ਇਮਦਾਦ ਕੀਤੀ। ਇੰਦਰ ਵਰਗੇ ਦੀ ਮਦਦ ਕੀਤੀ। ਔਰ ਗੁਰੂ ਕੇ ਚਰਨ ਕਾਮੀ ਪੁਰਸ਼ਾਂ ਦੀ ਇਮਦਾਦ ਨਹੀਂ ਕਰਦੇ।
(੪) ਚੰਦਰਮਾ ਵਿਚ ਚੌਥਾ ਔਗੁਣ ਇਹ ਹੈ ਕਿ ਚਕੋਰ ਉਸ ਨੂੰ ਸਮਾਧੀ ਲਾ ਕੇ ਵੇਖਦਾ ਹੈ। ਔਰ ਜਿਉਂ-ਜਿਉਂ ਚੰਦਰਮਾ ਉਤਾਂਹ ਨੂੰ ਜਾਂਦਾ ਜਾਏ ਨਾ ਤੇ ਚਕੋਰ ਵੀ ਆਪਣੀ ਗਰਦਨ ਤਿਉਂ-ਤਿਉਂ ਅਗਾਂਹ ਕਰੀ ਜਾਂਦਾ ਹੈ। ਅਗਾਂਹ ਕਰਦਾ-ਕਰਦਾ ਉਹ ਡਿੱਗ ਪੈਂਦਾ ਹੈ ਤੇ ਇਸ ਗੱਲ ਦਾ ਚੰਦਰਮਾ ਨੂੰ ਪਤਾ ਹੀ ਨਹੀਂ ਹੈ ਕਿ ਚਕੋਰ ਮੇਰੇ ਨਾਲ ਇੰਨੀ ਪ੍ਰੀਤ ਕਰਦਾ ਹੈ। ਲੇਕਿਨ ਗੁਰੂ ਕੇ ਚਰਨਾਂ ਵਿਚ ਇਹ ਔਗੁਣ ਨਹੀਂ ਹੈ ਕਿ ਸਿੱਖ ਗੁਰੂ ਦੇ ਨਾਲ ਪ੍ਰੀਤ ਕਰੇ ਤੇ ਗੁਰੂ ਕੇ ਚਰਨ ਉਸ ਦੀ ਜਾਨ ਹੀ ਲੈ ਲੈਣ। ਸਗੋਂ ਗੁਰੂ ਕੇ ਚਰਨ ਤਾਂ ਇੰਨੇ ਗਿਆਨੀ ਨੇ:
"ਚਰਨ-ਸਰਨ ਗੁਰੂ ਏਕ ਪੈਂਡਾ ਜਾਇ ਚੱਲ”
(੫) ਔਰ ਕਈਆਂ ਨੇ ਤਾਂ 'ਗੁਰੂ ਕੇ ਚਰਨਾਂ ਦੀ ਮਿਸਾਲ ਸੂਰਜ ਨਾਲ ਦਿੱਤੀ ਹੈ। ਲੇਕਿਨ ਗਿਆਨੀ ਜੀ ਕਹਿੰਦੇ ਨੇ ਸੂਰਜ ਚਾਨਣਾ ਤਾਂ ਜ਼ਰੂਰ ਕਰਦਾ ਹੈ ਲੇਕਿਨ ਕੱਲਰੀ ਜ਼ਮੀਨ ਤੇ ਕਿਤੇ ਜਾ ਕੇ ਵੇਖਿਓ ਸੂਰਜ ਦੀ ਤਪਸ਼ ਨਾਲ ਕਈ ਜੀਵ ਤਾਂ ਪਿਆਸੇ ਹੀ ਮਰ ਜਾਂਦੇ ਨੇ। ਕਈ ਪਰਿੰਦੇ ਤੇ ਪਿਆਸੇ ਹੀ ਮਰ ਜਾਂਦੇ ਨੇ। ਔਰ ਗੁਰੂ ਕੇ ਚਰਨਾਂ ਵਿਚ ਇਹ ਔਗੁਣ ਨਹੀਂ ਕਿ ਇਸ ਦੇ ਤੇਜ ਨਾਲ, ਇਸ ਦੇ ਪ੍ਰਕਾਸ਼ ਨਾਲ ਲੋਕ ਪਿਆਸੇ ਹੀ ਮਰ ਜਾਣ।
ਇਸ ਲਈ ਤੁਸੀਂ ਗੁਰੂ ਕੇ ਚਰਨਾਂ ਨੂੰ ਪਹਿਲਾਂ ਸਮਝਣ ਦੀ ਕੋਸ਼ਿਸ਼ ਕਰੋ। ਉਪਮਾਨ ਤੇ ਉਪਮੋਹ ਨੂੰ ਪਹਿਲਾਂ ਸਮਝਣ ਦੀ ਕੋਸ਼ਿਸ਼ ਕਰੋ।
"ਪ੍ਰੇਮ ਕੋ ਪ੍ਰਭਾਵ ਹੈ"
ਤੁਸੀਂ ਅਗਰ ਮੇਰੇ ਨਾਲ ਪ੍ਰੇਮ ਕਰੋ ਜਾਂ ਮੈਂ ਤੁਹਾਡੇ ਨਾਲ ਪ੍ਰੇਮ ਕਰਾਂ। ਇਸ ਦਾ ਕੁਝ ਪ੍ਰਭਾਵ ਤੁਹਾਡੇ ਤੇ ਪੈਣਾ ਹੈ ਤੇ ਤੁਹਾਡੇ 'ਪ੍ਰੇਮ' ਦਾ ਪ੍ਰਭਾਵ ਮੇਰੇ ਤੇ ਪੈਣਾ ਹੈ। ਲੇਕਿਨ ਪਹਿਲਾਂ ਦੇਖੋ ਕਿ ਪ੍ਰਭਾਵ ਪੈਂਦਾ ਕਿਸ ਤਰ੍ਹਾਂ ਦਾ ਹੈ?
'ਮਿਸ਼ਰੀ’ ਦੇ ਖਾਧਿਆਂ ਜਿਸ ਤਰ੍ਹਾਂ ਮਨ ਤੇ ਪ੍ਰਭਾਵ ਪੈਂਦਾ ਹੈ ਉਸੇ ਤਰ੍ਹਾਂ ਪ੍ਰੇਮ ਦਾ ਪ੍ਰਭਾਵ ਤੁਹਾਡੇ ਮੇਰੇ ਵਿੱਚ ਪੈਂਦਾ ਹੈ। ਔਰ 'ਮਿਸ਼ਰੀ' ਦਾ ਪ੍ਰਭਾਵ ਕਿਸ ਤਰ੍ਹਾਂ ਦਾ ਪੈਂਦਾ ਹੈ ? ਜਿਸ ਤਰ੍ਹਾਂ 'ਸ਼ਹਿਦ' ਨੂੰ ਜ਼ਬਾਨ ਤੇ ਰਖੀਏ ਨਾ, ਉਸ ਦਾ ਪ੍ਰਭਾਵ ਜੋ ਦਿਲ ਤੇ ਪੈਂਦਾ ਹੈ, ਉਸੇ ਤਰ੍ਹਾਂ ਦਾ ਮਿਸ਼ਰੀ ਦਾ ਪ੍ਰਭਾਵ ਪੈਂਦਾ ਹੈ। ਫਿਰ ਸ਼ਹਿਦ ਦਾ ਪ੍ਰਭਾਵ ਕਿਸ ਤਰ੍ਹਾਂ ਪੈਂਦਾ ਹੈ? ਜਿਸ ਤਰ੍ਹਾਂ ਪ੍ਰਮਾਣਾਂ ਦੇ ਹਿਸਾਬ ਨਾਲ, ਸਿਧਾਂਤਾਂ ਦੇ ਹਿਸਾਬ ਨਾਲ ਕੋਈ ਸੁੰਦਰ 'ਕਵਿਤਾ' ਰਚੀ ਜਾਂਦੀ ਹੈ। ਇਸ ਤਰ੍ਹਾਂ ਦਾ ਸ਼ਹਿਦ ਦਾ ਪ੍ਰਭਾਵ ਹੁੰਦਾ ਹੈ। ਭਾਵ ਕਿ ਕਵਿਤਾ ਕਿੰਨੀ ਕੁ ਮਿੱਠੀ ਹੋਵੇਗੀ। ਉਸ ਦੇ ਅਰਥ ਨਾ ਵੀ ਆਉਂਦੇ ਹੋਣ ਤਾਂ ਵੀ ਉਹ