ਹੁਣ ਇਨ੍ਹਾਂ ਚੋਹਾਂ ਵਿਚੋਂ ਮੈਂ ਕਿਸੇ ਨੂੰ ਵੀ ਛੱਡ ਨਹੀਂ ਸਕਾਂਗਾ। ਫਿਰ ਮੈਂ ਉਨ੍ਹਾਂ ਨੂੰ ਕਿਹਾ : ਜਿਵੇਂ ਚਾਰ ਦਿਸ਼ਾਵਾਂ ਹਨ, ਇਸੇ ਤਰ੍ਹਾਂ ਇਹ ਚਾਰ ਵਿਅਕਤਿਤਵ (ਪਰਸਨੈਲਟੀ) ਹਨ। ਜਿਵੇਂ ਕਾਲ ਅਤੇ ਛੇਤਰ ਦੇ ਚਾਰ ਆਯਾਮ (ਨੀਯਮ) ਹਨ, ਇਸੇ ਤਰ੍ਹਾਂ ਇਹ ਚਾਰ ਆਯਾਮ ਹਨ। ਜਿਵੇਂ ਪਰਮਾਤਮਾ ਦੀਆਂ ਅਸੀਂ ਚਾਰ ਭੁਜਾਵਾਂ (ਬਾਹਾਂ) ਸੱਚੀਆਂ ਹਨ। ਇਸੇ ਤਰ੍ਹਾਂ ਇਹ ਚਾਰ ਭੁਜਾਵਾਂ ਹਨ। ਇੰਜ ਤਾਂ ਇੱਕ ਹੀ ਹੈ, ਪਰ ਉਸ ਇੱਕ ਦੀਆਂ ਚਾਰ ਭੁਜਾਵਾਂ ਹਨ। ਹੁਣ ਇਨ੍ਹਾਂ ਵਿਚੋਂ ਕੁਝ ਛਖੱਣਾ ਤਾਂ ਹੱਥ ਕਟਣ ਜਿਹਾ ਹੋਵੇਗਾ। ਇਹ ਮੈਂ ਨਹੀਂ ਕਰ ਸਕਾਂਗਾ। ਹੁਣ ਤੱਕ ਤਾਂ ਤੁਹਾਡੀ ਗੱਲ ਮੰਨ ਕੇ ਟੁਰਦਾ ਰਿਹਾ, ਗਿਣਤੀ ਘੱਟ ਕਰਦਾ ਚਲਾ ਗਿਆ। ਕਿਉਂਕਿ ਹੁਣ ਤੱਕ ਜੋ ਵਖੱਰਾ ਕਰਨਾ ਪਿਆ ਉਹ ਵਸਤੂ (ਕਪੜੇ) ਸਨ: ਹੁਣ ਅੰਗ ਵਢਣੇ ਪੈਣਗੇ।
ਅੰਗ-ਅੰਗ ਮੈਂ ਨਹੀਂ ਕਰ ਸਕਾਂਗਾ। ਅਜਿਹੀ ਹਿੰਸਾ ਤੁਸੀਂ ਨ ਕਰਵਾਓ।
ਉਹ ਕਹਿਣ ਲੱਗੇ : ਕੁਝ ਸਵਾਲ ਉਠ ਖਲ੍ਹੋਤੇ : ਇੱਕ ਤਾਂ ਇਹ ਕਿ ਤੁਸੀਂ ਮਹਾਵੀਰ ਨੂੰ ਛੱਡ ਸਕੇ ਗੋਰਖ ਨੂੰ ਨਹੀਂ ?
ਗੋਰਖ ਨੂੰ ਨਹੀਂ ਛੱਡ ਸਕਦਾ ਕਿਉਂਕਿ ਗੋਰਖ ਦੇ ਨਾਲ ਇਸ ਦੇਸ਼ ਵਿਚ ਇੱਕ ਨਵਾਂ ਹੀ ਸੂਤਰਪਾਤ (ਨੀਂਵ ਪੈਣੀ) ਹੋਇਆ, ਮਹਾਵੀਰ ਤੋਂ ਕੋਈ ਨਵਾਂ ਸੂਤਰਪਾਤ ਨਹੀਂ ਹੋਇਆ। ਉਹ ਅਪੂਰਵ (ਉਤਮ) ਪੁਰਸ਼ ਹਨ: ਪਰ ਜੋ ਸਦੀਆਂ ਤੋਂ ਕਿਹਾ ਗਿਆ ਸੀ, ਉਨ੍ਹਾਂ ਤੋਂ ਪਹਿਲਾਂ ਜੋ ਤੇਈ (23) ਤੀਰਥੰਕਰ ਕਹਿ ਚੁੱਕੇ ਸਨ, ਉਸ ਦੀ ਹੀ ਪੁਨਰੁਕਤੀ (ਦੁਹਰਾਅ) ਹੈ। ਉਹ ਕਿਸੇ ਯਾਤ੍ਰਾ ਦੀ ਸ਼ੁਰੂਆਤ ਨਹੀਂ ਹਨ। ਉਹ ਕਿਸੇ ਨਵੀਂ ਸ਼੍ਰੰਖਲਾ (ਜ਼ੰਜੀਰ) ਦੀ ਪਹਿਲੀ ਕੜੀ ਨਹੀਂ ਹਨ, ਸਗੋਂ ਆਖ਼ਰੀ ਕੜੀ ਹਨ।
ਗੋਰਖ ਇੱਕ ਸ਼੍ਰੰਖਲਾ ਦੀ ਪਹਿਲੀ ਕੜੀ ਹਨ। ਉਨ੍ਹਾਂ ਤੋਂ ਇਕ ਨਵੇਂ ਪ੍ਰਕਾਰ (ਢੰਗ) ਦੇ ਧਰਮ ਦਾ ਜਨਮ ਹੋਇਆ। ਅਵਿਰਭਾਵ (ਪਰਕਾਸ਼) ਹੋਇਆ। ਗੋਰਖ ਤੋਂ ਬਿਨਾਂ ਨ ਤਾਂ ਕਬੀਰ ਹੋ ਸਕਦੇ ਹਨ, ਨ ਨਾਨਕ ਹੋ ਸਕਦੇ ਹਨ, ਨ ਦਾਦੂ, ਨ ਵਾਜ਼ਿਦ, ਨ ਫ਼ਰੀਦ, ਨ ਮੀਰਾ- ਗੋਰਖ ਤੋਂ ਬਿਨਾਂ ਇਹ ਕੋਈ ਵੀ ਨਹੀਂ ਹੋ ਸਕਣਗੇ, ਇਨ੍ਹਾਂ ਸਭ ਦੇ ਮੌਲਿਕ ਆਧਾਰ ਗੋਰਖ ਵਿਚ ਹਨ। ਫ਼ਿਰ ਮੰਦਰ ਬਹੁਤ ਉੱਚਾ ਉਠਿਆ। ਮੰਦਰ ਉੱਤੇ ਬੜੇ ਸਵਰਣ- ਕਲਸ਼ ਚੱੜ੍ਹੇ ...। ਪਰ ਨੀਂਹ ਦਾ ਪਥਰ, ਨੀਂਹ ਦਾ ਪਥਰ ਹੈ। ਹੋਰ, ਸਵਰਣਕਲਸ ਦੂਰੋਂ ਵਿਖਾਈ ਦਿੰਦੇ ਹੋਣ, ਪਰ ਨੀਂਹ ਦੇ ਪਥੱਰ ਤੋਂ ਜਿਆਦਾ ਕੀਮਤੀ ਨਹੀਂ ਹੋ ਸਕਦੇ। ਹੋਰ, ਨੀਂਹ ਦੇ ਪਥਰ ਤਾਂ ਕਿਸੇ ਨੂੰ ਵਿਖਾਈ ਵੀ ਨਹੀਂ ਦਿੰਦੇ, ਪਰ ਨੀਂਹ ਉਨ੍ਹਾਂ ਹੀ ਪਥਰਾਂ ਉੱਤੇ ਟਿਕੀ ਹੁੰਦੀ ਹੈ, ਸਾਰੀ ਵਿਅਵਸਥਾ (ਪ੍ਰਬੰਧ- ਇੰਤਜ਼ਾਮ), ਸਾਰੀਆਂ ਭਿਤੀਆਂ (ਦਰਵਾਜੇ) ਸਾਰੇ ਸ਼ਿਖਰ... । ਸਿਖਰਾਂ ਦੀ ਪੂਜਾ ਹੁੰਦੀ ਹੈ, ਬੁਨਿਆਦ ਦੇ ਪਥਰਾਂ ਨੂੰ ਤਾਂ ਲੱਗ ਭੁੱਲ ਹੀ ਜਾਂਦੇ ਹਨ । ਇਵੇਂ ਹੀ ਗੋਰਖ ਵੀ ਭੁੱਲਾ ਦਿੱਤੇ ਗਏ ਹਨ।
ਪਰ ਭਾਰਤ ਦੀ ਸਾਰੀ ਸੰਤ-ਪਰੰਪਰਾ ਗੋਰਖ ਦੀ ਰਿਣੀ (ਕਰਜਾਈ) ਹੈ। ਜਿਵੇਂ ਪਤੰਜਲਿ ਤੋਂ ਬਿਨਾਂ ਭਾਰਤ ਵਿਚ ਯੋਗ ਦੀ ਕੋਈ ਸੰਭਾਵਨਾ ਨਹੀਂ ਰਹਿ ਜਾਏਗੀ: ਜਿਵੇਂ ਬੁੱਧ ਦੇ ਬਿਨਾਂ ਧਿਆਨ ਦੀ ਆਧਾਰਸ਼ਿਲਾ ਉਖੜ ਜਾਏਗੀ: ਜਿਵੇਂ ਕ੍ਰਿਸ਼ਨ ਦੇ ਬਿਨਾਂ ਪ੍ਰੇਮ ਦੀ ਅਭਿਵਅਕਤੀ (ਪ੍ਰਗਟਾਅ) ਨੂੰ ਮਾਰਗ ਨ ਮਿਲੇਗਾ—ਇਸੇ ਤਰ੍ਹਾਂ ਗੋਰਖ ਦੇ ਬਿਨਾਂ ਉਸ