ਨਵੀਨਤਮ ਸੰਸਕਰਣ ਹਨ-ਨੁਤਨਤਮ: ਅੱਜ ਦੀ ਭਾਸ਼ਾ ਵਿਚ। ਪਰ ਭਾਸ਼ਾ ਦਾ ਹੀ ਭੇਦ ਹੈ। ਬੁੱਧ ਦਾ ਜੋ ਪਰਮ ਸੂਤਰ ਸੀ-ਅੱਪ ਦੀਪੋ ਭੱਵ-ਕ੍ਰਿਸ਼ਨਮੂਰਤੀ ਬਸ ਉਸੇ ਦੀ ਹੀ ਵਿਆਖਿਆ ਹਨ। ਇੱਕ ਸੂਤਰ ਦੀ ਵਿਆਖਿਆ-ਗਹਣ, ਗੰਭੀਰ, ਅਤਿ ਵਿਸਤੀਰਣ (ਬਹੁਤ ਵੱਡਾ) ਅਤਿ ਮਹਤੱਵਪੂਰਣ। ਪਰ ਆਪਣੇ ਦੀਪਕ ਸ੍ਵੈ ਬਨੋ, ਅੱਪ ਦੀਪੋ ਭੇਵ-ਇਸ ਦੀ ਹੀ ਵਿਆਖਿਆ ਹੈ। ਇਹ ਬੁੱਧ ਦਾ ਅੰਤਿਮ ਵਚਨ ਸੀ ਇਸ ਧਰਤੀ ਉੱਤੇ।
ਸ਼ਰੀਰ ਛਡਣ ਤੋਂ ਪਹਿਲਾਂ ਇਹ ਉਨ੍ਹਾਂ ਨੇ ਸਾਰ-ਸੂਤਰ ਕਿਹਾ ਸੀ।
ਜਿਵੇਂ ਸਾਰੇ ਜੀਵਨ ਦੀ ਸੰਪਦਾ ਨੂੰ, ਸਾਰੇ ਜੀਵਨ ਦੇ ਅਨੁਭਵ ਨੂੰ ਇਸ ਇੱਕ ਨਿੱਕੇ ਜਿਹੇ ਸੂਤਰ ਵਿਚ ਸਮਾ ਦਿੱਤਾ ਸੀ।
ਰਾਮਕ੍ਰਿਸ਼ਨ, ਕ੍ਰਿਸ਼ਨ ਵਿਚ ਸਰਲਤਾ ਨਾਲ ਲੀਨ ਹੋ ਜਾਂਦੇ ਹਨ। ਮੀਰਾ, ਨਾਨਕ, ਕਬੀਰ ਵਿਚ ਲੀਨ ਹੋ ਜਾਂਦੇ ਹਨ; ਜਿਵੇਂ ਕਬੀਰ ਦੀਆਂ ਹੀ ਸ਼ਾਖਾਵਾਂ ਹਨ। ਜਿਸ ਤਰ੍ਹਾਂ ਕਬੀਰ ਵਿਚ ਜੋ ਇਕੱਠਾ ਸੀ, ਉਹ ਅੱਧਾ ਨਾਨਕ ਵਿਚ ਪ੍ਰਗਟ ਹੋਇਆ ਹੈ ਅਤੇ ਅੱਧਾ ਮੀਰਾ ਵਿਚ। ਨਾਨਕ ਵਿਚ ਕਬੀਰ ਦਾ ਪੁਰਸ਼-ਰੂਪ ਪ੍ਰਗਟ ਹੋਇਆ ਹੈ। ਇਸ ਲਈ ਸਿੱਖ ਧਰਮ ਜੇਕਰ ਛੇੜ੍ਹੀ ਦਾ ਧਰਮ ਹੋ ਗਿਆ, ਯੋਧਾ ਦਾ, ਤਾਂ ਅਸਚਰਜ ਨਹੀਂ ਹੈ। ਮੀਰਾ ਵਿਚ ਕਬੀਰ ਦਾ ਇਸਤ੍ਰੈਣ ਰੂਪ ਪ੍ਰਗਟ ਹੋਇਆ ਹੈ-ਇਸ ਲਈ ਸਾਰਾ ਮਿੱਠਾਪਣ, ਸਾਰੀ ਸੁਗੰਧ, ਸਾਰਾ ਸੁਵਾਸ (ਖ਼ੁਸ਼ਬੂ) ਸਾਰਾ ਸੰਗੀਤ ਮੀਰਾ ਦੇ ਪੈਰਾਂ ਵਿਚ ਘੁੰਗਰੂ ਬਣ ਕੇ ਵਜਿਆ ਹੈ। ਮੀਰਾ ਦੇ ਇਕਤਾਰੇ ਉੱਤੇ ਕਬੀਰ ਦੀ ਨਾਰੀ ਗਾਈ ਹੈ: ਨਾਨਕ ਵਿਚ ਕਬੀਰ ਦਾ ਪੁਰਸ਼ ਬੋਲਿਆ ਹੈ।
ਦੋਵੇਂ ਕਬੀਰ ਵਿਚ ਸਮਾਹਿਤ ਹੋ ਜਾਂਦੇ ਹਨ।
ਇਸ ਤਰ੍ਹਾਂ ਮੈਂ ਕਿਹਾ : ਮੈਂ ਇਹ ਸਤਾਂ ਦੀ ਸੂਚੀ ਬਣਾਈ। ਹੁਣ ਉਨ੍ਹਾਂ ਦੀ ਉਤਸੁਕਤਾ ਬਹੁਤ ਵੱਧ ਗਈ ਸੀ। ਉਨ੍ਹਾਂ ਨੇ ਕਿਹਾ : ਤੇ ਜੇਕਰ ਪੰਜ ਦੀ ਸੂਚੀ ਬਨਾਉਂਣੀ ਪਏ? ਤਾਂ ਮੈਂ ਆਖਿਆ : ਕੰਮ ਮੇਰੇ ਲਈ ਕਠਿਨ ਹੁੰਦਾ ਜਾਏਗਾ।
ਮੈਂ ਇਹ ਸੂਚੀ ਉਨ੍ਹਾਂ ਨੂੰ ਦਿੱਤੀ : ਕ੍ਰਿਸ਼ਨ, ਪਤੰਜਲਿ, ਬੁੱਧ, ਮਹਾਵੀਰ ਗੋਰਖ।
...ਕਿਉਂਕਿ ਕਬੀਰ ਨੂੰ ਗੋਰਖ ਵਿਚ ਲੀਨ ਕੀਤਾ ਜਾ ਸਕਦਾ ਹੈ। ਗੋਰਖ ਮੂਲ ਹਨ। ਗੋਰਖ ਨੂੰ ਨਹੀਂ ਛੱਡਿਆ ਜਾ ਸਕਦਾ ਅਤੇ ਸੰਕਰ ਤਾਂ ਕ੍ਰਿਸ਼ਨ ਵਿਚ ਸਰਲਤਾ ਨਾਲ ਲੀਨ ਹੋ ਜਾਂਦੇ ਹਨ। ਕ੍ਰਿਸ਼ਨ ਦੇ ਹੀ ਇੱਕ ਅੰਗ ਦੀ ਵਿਆਖਿਆ ਹੈ। ਕ੍ਰਿਸ਼ਨ ਦੇ ਹੀ ਇੱਕ ਅੰਗ ਦਾ ਦਾਰਸ਼ਨਿਕ ਵਿਵੇਚਨ (ਵਚਨਾਂ ਦਾ ਸੰਗ੍ਰਹਿ) ਹੈ।
ਤਦ ਤਾਂ ਉਹ ਬੋਲੇ : ਬਸ ਇੱਕ ਵਾਰ ਹੋਰ। ਜੇਕਰ ਚਾਰ ਹੀ ਰਖਣੇ ਹੋਣ ?
ਤਾਂ ਮੈਂ ਉਨ੍ਹਾਂ ਨੂੰ ਸੂਚੀ ਦਿੱਤੀ : ਕ੍ਰਿਸ਼ਨ, ਪਤੰਜਲ, ਬੁੱਧ, ਗੋਰਖ। ਕਿਉਂਕਿ ਮਹਾਵੀਰ ਬੁੱਧ ਤੋਂ ਬਹੁਤ ਭਿੰਨ ਨਹੀਂ ਹਨ, ਥੋੜ੍ਹੇ ਹੀ ਭਿੰਨ (ਵਖੱਰੇ) ਹਨ। ਜ਼ਰਾ ਕੁ ਜਿੰਨਾ ਹੀ ਭੇਦ ਹੈ; ਉਹ ਵੀ ਅਭਿਵਅਕਤੀ (ਪ੍ਰਗਟ ਹੋਣਾ) ਦਾ ਭੇਦ ਹੈ। ਬੁੱਧ ਦੀ ਮਹਿਮਾਂ ਵਿਚ ਮਹਾਵੀਰ ਦੀ ਮਹਿਮਾਂ ਲੀਨ ਹੋ ਸਕਦੀ ਹੈ।
ਉਹ ਕਹਿਣ ਲਗੇ : ਬਸ ਇੱਕ ਵਾਰ ਹੋਰ ।
ਤੁਸੀਂ ਤਿੰਨ (3) ਵਿਅਕਤੀ ਚੁਣੋ : ਮੈਂ ਕਿਹਾ : ਹੁਣ ਅਸੰਭਵ ਹੈ (ਨਾਮੁਮਕਿਨ ਹੈ)