ਵੀ ਕਿਹਾ ਕਿ ਤੂੰ ਮੇਰੇ ਸਾਹਿਬ ਨੂੰ ਹਲਕੇ ਬਚਨਾਂ ਨਾਲ ਨਾ ਬੁਲਾ। ਮੇਰੇ ਸਾਹਿਬ ਨੂੰ ਨੀਵੇਂ ਬਚਨਾਂ ਨਾਲ ਨਾ ਬੁਲਾ। ਉਹ ਕੜਾ ਲੈ ਕੇ ਚਲਾ ਗਿਆ ਤੇ ਚਾਰ-ਪੰਜ ਦਿਨ ਨਾ ਆਇਆ। ਫਿਰ ਆ ਗਿਆ ਕੁਝ ਦਿਨਾਂ ਬਾਅਦ ਤੇ ਆ ਕੇ ਉਸੇ ਤਰ੍ਹਾਂ ਹੀ ਬੋਲਿਆ ਕਿ "ਓਏ ਅਮਰੂ ! ਕੁਝ ਭੇਜ ।" ਇਹ ਸਭ ਫਿਰ ਸੁਣ ਕੇ ਜੇਠੇ ਦਾ ਮਨ ਬਣ ਗਿਆ ਕਿ ਇਹ ਦੂਜਾ ਕੜਾ ਵੀ ਇਸਨੂੰ ਦੇ ਦੇਵਾਂ। ਇਹ ਵੇਖ ਕੇ ਗਰੀਬ ਨਿਵਾਜ਼ ਕਹਿਣ ਲੱਗੇ, ਜੇਠਿਆ ਭਾਵੇਂ ਕੜਾ ਤੂੰ ਇਸ ਨੂੰ ਦੇ ਦੇਵੇਂ, ਪਰ ਜਿਹੜੀ ਗੱਲੋਂ ਤੂੰ ਇਸ ਨੂੰ ਹਟਾਉਣਾ ਚਾਹੁੰਦਾ ਹੈ ਨਾ, ਇਸ ਨੇ ਹੱਟਣਾ ਨਹੀਂ। ਕਿਉਂਕਿ ਇਹ ਤਾਂ ਸਾਡੀ ਪ੍ਰੀਖਿਆ ਲੈ ਰਿਹਾ ਹੈ, ਇਹ ਤਾਂ ਸਾਨੂੰ ਤੱਕੜੀ ਵਿੱਚ ਪਾ ਕੇ ਤੋਲ ਰਿਹਾ ਹੈ। ਇਹ ਤਾਂ ਸਾਨੂੰ ਸੱਚ ਝੂਠ ਦੀ ਕਸਵੱਟੀ ਤੇ ਤੋਲ ਰਿਹਾ ਹੈ। ਇਸ ਲਈ ਤੂੰ ਇਹ ਅਰਦਾਸ ਕਰ ਕਿ ਇਸ ਦੇ ਰੁੱਖੇ ਬਚਨ ਸੁਣ ਕੇ ਕਿਤੇ ਸਾਨੂੰ ਕ੍ਰੋਧ ਨਾ ਆ ਜਾਵੇ। ਕਿਉਂਕਿ ਇਹ ਬਾਣੀ ਤੇਜ ਭਰੀ ਤੇ ਸ਼ਾਂਤ ਭਰੀ ਹੈ। ਇਹ ਬਾਣੀ ਬਾਈ ਗੁਣਾਂ ਨਾਲ ਭਰਪੂਰ ਹੈ। ਇਹ ਬਾਣੀ ਹਰ ਤਰੀਕੇ ਨਾਲ, ਹਰ ਭਾਂਤੀ ਨਾਲ ਵਡਿਆਈਆਂ ਨਾਲ, ਖੂਬੀਆਂ ਨਾਲ, ਚੰਗਿਆਈਆਂ ਨਾਲ ਭਰੀ ਹੋਈ ਹੈ। ਔਰ ਇਹ ਬਾਣੀ ਦੇਵਤਿਆਂ ਦੇ ਸਮਾਜ ਦੀ ਬਾਣੀ ਹੈ, ਮਹਾਂਪੁਰਖਾਂ ਦੇ ਸਮਾਜ ਦੀ ਬਾਣੀ ਹੈ।
ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਹੀ ਪੰਨੇ ਕਿਉਂ ਨਾ ਪੜ੍ਹਦੇ ਜਾਉ। ਸਿਵਾਏ ਗੁਰੂ ਦੀ ਉਪਮਾਂ ਤੋਂ ਹੋਰ ਤੁਹਾਨੂੰ ਕੋਈ ਵਸਤੂ ਨਜ਼ਰ ਨਹੀਂ ਆਉਣੀ।
"ਇਛਾ ਪੂਰਕੁ ਸਰਬ ਸੁਖਦਾਤਾ"
(ਪੰਨਾ ੬੬੬)
"ਹਲਤਿ ਪਲਤਿ ਮੁਖ ਊਜਲ ਹੋਈ ਹੈ
ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ॥"
(ਪੰਨਾ ੬੭੦)
ਜਿਥੇ ਵਾਹਿਗੁਰੂ ਜੀ ਦਾ ਸਿਮਰਨ ਹੋਇਆ, ਉਥੇ ਕਿਸੇ ਪ੍ਰਕਾਰ ਦਾ ਧੋਖਾ, ਫਰੇਬ, ਝੂਠ ਨਹੀਂ ਰਹਿਣਾ।
ਵਡਭਾਗੀ ਹਰਿ ਜਪਨਾ।।
“ਜਨ ਨਾਨਕ ਕਉ ਗੁਰਿ ਇਹ ਮਤਿ ਦੀਨੀ”
(ਪੰਨਾ ੬੭੦)
"ਗੁਰੂ ਗ੍ਰੰਥ ਸਾਹਿਬ ਜੀ" ਦਾ ਤੁਸੀਂ ਕੋਈ ਸ਼ਬਦ ਪੜ੍ਹ ਲਵੋ, ਉਸ ਵਿਚ ਵਾਹਿਗੁਰੂ ਦਾ ਨਾਮ ਕਿਤੇ ਨਾ ਕਿਤੇ ਜ਼ਰੂਰ ਆਵੇਗਾ। ਇਹ ਬਾਣੀ ਵਿਚ ਚੰਗੀ ਮਰਿਯਾਦਾ ਭਰੀ ਹੋਈ ਹੈ। ਲੋਕੀਂ ਆਪਣੀ ਮੱਤ ਅਨੁਸਾਰ ਗੁਰਬਾਣੀ ਦੇ ਅਰਥ ਉਲਟੇ-ਪੁਲਟ ਕਰਦੇ ਰਹਿੰਦੇ ਨੇ। ਉਹ ਆਪਣੀ ਮੱਤ ਭਾਵੇਂ ਇਸ ਵਿਚ ਦਾਖਿਲ ਕਰਨ, ਪਰ ਇਹ ਤਾਂ ਹਰ ਪ੍ਰਕਾਰ ਨਾਲ ਅਛਾਈਆਂ ਨਾਲ ਭਰੀ ਹੋਈ ਹੈ। ਇਸ ਵਿਚ ਖੂਬੀਆਂ ਹੀ ਖੂਬੀਆਂ ਹਨ। ਕਿਉਂਕਿ