ਜੱਸ ਗਾਵੈ ਗੁਰ ਪੁਰਬ ਮਨਾਵੋ,
ਵੰਡ ਖਾਵੇ ਆਵੋ ਮਿਲ ਭਾਇਆ ॥
ਕਰੋ ਉਛਾਹ ਕੜਾਹ ਕੀਰਤਨ,
ਧੰਨਵਾਦ ਕਰਤਾਰ ਸੁਭਾਇਆ।
ਧੰਨ ਧੰਨ ਅੱਜ ਵਧਾਈ ਦਾ ਦਿਨ,
ਗੁਰੂ ਗੋਬਿੰਦ ਸਿੰਘ ਜਗ ਵਿਚ ਆਇਆ ॥੧੦॥
੨. ਖੇੜਾ ਦੂਜਾ
(ਸੰ: ੪੩੨ ਨਾ: ਦੀ ਗੁਰ ਪੁਰਬ ਸਪਤਮੀ ਦੀ ਰਚਨਾ)
੧. ਗੁਰਪੁਰਬ ਤੇ ਤਾਰਾ ਮੰਡਲ !
ਪਹੁ ਫੁਟਣੇ ਦਾ ਵੇਲਾ ਨੇੜੇ ਆ ਗਿਆ, ਕੈਸੀ ਸੀਤਲਤਾ ਸੁਹਾਉਣੀ ਹੋ ਕੇ ਛਾ ਰਹੀ ਹੈ, ਰਾਤ ਮਾਨੋ ਸਮਾਧੀ ਲਾਈ ਬੈਠੀ ਹੈ, ਨੀਲੇ ਅਕਾਸ਼ ਵਿਚ ਤਾਰੇ ਤਾੜੀ ਲਾਈ ਮਗਨ ਹੋ ਰਹੇ ਹਨ, ਐਸੇ ਚੁੱਪ ਚਾਂ ਸਮੇਂ ਭਲਾ ਤਾਰਿਆਂ ਦੀ ਸਮਾਧੀ ਨਾ ਲੱਗੇ ਤਾਂ ਕੀ ਹੋਵੇ ? ਕੈਸਾ ਆਨੰਦ ਦਾ ਪ੍ਰਭਾਵ ਹੈ, ਕੈਸੀ ਅਡੋਲਤਾ ਛਾ ਰਹੀ ਹੈ, ਪਰ ਦੇਖੋ ਅਚਾਨਕ ਇੱਕ ਸ਼ਬਦ ਹੋਇਆ, ਭਲਾ ਇਹ ਕੀ ਹੈ ? ਇੱਕ ਬਾਰੀ ਦੇ ਵਿਚੋਂ ਇੱਕ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰੇਮਣ ਸਿੰਘਣੀ ਪਿਛਲੇ ਪਾਸੇ ਦੇ ਬਾਗ ਵੱਲ ਤੱਕ ਕੇ ਕਹ ਰਹੀ ਹੈ, 'ਆਹਾ। ਕੈਸਾ ਸੁੰਦਰ ਸਮਾਂ ਹੈ, ਰੋਜ ਏਸੇ ਵੇਲੇ ਉੱਠੀ ਦਾ ਹੈ, ਪਰ ਅੱਜ ਦਾ ਸੁਹਾਉ ਨਿਰਾਲਾ ਹੈ। ਕੀ ਕਾਰਣ ਹੈ ?' ਇੰਨੇ ਚਿਰ ਨੂੰ ਨਾਲ ਦੀ ਧਰਮਸਾਲਾ ਵਿੱਚੋਂ ਸੁੰਦਰ ਧੁਨ ਉੱਠੀ, 'ਪਟਨੇ ਸ਼ਹਿਰ ਵਿਖੇ ਭਵ