ਮਹਾਂਕਵੀ ਸੁਮਿਤ੍ਰਾਨੰਦਨ ਪੰਤ ਨੇ ਮੇਰੇ ਕੋਲੋਂ ਇੱਕ ਵਾਰ ਪੁੱਛਿਆ ਕਿ ਭਾਰਤ ਦੇ ਧਰਮ ਦੇ ਆਕਾਸ਼ ਵਿਚ ਉਹ ਕਿਹੜੇ ਬਾਰਾਂ ਲੋਗ ਹਨ-ਮੇਰੀ ਦ੍ਰਿਸ਼ਟੀ ਵਿਚ-ਜੋ ਸਭ ਤੋਂ ਚਮਕਦੇ ਹੋਏ ਸਿਤਾਰੇ ਹਨ ?
ਮੈਂ ਉਨ੍ਹਾਂ ਨੂੰ ਇਹ ਸੂਚੀ ਦਿੱਤੀ : ਕਰਿਸ਼ਨ, ਪਤੰਜਲਿ, ਬੁੱਧ, ਮਹਾਵੀਰ, ਨਾਗਾਰਜੁਨ, ਸ਼ੰਕਰ, ਗੋਰਖ, ਕਬੀਰ, ਨਾਨਕ, ਮੀਰਾ, ਰਾਮਕ੍ਰਿਸ਼ਨ, ਕ੍ਰਿਸ਼ਨਮੂਰਤੀ। ਸੁਮਿਤ੍ਰਾਨੰਦਨ ਪੰਤ ਨੇ ਅੱਖਾਂ ਬੰਦ ਕਰ ਲਈਆਂ, ਸੋਚ ਵਿਚ ਪੈ ਗਏ ... ।
ਸੂਚੀ ਬਨਾਉਂਣੀ ਆਸਾਨ ਵੀ ਨਹੀਂ ਹੈ, ਕਿਉਂਕਿ ਭਾਰਤ ਦਾ ਆਕਾਸ਼ ਬਹੁਤ ਸਾਰੇ ਨਛਤਾਂ ਨਾਲ ਭਰਿਆ ਹੈ ।
ਕਿਸ ਨੂੰ ਛੱਡੋ, ਕਿਸ ਨੂੰ ਗਿਣੋ? ... ਉਹ ਪਿਆਰੇ ਵਿਅਕਤੀ ਸਨ-ਅਤਿ ਕੋਮਲ, ਮਿੱਠੇਪਨ ਨਾਲ ਭਰੇ ਹੋਏ ਇਸਤ੍ਰੈਣ... ਵਿਧਾਵਸਥਾ (ਬੁਢਾਪੇ ਦੀ ਉਮਰ) ਤੱਕ ਵੀ ਉਨ੍ਹਾਂ ਦੇ ਚੇਹਰੇ ਉੱਤੇ ਉਸੇ ਤਰ੍ਹਾਂ ਦੀ ਤਾਜਗੀ ਬਣੀ ਰਹੀ ਜਿਸ ਤਰ੍ਹਾਂ ਦੀ ਬਣੀ ਰਹਿਣੀ ਚਾਹੀਦੀ ਹੈ। ਉਹ ਸੁੰਦਰ ਤੋਂ ਸੁੰਦਰਤਮ ਹੁੰਦੇ ਗਏ ਸਨ...। ਮੈਂ ਉਨ੍ਹਾਂ ਦੇ ਚੇਹਰੇ ਤੇ ਆਉਂਦੇ-ਜਾਂਦੇ ਭਾਵ ਪੜ੍ਹਨ ਲਗਾ। ਉਨ੍ਹਾਂ ਨੂੰ ਅੜਚਨ ਵੀ ਹੋਈ ਸੀ। ਕੁਝ ਨਾਉਂ ਜੋ ਸਵਭਾਵਤ: (ਖ਼ਾਸਕਰ) ਹੋਣੇ ਚਾਹੀਦੇ ਸਨ, ਨਹੀਂ ਸਨ। ਰਾਮ ਦਾ ਨਾਉਂ ਨਹੀਂ ਸੀ ਉਨ੍ਹਾਂ ਨੇ ਅੱਖਾਂ ਖੋਲ੍ਹੀਆਂ ਅਤੇ ਮੈਨੂੰ ਆਖਿਆ : ਰਾਮ ਦਾ ਨਾਉਂ ਛੱਡ ਦਿੱਤਾ ਹੈ ਤੁਸੀਂ ।
ਮੈਂ ਆਖਿਆ: ਮੈਨੂੰ ਬਾਰਾਂ ਦੀ ਹੀ ਸੁਵਿਧਾ ਹੋਵੇ ਚੁਨਣ ਦੀ, ਤਾਂ ਬਹੁਤ ਨਾਉਂ ਛੜਣੇ ਪਏ। ਫਿਰ ਮੈਂ ਬਾਰਾਂ ਨਾਉਂ ਅਜਿਹੇ ਚੁਣੇ ਹਨ ਜਿਨ੍ਹਾਂ ਦੀ ਕੁਝ ਮੌਲਿਕ ਦੇਣ ਹੈ। ਰਾਮ ਦੀ ਕੋਈ ਮੌਲਿਕ ਦੇਣ ਨਹੀਂ ਹੈ, ਕ੍ਰਿਸ਼ਨ ਦੀ ਮੌਲਿਕ ਦੇਣ ਹੈ। ਇਸ ਲਈ ਹਿੰਦੂਆਂ ਨੇ ਵੀ ਰਾਮ ਨੂੰ ਪੂਰਨ ਅਵਤਾਰ ਨਹੀਂ ਕਿਹਾ।
ਉਨ੍ਹਾਂ ਨੇ ਫ਼ਿਰ ਮੈਨੂੰ ਕਿਹਾ : ਤਾਂ ਫ਼ਿਰ ਅਜਿਹਾ ਕਰੋ, ਸਤ (7) ਨਾਉਂ ਮੈਨੂੰ ਦਿਓ। ਹੁਣ ਗੱਲ ਹੋਰ ਵੀ ਕਠਿਨ ਹੋ ਗਈ ਸੀ। ਮੈਂ ਉਨ੍ਹਾਂ ਨੂੰ ਸਤ ਨਾਉਂ ਦਿੱਤੇ : ਕ੍ਰਿਸ਼ਨ, ਪਤੰਜਲ, ਬੁੱਧ, ਮਹਾਵੀਰ, ਸ਼ੰਕਰ, ਗੋਰਖ, ਕਬੀਰ। ਉਨ੍ਹਾਂ ਨੇ ਕਿਹਾ : ਤੁਸੀਂ ਜੋ ਪੰਜ ਛੱਡੇ ਹੁਣ ਕਿਸ ਆਧਾਰ ਉੱਤੇ ਛੱਡੇ ਹਨ ?
ਮੈਂ ਆਖਿਆ : ਨਾਗਾਰਜੁਨ ਬੁੱਧ ਵਿਚ ਸਮਾਏ ਹੋਏ ਹਨ। ਜੋ ਬੁੱਧ ਵਿਚ ਬੀਜ-ਰੂਪ ਸੀ, ਉਸੇ ਨੂੰ ਨਾਗਾਰਜੁਨ ਨੇ ਪ੍ਰਗਟ ਕੀਤਾ ਹੈ।
ਨਾਗਾਰੁਜਨ ਛੱਡੇ ਜਾ ਸਕਦੇ ਹਨ। ਹੋਰ ਜਦ ਬਚਾਉਂਣ ਦੀ ਗੱਲ ਹੋਵੇ ਤਾਂ ਬਿੱਛ (ਦਰਖੱਤ) ਛੱਡੇ ਜਾ ਸਕਦੇ ਹਨ, ਬੀਜ ਨਹੀਂ ਛੱਡੇ ਜਾ ਸਕਦੇ, ਕਿਉਂਕਿ ਬੀਜਾਂ ਤੋਂ ਫ਼ਿਰ ਦਰਖੱਤ ਹੋ ਜਾਣਗੇ, ਨਵੇਂ ਬ੍ਰਿੱਛ ਹੋ ਜਾਣਗੇ।
ਜਿੱਥੇ ਬੁੱਧ ਪੈਦਾ ਹੋਣਗੇ ਉੱਥੇ ਸੈਂਕੜੋਂ ਨਾਗਾਰਜੁਨ ਪੈਦਾ ਹੋ ਜਾਣਗੇ, ਪਰ ਕੋਈ ਨਾਗਾਰਜੁਨ ਬੁੱਧ ਨੂੰ ਪੈਦਾ ਨਹੀਂ ਕਰ ਸਕਦਾ। ਬੁੱਧ ਤਾਂ ਗੈਗੋਤੀ ਹਨ, ਨਾਗਾਰਜੁਨ ਤਾਂ ਫ਼ਿਰ ਗੰਗਾ ਦੇ ਰਸਤੇ ਉੱਤੇ ਆਏ ਹੋਏ ਇੱਕ ਤੀਰਥ-ਸਥਾਨ ਹਨ-ਪਿਆਰੇ! ਪਰ ਜੇਕਰ ਛਡੱਣਾ ਹੋਵੇ ਤਾਂ ਤੀਰਥ-ਸਥਾਨ ਛੱਡੇ ਜਾ ਸਕਦੇ ਹਨ, ਗੰਗੋਤ੍ਰੀ ਨਹੀਂ ਛੱਡੀ ਜਾ ਸਕਦੀ।
ਇਸੇ ਤਰ੍ਹਾਂ ਹੀ ਕ੍ਰਿਸ਼ਨਮੂਰਤੀ ਵੀ ਬੁੱਧ ਵਿਚ ਸਮਾਂ ਜਾਂਦੇ ਹਨ। ਕ੍ਰਿਸ਼ਨਮੂਰਤੀ ਬੁੱਧ ਦਾ