ਰਹਤ ਬਹੁਤ ਤਿੱਖੀ ਸਿੱਖੀ ਦੀ,
ਖੜਗਧਾਰ ਤੇ ਜਿਨ੍ਹੇਂ ਚਲਾਇਆ ।
ਧੰਨ ਧੰਨ ਅੱਜ ਵਧਾਈ ਦਾ ਦਿਨ:॥੭॥
ਜਾਲ ਪਖੰਡ ਰਾਜ ਅਨਯਾਈ,
ਦੋਖੀ ਦੁਸ਼ਟ ਜ਼ੁਲਮ ਹਟਵਾਇਆ
ਸੱਚਾ ਮਾਰਗ ਸੱਤ ਧਰਮ ਦਾ,
ਪੰਥ ਖਾਲਸਾ ਪ੍ਰਗਟ ਕਰਾਇਆ।
ਸਿਮਰਨ ਭਜਨ ਕੀਰਤਨ ਪ੍ਰਭੁ ਦਾ,
ਨਾਮ ਦਾਨ ਇਸ਼ਨਾਨ ਦ੍ਰਿੜਾਇਆ ।
ਕੀਤਾ ਅਮਰ ਮੌਤ ਭਉ ਕਟਿਆ,
ਅੰਮ੍ਰਿਤ ਦੇਇ ਜਹਾਜ ਚੜ੍ਹਾਇਆ ।
ਧੰਨ ਧੰਨ ਅੱਜ ਵਧਾਈ ਦਾ ਦਿਨ ॥੮॥
ਗਿਦੜੋਂ ਸ਼ੇਰ ਸਜਾਏ ਜਿਸ ਨੇ,
ਚਹੁੰ ਵਰਣਾਂ ਦਾ ਮੇਲ ਮਿਲਾਇਆ ।
ਪੰਜ ਪਿਆਰੇ ਜਿਸ ਨੇ ਪਿਆਰੇ,
ਕਰਕੇ ਤਖਤ ਪੰਥ ਪ੍ਰਗਟਾਇਆ।
ਰਾਜੇ ਰਾਣੇ ਸ਼ਾਹ ਬਹਾਦੁਰ,
ਸਭ ਤੋਂ ਆਦਰ ਮਾਣ ਰਖਾਇਆ।
ਹੁਕਮ ਅਕਾਲ ਪੁਰਖ ਦਾ ਸੱਚਾ,
ਉੱਘਾ ਆਖ ਜਗਤ ਸੁਣਾਇਆ।
ਧੰਨ ਧੰਨ ਅੱਜ ਵਧਾਈ ਦਾ ਦਿਨ ॥੯॥
ਅਜ ਦਿਨ ਮੰਗਲ ਚਾਰ ਵਧਾਈ,
ਯਾਦਗਾਰ ਵਾਲਾ ਹੈ ਆਇਆ।
ਸੱਚੀ ਖੁਸ਼ੀ ਚਾਹੋ ਜੇ ਕੋਈ,
ਖੁਸ਼ੀ ਕਰੋ ਆਨੰਦ ਮਨ ਭਾਇਆ।