ਚੰਗੀ ਲਗਦੀ ਹੈ। ਜਿਸ ਤਰ੍ਹਾਂ ਅੰਮ੍ਰਿਤ ਮਿੱਠਾ ਲੱਗਦਾ ਹੈ, ਜਿਸ ਤਰ੍ਹਾਂ ਅੰਮ੍ਰਿਤ ਦਾ ਮਨ ਤੇ ਪ੍ਰਭਾਵ ਪੈਂਦਾ ਹੈ, ਉਸੇ ਤਰ੍ਹਾਂ ਕਵਿਤਾ ਦਾ ਵੀ ਮਨ ਤੇ ਪ੍ਰਭਾਵ ਪੈਂਦਾ ਹੈ।
ਕੈਸੇ ਹੈ ਪ੍ਯੂਖ ਪਿਆਰੋ
ਭਾਵ ਕਿ ਅੰਮ੍ਰਿਤ ਕਿਹੋ ਜਿਹਾ ਮੰਨਿਆ ਗਿਆ ਹੈ? ਜਿਸ ਤਰ੍ਹਾਂ ਗੰਗਾ ਪਿਆਰੀ ਹੈ। ਜਿਸ ਤਰ੍ਹਾਂ ਗੰਗਾ ਦਾ ਪ੍ਰਭਾਵ ਮਨ ਤੇ ਪੈਂਦਾ ਹੈ। ਔਰ ਗੰਗਾ ਕਿਹੋ ਜਿਹੀ ਮੰਨੀ ਗਈ ਹੈ ?
ਜੈਸੇ ਬ੍ਰਹਮਾ ਮੰਡ ਗਿਆਨੀ ਗਾਥ।
ਜਿਸ ਤਰ੍ਹਾਂ ਬ੍ਰਹਮਾ ਮੰਡ ਦੀ ਕਥਾ ਵਿਚ ਡੁੱਬੇ ਹੋਏ ਗਿਆਨੀ ਦਾ ਪ੍ਰਭਾਵ ਪੈਂਦਾ ਹੈ ਨਾ, ਉਸੇ ਤਰ੍ਹਾਂ ਦੀ ਗੰਗਾ ਮੰਨੀ ਗਈ ਹੈ।
(੧) .......”ਪ੍ਰੇਮ ਕੋ ਪ੍ਰਭਾਵ ਕੈਸੋ,
ਮੀਠੋ ਹੈ ਰਸਾਲ ਜੈਸੋ,
(੨) ........ਕੈਸੇ ਹੈ ਰਸਾਲ
ਜੈਸੇ ਮੇਵਾ ਮੌਦ ਦਾਨੀ ਹੈ।
(੩) ........ਕੈਸੇ ਮੇਵਾ,
ਮਿਸ਼ਰੀ ਸੋਂ,
(੪) ....... ਕੈਸੇ ਮਿਸ਼ਰੀ,
ਜੈਸੇ ਮਧੂ,
(੫) .......ਕੈਸੇ ਮਧੂ,
ਜੈਸੇ ਮੀਠੀ ਕਵਿਤਾ ਸੁਹਾਨੀ ਹੈ।
(੬) .......ਕੈਸੇ ਹੈ ਕਵਿਤਾ ਮੀਠੀ,
ਜੈਸੇ ਪ੍ਯੂਖ ਹੈ ਪਿਆਰੋ,
(੭) ....... ਕੈਸੇ ਹੈ ਪਯੂਖ ਪਿਆਰੋ,
ਜੈਸੇ ਗੰਗ ਮਾਨੀ ਹੈ।
(੮) ......ਕੈਸੇ ਹੈ ਗੰਗ ਮਾਨੀ,
ਜੈਸੇ ਬ੍ਰਹਮਾ-ਮੰਡ ਗਿਆਨੀ ਗਾਥ।
ਇਹ ਹੈ 'ਉਪਮਾਨ’ ਤੇ 'ਉਪਮੋਹ' ਦੀਆਂ ਉਦਾਹਰਣਾਂ।
"ਆਵਹੁ ਸਿਖ ਸਤਿਗੁਰੂ ਕੇ ਪਿਆਰਿਓ ਗਾਵਹੁ ਸਚੀ ਬਾਣੀ॥"
(ਪੰਨਾ ੯੨੦)
ਗਾਵਹੁ ਸਚੀ ਬਾਣੀ……..