Back ArrowLogo
Info
Profile

ਨਿਰਾਦਰ ਮਿਲਦਾ ਹੈ।

"ਸੰਤ ਗੁਰਦਿੱਤ ਸਿੰਘ” ਸਾਹਿਬ ਜੀ ਇਕ ਗੱਲ ਕਹਿੰਦੇ ਨੇ ਕਿ ਮੈਂ ਇਹ ਗੱਲ ਕਿਸ ਤਰ੍ਹਾਂ ਕਹਿ ਦੇਵਾਂ ਕਿ "ਗੁਰੂ ਗੋਬਿੰਦ ਸਿੰਘ ਸਾਹਿਬ” ਦਾ ਮੁਖੜਾ ਚੰਦਰਮਾ ਵਰਗਾ ਹੈ। ਉਹ ਕਲੰਕਿਤ, ਤੇ ਗੁਰੂ ਦੇ ਮੁੱਖ ਤੇ ਤਾਂ ਕੋਈ ਕਲੰਕ ਹੈ ਹੀ ਨਹੀਂ। ਫਿਰ ਮੈਂ ਕਿਸ ਤਰ੍ਹਾਂ ਪ੍ਰਮਾਣ ਦੇ ਦੇਵਾਂ। ਕਹਿੰਦੇ ਮੈਨੂੰ ਸੰਸਾਰ ਵਿਚ ਕੋਈ ਵੀ ਅਜਿਹੀ ਵਸਤੂ ਨਜ਼ਰ ਨਹੀਂ ਆਉਂਦੀ ਕਿ ਮੈਂ ਕਹਿ ਸਕਾਂ ਕਿ ਮੇਰੇ ਗੁਰੂ ਇਸ ਤਰ੍ਹਾਂ ਦੇ ਹਨ। ਕਿਉਂਕਿ ਗੁਰੂ ਲਾਸਾਨੀ।

ਇਕ ਸ੍ਰੀਮਾਨ ਗਿ: ਸਰੋਵਰ ਸਿੰਘ ਸਾਹਿਬ ਹੁੰਦੇ ਸਨ। ਉਹ ਅੱਖਾਂ ਤੋਂ ਹੀਣੇ ਸਨ ਤੇ ਸਰੀਰ ਪਤਲਾ ਜਿਹਾ ਸੀ। ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨੀ ਸਨ। ਸ੍ਰੀ ਅਕਾਲ ਤਖਤ ਸਾਹਿਬ ਤੇ ਇਕ ਨਿਰਮਲਾ ਜਿਹਾ ਸੰਤ ਆਇਆ ਤੇ ਕਥਾ ਵਾਸਤੇ ਸਮਾਂ ਮੰਗਿਆ, ਉਸ ਨੇ ਕਥਾ ਵਿਚ ਇਹ ਗੱਲ ਕਹੀ ਕਿ ਇਹ-

"ਹਿੰਦੂ ਸਾਲਾਹੀ ਸਲਾਹਨਿ”

(ਪੰਨਾ ੪੬੫)

ਭਾਵ ਕਿ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ ਜਿਹੜਾ ਹਿੰਦੂ ਨੇ ਇਹ ਸਲਾਹੁਣ ਦੇ ਯੋਗ ਨੇ। ਇਸ ਲਈ ਇਹਨਾਂ ਦੀ ਉਪਮਾ ਕਰਨੀ ਚਾਹੀਦੀ ਹੈ। ਉਥੇ ਕਈ ਸੰਤ ਬੈਠੇ ਸਨ, ਲੇਕਿਨ ਕੋਈ ਕੁਝ ਵੀ ਨਹੀਂ ਬੋਲਿਆ। ਪਰ ਗਿ: ਸਰੋਵਰ ਸਿੰਘ ਸਾਹਿਬ ਜੀ ਉੱਠ ਪਏ ਤੇ ਕਹਿਣ ਲੱਗੇ, ਓਏ ਨਿਰਮਲੇ ! ਐਵੇਂ ਸੰਸਕ੍ਰਿਤ ਦੇ ਚਾਰ ਅੱਖਰ ਪੜ੍ਹ ਕੇ ਆ ਗਿਆ ਹੈਂ ਇਥੇ। ਆਉਂਦੀ ਹੋਵੇਗੀ ਤੈਨੂੰ ਸੰਸਕ੍ਰਿਤ, ਜਾ, ਜਾ ਕੇ ਹਰਦੁਆਰ ਕਥਾ ਕਰ। ਕਿਉਂਕਿ ਤੈਨੂੰ ਗੁਰੂ ਗ੍ਰੰਥ ਸਾਹਿਬ ਨਹੀਂ ਆਉਂਦਾ। ਇਸ ਤਰ੍ਹਾਂ ਦੇ ਸੰਤ ਸਾਡੀਆਂ ਅੱਖਾਂ ਤੋਂ ਅਲੋਪ ਹੋ ਗਏ ਨੇ ਔਰ ਅਸੀਂ ਕਦੇ ਉਹਨਾਂ ਨੂੰ ਯਾਦ ਵੀ ਨਹੀਂ ਕੀਤਾ।

ਗਿ: ਸਰੋਵਰ ਸਿੰਘ ਸਾਹਿਬ ਜੀ ਦੱਸਦੇ ਹਨ ਕਿ ਚੰਦਰਮਾ ਵਿੱਚ ਪੰਜ ਔਗੁਣ ਨੇ। ਫਿਰ ਸਰੋਤਿਆਂ ਪੁੱਛਣਾ ਕੀਤਾ ਕਿ ਕਿਹੜੇ ਕਿਹੜੇ ਪੰਜ ਔਗੁਣ ਨੇ ?

(੧) ਉਹਨਾਂ ਕਿਹਾ ਕਿ ਚੰਦਰਮਾ ਪੰਦਰਾਂ ਦਿਨ ਘਟਦਾ ਰਹਿੰਦਾ ਹੈ ਤੇ ਪੰਦਰਾਂ ਦਿਨ ਵਧਦਾ ਰਹਿੰਦਾ ਹੈ। ਭਾਵ ਕਿ ਜੰਮਣ-ਮਰਨ ਦੇ ਗੇੜ ਵਿਚ ਉਹ ਚੱਕਰ ਕੱਟਦਾ ਰਹਿੰਦਾ ਹੈ। ਲੇਕਿਨ ਗੁਰੂ ਕੇ ਚਰਨ ਨੇ ਉਹ ਜੰਮਣ ਮਰਨ ਦੇ ਗੇੜ ਵਿਚ ਨਹੀਂ ਰਹਿੰਦੇ ਹਨ। ਉਹ ਨਾ ਘਟਦੇ ਹਨ ਤੇ ਨਾ ਹੀ ਵਧਦੇ ਹਨ।

(੨) ਫਿਰ ਚੰਦਰਮਾ ਵਿਚ ਦੂਜਾ ਔਗੁਣ ਇਹ ਹੈ ਕਿ ਉਸ ਵਿਚ ਕਾਲਾ ਦਾਗ ਹੈ ਤੇ ਗੁਰੂ ਦੇ ਚਰਨਾਂ ਵਿਚ ਕਿਸੇ ਵੀ ਪ੍ਰਕਾਰ ਦਾ ਦਾਗ ਨਹੀਂ ਹੈ।

(੩) ਚੰਦਰਮਾ ਵਿਚ ਤੀਸਰਾ ਔਗੁਣ ਇਹ ਹੈ ਕਿ ਉਸ ਨੇ ਗੌਤਮ ਦੀ ਇਸਤਰੀ ਅਹੱਲਿਆ ਦਾ ਜਪ, ਤਪ ਨਸ਼ਟ ਕਰਨ ਵਾਸਤੇ ਇਕ ਕਾਮੀ ਪੁਰਸ਼ ਦੀ

73 / 78
Previous
Next