੀ’, ‘ਸ਼ਾਂਤ ਭਰੀ’
ਭਾਵ ਕਿ ਬਾਣੀ ਤੇਜ ਪ੍ਰਤਾਪ ਨਾਲ ਤੇ ਤੇਜ ਤਪ ਨਾਲ ਭਰੀ ਹੋਈ ਹੈ। ਜਿਥੇ ਰੌਸ਼ਨੀ ਦੇ ਬਲ ਨਾਲ ਭਰੀ ਹੋਈ ਹੈ ਬਾਣੀ, ਉਥੇ ਇਹ ਬਾਣੀ ਸ਼ਾਂਤੀ ਨਾਲ ਵੀ ਭਰਪੂਰ ਹੈ।
"ਸਾਹਿਬ ਨਾਨਕ ਨਿਰੰਕਾਰੀ" ਜਿਨ੍ਹਾਂ ਨੇ ਭੁੱਲੇ ਹੋਏ ਸੰਸਾਰ ਨੂੰ ਬਾਣੀ ਦਾ ਤੇ ਸੱਚ ਦਾ ਹੋਕਾ ਦਿੱਤਾ ਹੈ। ਉਹ ਗਰੀਬ-ਨਿਵਾਜ਼ ਨੂੰ ਭੂਤਨਾ, ਬੇਤਾਲਾ ਤੇ ਕੁਰਾਹੀਆ ਆਖਦੇ ਨੇ। ਪਰ ਸਾਹਿਬ ਨੂੰ ਇਹਨਾਂ ਤੇ ਗੁੱਸਾ ਨਹੀਂ ਆਇਆ।
ਬਾਣੀ ਸ਼ਾਂਤੀ ਨਾਲ ਭਰਪੂਰ ਹੈ, ਕਿਉਂਕਿ ਬਾਣੀ ਨੂੰ ਲਿਆਉਣ ਵਾਲਾ ਸ਼ਾਂਤੀ ਨਾਲ ਭਰਪੂਰ ਹੈ। ਬਾਬਾ ਅਮਰਦੇਵ ਜੀ ਦੇ ਦਰਬਾਰ ਵਿੱਚ ਇਕ ਫਕੀਰ ਆਉਂਦਾ ਹੁੰਦਾ ਸੀ ਤੇ ਉਹ ਇਨ੍ਹਾਂ ਅੱਖਰਾਂ ਨਾਲ ਹੀ ਬੁਲਾਉਂਦਾ ਸੀ, "ਓਏ ਅਮਰੂ ਕੁਝ ਦੇਹ!" ਕਦੇ ਇਹ ਨਹੀਂ ਸੀ ਆਖਦਾ ਕਿ ਹੇ ਅਮਰਦੇਵ ਸੱਚੇ ਪਾਤਸ਼ਾਹ ਜੀ ਕੁਝ ਭੇਜੋ। ਤੇ ਗਰੀਬ ਨਿਵਾਜ਼ ਉਸਦੇ ਇਹ ਕੌੜੇ, ਫਿੱਕੇ ਬਚਨ ਸੁਣ ਕੇ ਗੁੱਸਾ ਨਹੀਂ ਸੀ ਕਰਦੇ, ਬਲਕਿ ਥੋੜ੍ਹਾ ਜਿਹਾ ਆਟਾ ਤੇ ਦੋ ਪੈਸੇ ਰੋਜ਼ ਦਿੰਦੇ ਸਨ। ਇਕ ਦਿਨ ਉਥੇ ਕਿਸੇ ਸਿੱਖ ਨੇ ਦੋ ਸੋਨੇ ਦੇ ਕੜੇ ਆ ਕੇ ਭੇਟ ਕੀਤੇ ਤੇ ਉਹਨਾਂ ਨੇ ਉਹ ਦੋਨੋਂ ਕੜੇ ਭਾਈ ਜੇਠੇ ਜੀ ਨੂੰ ਦੇ ਦਿੱਤੇ। ਉਹ ਫਕੀਰ ਫਿਰ ਆ ਗਿਆ ਤੇ ਕਹਿਣ ਲੱਗ ਪਿਆ, "ਓਏ ਅਮਰੂ! ਕੁਝ ਭੇਜ।" ਤਾਂ ਭਾਈ ਜੇਠਾ ਜੀ ਨੇ ਉਸ ਮੁਸਲਮਾਨ ਫਕੀਰ ਨੂੰ ਇਕ ਸੋਨੇ ਦਾ ਕੜਾ ਦੇ ਦਿੱਤਾ ਤੇ ਨਾਲੇ ਇਹ