Back ArrowLogo
Info
Profile

ਜਿੰਨੇ ਸਿੱਖ ਬੈਠੇ ਹੋ, ਸਾਰੇ ਧੁੰਨ ਮਿਲਾਓ।

"ਵਾਹਿਗੁਰੂ......,

ਤੇਰਾ ਸਭ ਸਦਕਾ ॥

ਵਾਹਿਗੁਰੂ.......,

ਤੇਰਾ ਸਭ ਸਦਕਾ ॥

(੧) ਹੈ ਤੂੰਹੈ ਤੂ ਹੋਵਣਹਾਰ॥

ਅਗਮ ਅਗਾਧਿ ਊਚ ਅਪਾਰ ॥"

(ਪੰਨਾ ੭੨੪)

ਭਾਵ ਕਿ ਵਾਹਿਗੁਰੂ ਸਾਰੇ ਪਾਸੇ ਤੂੰ ਹੀ ਹੈਂ। ਤੇਰੀ ਹੀ ਅਪਾਰ, ਬੇਅੰਤ ਕ੍ਰਿਪਾ ਸਾਡੇ ਸਾਰਿਆਂ ਤੇ ਹੈ। ਜੇ ਤੂੰ ਨਹੀਂ ਤਾਂ ਅਸੀਂ ਤੇਰੇ ਨਿਮਾਣੇ ਜਿਹੇ ਬੰਦੇ ਵੀ ਕੁਝ ਵੀ ਨਹੀਂ ਹਾਂ। ਇਸ ਲਈ ਹੇ ਪ੍ਰਭੂ! ਤੂੰ ਸਾਡੇ ਤੇ ਕ੍ਰਿਪਾ ਕਰ, ਤਾਂਕਿ ਅਸੀਂ ਵੀ ਗੁਰੂ ਵਾਲੇ ਬਣ ਸਕੀਏ। ਅਸੀਂ ਵੀ ਕੋਈ ਮਿਸਾਲ ਪੈਦਾ ਕਰ ਸਕੀਏ। ਤਾਂ ਗੁਰਦੇਵ ਜੀ ਇਹੋ ਫੁਰਮਾਉਂਦੇ ਹਨ ਕਿ ਬਾਣੀ ਤੇਜ-ਭਰੀ ਤੇ ਸ਼ਾਂਤ-ਭਰੀ ਹੈ। ਭਾਵ ਕਿ ਇਸ ਵਿਚ ਉਹ ਸਾਰੇ ਸੁਖਾਂ ਦੇ ਖਜ਼ਾਨੇ ਹਨ ਜਿਸ ਦੀ ਤੈਨੂੰ ਜ਼ਰੂਰਤ ਹੈ। ਪਰ ਇਸ ਵਾਸਤੇ ਤੈਨੂੰ ਮਿਹਨਤ ਤਾਂ ਜ਼ਰੂਰ ਕਰਨੀ ਪਵੇਗੀ। ਤੈਨੂੰ ਆਪਣੀ ਨਿੱਜੀ ਜ਼ਿੰਦਗੀ ਤੋਂ ਇਲਾਵਾ ਵੀ ਸਮਾਂ ਕੱਢਣਾ ਪਵੇਗਾ, ਤਾਂਕਿ ਤੂੰ ਇਸ ਬਾਣੀ ਬਾਰੇ ਜਾਣ ਸਕੇਂ ਕਿ ਬਾਣੀ ਕਿਸ ਚੀਜ਼ ਨਾਲ ਭਰੀ ਹੋਈ ਹੈ ਤੇ ਇਸ ਦੀ ਸਾਨੂੰ ਪ੍ਰਾਪਤੀ ਕਿਵੇਂ ਹੋ ਸਕਦੀ ਹੈ?

ਇਹ ਬਾਣੀ ਬਹੁਤ ਹੀ ਖੂਬੀਆਂ ਨਾਲ ਭਰੀ ਹੋਈ ਹੈ। ਕਿਉਂਕਿ ਬਾਣੀ ਪੁੰਨ ਦਾ ਰੂਪ ਹੈ। ਔਰ ਬਾਣੀ ਨੂੰ ਲਿਆਉਣ ਵਾਲਾ ਵੀ ਸ਼ਾਂਤੀ ਨਾਲ ਭਰਪੂਰ ਹੈ। ਇਸ ਲਈ ਤੈਨੂੰ ਸਭ ਤੋਂ ਪਹਿਲਾਂ ਆਪਣੇ ਸੁਭਾਅ ਵਿਚ ਠਹਿਰਾਅ ਲਿਆਉਣਾ ਪਵੇਗਾ। ਕਿਉਂਕਿ ਬਾਣੀ ਸ਼ਾਂਤ-ਭਰੀ ਹੈ। ਤੁਸੀਂ ਗੁਰਬਾਣੀ ਵਿਚੋਂ ਕੋਈ ਵੀ ਅੱਖਰ ਜਾਂ ਕੋਈ ਵੀ ਇਕ ਤੁੱਕ ਪੜ੍ਹ ਲਵੋ, ਤੁਹਾਨੂੰ ਕਿੰਨੀ ਸ਼ਾਂਤੀ, ਠੰਢਕ ਮਹਿਸੂਸ ਹੋਵੇਗੀ। ਕਿਉਂਕਿ ਉਹ ਸੁੱਖਾਂ ਦਾ ਪ੍ਰਤੀਤ ਹੈ। ਤੈਨੂੰ ਧੋਖਾ ਫਰੇਬ, ਝੂਠ ਸਭ ਤਿਆਗਣਾ ਪਵੇਗਾ। ਕਿਉਂਕਿ ਇਹ ਬਾਣੀ ਸੱਚ ਨਾਲ ਭਰੀ ਹੋਈ ਹੈ। ਇਸ ਕਰਕੇ ਇਹ ਬਾਣੀ ਸਾਡੇ ਵਰਗਿਆਂ ਦੀ ਸਮਝ ਤੋਂ ਬਾਹਰ ਹੈ। ਕਿਉਂਕਿ ਅਸੀਂ ਤਾਂ ਝੂਠਾਂ ਨਾਲ ਭਰੇ ਹੋਏ ਹਾਂ ਤੇ ਅਸੀਂ ਸੱਚ ਨੂੰ ਕਿਵੇਂ ਅਪਨਾ ਸਕਦੇ ਹਾਂ ? ਸੋ ਇਸ ਬਾਣੀ ਨੂੰ ਪ੍ਰਾਪਤ ਕਰਨ ਲਈ ਪਹਿਲਾਂ ਆਪਣੇ ਸਾਰੇ ਔਗੁਣਾਂ ਨੂੰ ਖਤਮ ਕਰੋ, ਤਾਂ ਹੀ ਇਸ ਦੇ ਸੁਖਾਂ ਦੀ ਪ੍ਰਾਪਤੀ ਹੋਵੇਗੀ।

***

76 / 78
Previous
Next