ਵੱਡੇ ਪਿਆਰ ਨਾਲ, ਸ਼ੁੱਧ ਪਿਆਰ ਨਾਲ ਇਹ ਬਾਣੀ ਭਰੀ ਹੋਈ ਹੈ। ਇੰਨਾ ਪ੍ਰੇਮ ਡੁਲ੍ਹ-ਡੁਲ੍ਹ ਪੈਂਦਾ ਹੈ ਕਿ ਤੁਸੀਂ ਕੋਈ ਬਚਨ ਵੀ ਸਤਿਗੁਰਾਂ ਦਾ ਪੜ੍ਹੋ, ਬਦੋ-ਬਦੀ ਸਿਰ ਹਿੱਲ ਹੀ ਪੈਂਦਾ ਹੈ। ਔਰ ਜਦੋਂ ਤੁਸੀਂ ਪਾਠ ਦੀ ਸਮਾਪਤੀ ਦੇ ਬਾਅਦ ਨੌਵੇਂ ਬਾਪੂ ਦੇ ਸਲੋਕ ਸੁਣਨ ਲਈ ਆਉਂਦੇ ਹੋ ਤਾਂ ਕਿੰਨਾ ਵੈਰਾਗ ਹੈ ਉਸ ਵਿਚ!
ਅੰਮ੍ਰਿਤ ਸੁ ਸੁਆਦ ਭਰੀ
ਭਾਵ ਕਿ ਇਹ ਬਾਣੀ ਅੰਮ੍ਰਿਤ ਵਰਗੇ ਸੁਆਦ ਨਾਲ ਭਰੀ ਹੋਈ ਹੈ। ਔਰ ਜਿਹੜਾ ਉਸ ਬਾਣੀ ਵਿਚ ਜੁੜ ਜਾਏ, ਜਿਹੜਾ ਉਸ ਬਾਣੀ ਨੂੰ ਅੰਦਰ ਵਸਾ ਲਏ। ਫਿਰ ਉਹ ਬਾਣੀ ਲੋਕ ਪਰਲੋਕ ਵਿਚ ਉਸ ਦਾ ਸਾਥ ਦਿੰਦੀ ਹੈ। ਕਿਉਂਕਿ ਇਹ ਬਾਣੀ ਤੇਜ ਰੌਸ਼ਨੀ ਨਾਲ ਭਰੀ ਹੋਈ ਹੈ। ਔਰ ਜਿਨ੍ਹਾਂ ਨੇ ਇਸ ਬਾਣੀ ਦਾ ਕਠਿਨ ਪਾਠ ਕੀਤਾ ਹੈ, ਜਿਨ੍ਹਾਂ ਨੇ ਇਸ ਬਾਣੀ ਨਾਲ ਆਪਣਾ ਮਨ ਜੋੜਿਆ ਹੈ, ਉਹ ਚਰਖੜੀਆਂ ਤੇ ਫਿਰ ਚੜ੍ਹ ਗਏ ਨੇ, ਆਰਿਆਂ ਨਾਲ ਚੀਰੇ ਗਏ ਨੇ, ਰੂੰ ਵਿੱਚ ਪਾ ਕੇ ਸਾੜੇ ਗਏ ਨੇ। ਲੇਕਿਨ ਉਹਨਾਂ ਦੀ ਜ਼ਬਾਨੋਂ 'ਹਾਇ’ ਨਹੀਂ ਨਿਕਲੀ।
ਇਹ ਕੁਝ ਅਲੱਗ ਤਰ੍ਹਾਂ ਦੀ ਹੈ ਬਾਣੀ, ਜਿਸ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਔਰ ਇਹ ਬਾਣੀ ਸਾਨੂੰ 'ਪਕੜ’ ਵੀ ਸਿਖਾਉਂਦੀ ਹੈ। ਤੇ ਜਿਹੜੇ ਖੋਟੇ ਪਾਪ ਨੇ ਨਾ, ਦਿਖਾਵੇ ਦੇ ਪਾਪ ਨੇ ਨਾ, ਉਸ ਨੂੰ ਖਤਮ ਕਰ ਦੇਣ ਵਾਲੀ ਹੈ।
"ਰਾਗ ਭਰੀ, ਜੋਗ ਭਰੀ, ਭਾਗ ਭਰੀ, ਭੋਗ ਭਰੀ।"
ਭਾਵ ਕਿ ਇਹ ਬਾਣੀ ਕੀਰਤਨ ਨਾਲ ਵੀ ਭਰੀ ਹੋਈ ਹੈ। ਇਹ ਬਾਣੀ ਚੰਗਿਆਂ, ਭਾਗਾਂ ਨਾਲ ਵੀ ਭਰੀ ਹੋਈ ਹੈ ਤੇ ਇਹ ਬਾਣੀ ਪੁੰਨ ਦਾ ਰੂਪ ਹੈ, ਪੁੰਨ ਦੀ ਸੂਰਤ ਹੈ।
"ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ॥"
(ਪੰਨਾ ੯੨੦)
ਇਕ ਹੁੰਦਾ ਹੈ “ਉਪਮਾਨ” ਤੇ ਇਕ ਹੁੰਦਾ ਹੈ। "ਉਪਮੋਹ”।
ਉਪਮਾਨ ਤੇ ਉਪਮੋਹ ਦਾ ਜਿੰਨਾ ਚਿਰ ਗਿਆਨ ਨਾ ਹੋਵੇ, ਉਨਾ ਚਿਰ ਬਾਣੀ ਦੀ ਵਿਆਖਿਆ ਕਰਨੀ ਬੜੀ ਕਠਿਨ ਹੈ।
'ਉਪਮੋਹ':- ਜਿਸ ਚੀਜ਼ ਦੀ ਮਿਸਾਲ ਦੇਣੀ ਹੋਵੇ ਨਾ ਉਹ ਉਪਮੋਹ ਹੈ।
(੨) ਉਪਮਾਨ:- ਔਰ ਜਿਸ ਦੇ ਨਾਲ ਮਿਸਾਲ ਦੇਣੀ ਹੋਵੇ, ਉਹ ਉਪਮਾਨ ਹੈ।
ਜਿਵੇਂ ਕਿ ਸਾਡੀ ਲਾਲਟੇਨ ਦੀ ਰੋਸ਼ਨੀ ਇਉਂ ਹੈ ਜਿਵੇਂ ਗੈਸ ਹੈ। ਭਾਵ ਕਿ ਲਾਲਟੇਨ ਹੋ ਗਈ "ਉਪਮੋਹ” ਤੇ ਗੈਸ ਹੋ ਗਿਆ 'ਉਪਮਾਨ’। ਕਈ ਵੇਰਾਂ ਉਪਮਾਨ ਤੇ ਉਪਮੋਹ ਦਾ ਗਿਆਨ ਨਾ ਹੋਵੇ ਨਾ ਤੇ ਆਪਣੇ ਧਰਮ ਦੀ ਫਿਰ ਬੇਇੱਜ਼ਤੀ ਹੋ ਜਾਂਦੀ ਹੈ, ਆਪਣੇ ਪੱਖ ਦੀ, ਆਪਣੇ ਸਿਧਾਂਤਾਂ ਦੀ ਵੀ ਬੇਇੱਜ਼ਤੀ ਹੋ ਜਾਂਦੀ ਹੈ। ਔਰ ਉਸ ਨੂੰ ਆਦਰ ਦੇ ਬਦਲੇ